ਨਕੋਦਰ – (ਹਰਜਿੰਦਰ ਛਾਬੜਾ) ਸਰਕਾਰ ਅਤੇ ਲੋਕਾਂ ਵਿਚਕਾਰ ਅਹਿਮ ਕੜੀ ਦਾ ਕੰਮ ਕਰਨ ਵਾਲੇ ਨੰਬਰਦਾਰ ਸਾਹਿਬਾਨ ਦਾ ਸਨਮਾਨ ਕਰਨਾ ਪ੍ਰਸ਼ਾਸਨ ਅਤੇ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ,ਇਹ ਵਿਚਾਰ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਨੇ ਤਹਿਸੀਲ ਨਕੋਦਰ ਦੇ ਛੇ ਨੰਬਰਦਾਰ ਸਾਹਿਬਾਨ ਦਾ ਸਨਮਾਨ ਕਰਨ ਮੌਕੇ ਲੋਕਾਂ ਨਾਲ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਛੱਬੀ ਜਨਵਰੀ ਗਣਤੰਤਰ ਦਿਵਸ ਸਾਡੇ ਭਾਰਤੀ ਲੋਕਾਂ ਲਈ ਇੱਕ ਅਹਿਮ ਦਿਨ ਵਜੋਂ ਜਾਣਿਆ ਜਾਂਦਾ ਹੈ ਇਸ ਲਈ ਭਾਰਤ ਦੇ ਸੰਵਿਧਾਨ ਪ੍ਰਤੀ ਆਸਥਾ ਰੱਖਣ ਵਾਲੇ ਨੰਬਰਦਾਰ ਸਾਹਿਬਾਨ ਦਾ ਇਸ ਅਹਿਮ ਦਿਨ ਤੇ ਸਨਮਾਨ ਕਰਨਾ ਪ੍ਰਸ਼ਾਸਨ ਅਤੇ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ,ਇਸ ਲਈ ਅੱਜ ਦੇ ਇਸ ਅਹਿਮ ਦਿਨ ਤੇ ਤਹਸੀਂਲ ਨਕੋਦਰ ਦੇ ਛੇ ਨੰਬਰਦਾਰ ਸਾਹਿਬਾਨ ਦਾ ਨੰਬਰਦਾਰ ਯੂਨੀਅਨ ਪੰਜਾਬ ਵੱਲੋਂ ਸਨਮਾਨ ਕੀਤੇ ਜਾਣਾ ਯੂਨੀਅਨ ਲਈ ਬੜੇ ਫਖਰ ਦੀ ਗੱਲ ਹੈਅੱਜ ਦੇ ਇਸ ਮੌਕੇ ਤੇ ਜਿਨ੍ਹਾਂ ਨੰਬਰ ਦਾ ਸਾਹਿਬਾਨ ਦਾ ਸਨਮਾਨ ਕੀਤਾ ਗਿਆ ਉਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਹਨ ਸੀਨੀਅਰ ਨੰਬਰਦਾਰ ਤਹਿਸੀਲ ਨਕੋਦਰ ਦੇ ਜਨਰਲ ਸਕੱਤਰ ਰਾਮ ਲਾਲ ਅਸੁਰ,ਮੁੰਧ,ਨਕੋਦਰ ਯੂਨੀਅਨ ਦੇ ਸਲਾਹਕਾਰ ਗੁਰਦੇਵ ਸਿੰਘ ਕੰਗ ਸਾਬੂ,ਅਗਜ਼ੈਕਟਿਵ ਕਮੇਟੀ ਮੈਂਬਰ ਜਸਵੀਰ ਸਿੰਘ ਨੰਬਰਦਾਰ, ਸਰਪੰਚ ਢੇਰੀਆਂ,ਪ੍ਰੇਮ ਪਾਲ ਬਜੂਹਾ ਖੁਰਦ,ਮੰਗਲ ਸਿੰਘ ਟੁੱਟ ਕਲਾਂ, ਅਤੇ ਹਰਦਿਆਲ ਸਿੰਘ ਸ੍ਰੀਂਹ ਦੇ ਨਾਮ ਜ਼ਿਕਰਯੋਗ ਹਨ ਤਹਿਸੀਲ ਨਕੋਦਰ ਦੇ ਇਨ੍ਹਾਂ ਸਾਰੇ ਹੀ ਨੰਬਰਦਾਰ ਸਹਿਬਾਨ ਦਾ ਸਨਮਾਨ ਭਾਰਤੀ ਤਿਰੰਗੇ ਨਾਲ ਕੀਤਾ ਗਿਆ ਹੋਰਨਾਂ ਤੋਂ ਇਲਾਵਾ ਮੁੱਖ ਮਹਿਮਾਨ ਸਰਦਾਰ ਜਗਬੀਰ ਸਿੰਘ ਬਰਾੜ ਇੰਚਾਰਜ ਹਲਕਾ ਨਕੋਦਰ,ਅਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੂਰਮਹਿਲ ਵੀ ਸਨਮਾਨ ਕਰਨ ਵਾਲਿਆਂ ਵਿੱਚ ਹਾਜ਼ਰ ਸਨ,ਹੋਰਨਾਂ ਤੋਂ ਇਲਾਵਾ ਸ਼ਿੰਗਾਰਾ ਸਿੰਘ ਪ੍ਰੈੱਸ ਸਕੱਤਰ ਨੰਬਰਦਾਰ ਯੂਨੀਅਨ ਪੰਜਾਬ ਵੀ ਇਸ ਮੌਕੇ ਹਾਜ਼ਰ ਸਨ