ਇੱਕ ਵਿਅਕਤੀ ਪਾਸੋ 500 ਗਾ੍ਮ ਅਫੀਮ ਸਮੇਤ ਕਾਬੂ – **ਥਾਣਾ ਨੂਰਮਹਿਲ ਪੁਲਿਸ ਵੱਲੋ ਮਕੁੱਦਮਾਂ ਦਰਜ**

ਨੂਰਮਹਿਲ – (ਹਰਜਿੰਦਰ ਛਾਬੜਾ) ਥਾਣਾ ਨੂਰਮਹਿਲ ਪੁਲਿ਼ਸ ਨੇ  ਇੱਕ ਵਿਅਕਤੀ 500 ਗਾ੍ਮ ਅਫੀਮ ਸਮੇਤ ਕਾਬੂ ਕਰਕੇ ਮਕੁੱਦਮਾਂ ਦਰਜ ਕਰਨ ਦਾ ਸਮਾਚਾਰ ਪਾ੍ਪਤ ਹੋਇੱਆ ਹੈ।
ਥਾਣਾ ਮੁੱਖੀ ਸਕਿੰਦਰ ਸਿੰਘ ਵਿਰਕ ਨੇ ਦੱਸਿਆਂ ਕਿ ਏ ਐਸ ਆਈ ਮਹਿੰਦਰ ਪਾਲ ਪੁਲਿਸ ਪਾਰਟੀ ਨਾਲ ਉਪੱਲਾਂ ਰੋਡ ਨੂਰਮਹਿਲ ਤੇ ਸਥਿਤ ਚਾਹਲ ਕਲੌਨੀ ਕੋਲ ਗਸਤ ਦਰੌਨ ਜਾ ਰਹੇ ਸਨ। ਜਦੋ  ਇੱਕ ਵਿਅਕਤੀ ਪਿੰਡ ਉਪੱਲਾਂ ਵੱਲੋ ਪੈਦਲ ਆ ਰਿਹਾ ਸੀ । ਜਦੋ ਪੈਂਦਲ ਆਉਂਦਾ ਵਿਅਕਤੀ ਤੇ ਸੱਕ ਪਈ ਤਾਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋ 500 ਗਾ੍ਮ ਅਫੀਮ ਬਰਾਮਦ ਹੋਈ। ਦੋਸ਼ੀ ਦੀ ਪਛਾਣ ਲਾਲ ਸਿੰਘ ਵਾਸੀ ਉਪੱਲ ਜਗੀਰ ਥਾਣਾ ਨੂਰਮਹਿਲ ਜਿਲਾ ਜਲੰਧਰ ਵਜੋ ਹੋਈ ਹੈ। ਪੁਲਿਸ ਨੇ ਮਕੱਦਮਾਂ ਦਰਜ ਕਰ ਲਿਆ ਹੈ।