ਲੋਹੜੀ ਮੰਗ ਕੇ ਸਕੂਲ ਲਈ ਕੀਤੇ 41000 ਇਕੱਠੇ

ਮਹਿਤਪੁਰ – (ਨੀਰਜ ਵਰਮਾ) ਲੋਹੜੀ ਦੇ ਸ਼ੁੱਭ ਦਿਹਾੜੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਖਹਿਰਾ ਮੁਸ਼ਤਰਕਾ ਦੇ ਮੁਖੀ ਲਖਵਿੰਦਰ ਸਿੰਘ ਨੇ ਵਿੱਲਖਣ ਪਹਿਲਕਦਮੀ ਕਰਦੇ ਹੋਏ ਸਕੂਲ ਸਟਾਫ ਅਤੇ ਬੱਚਿਆ ਨੂੰ ਨਾਲ ਲੈ ਕੇ ਘਰੋ ਘਰੀ ਜਾ ਕੇ ਸਕੂਲ ਦੀ ਬਿਹਤਰੀ ਲਈ ਲੋਹੜੀ ਮੰਗੀ ਪਿੰਡ ਵਾਸੀਆ ਵੱਲੋ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਪਿੰਡ ਨਿਵਾਸੀਆ ਵੱਲੋ ਸਟਾਫ ਅਤੇ ਬੱਚਿਆ ਦੀ ਰੱਜ ਕੇ ਹੋਸਲਾ ਅਫਜਾਈ ਕੀਤੀ ਗਈ ਇਸ ਸਮੇ ਦੌਰਾਨ ਸ. ਅਮਰਜੀਤ ਸਿੰਘ ਵਲੋ 3100, ਸ. ਕੇਵਲ ਸਿੰਘ 3100, ਸ. ਪ੍ਰੀਤਮ ਸਿੰਘ 2100, ਚਰਨਜੀਤ ਸਿੰਘ 2100, ਹਰਜਿੰਦਰ ਸਿੰਘ 1000, ਗੁਰਦੀਪ ਸਿੰਘ 1000, ਸੁਖਦੇਵ ਸਿੰਘ 1000, ਸੁਖਬੀਰ ਕੌਰ 1100, ਸਤਨਾਮ ਸਿੰਘ 1100, ਗੁਰਦੇਵ ਸਿੰਘ ਸਰਪੰਚ 1000, ਨੰਬਰਦਾਰ ਰਣਬੀਰ ਸਿੰਘ 1000, ਧਰਨ ਸਿੰਘ 1100, ਸੁਖਵਿੰਦਰ ਸਿੰਘ 1000 ਅਤੇ ਇਸ ਤੋ ਇਲਾਵਾ ਛਿੰਦਾ ਖਹਿਰਾ, ਗੁਰਪਾਲ ਸਿੰਘ , ਬਲਦੇਵ ਸਿੰਘ ਅਤੇ ਹੋਰ ਸਾਰੇ ਨਗਰ ਨਿਵਾਸੀਆ ਨੇ ਆਪਣਾ ਯੋਗਦਾਨ ਪਾਇਆ ਇਸ ਸਮੇ ਵਿਸ਼ੇਸ ਤੋਰ ਤੇ ਮੁੱਖ ਅਧਿਆਪਕ ਲਖਵਿੰਦਰ ਸਿੰਘ ਵੱਲੋ 2100, ਸ਼੍ਰੀ ਮੰਗਤ ਰਾਮ ਵੱਲੋ 1100, ਦਵਿੰਦਰ ਕੋਰ ਵੱਲੋ 1100, ਨਿਰਮਲ ਸਿੰਘ ਵੱਲੋ 1100 ਰੁ ਦਾ ਯੋਗਦਾਨ ਪਾਇਆ ਤੇ ਲੋਹੜੀ ਮੰਗਣ ਉਪਰੰਤ ਸਕੂਲ ਦੇ ਬੱਚਿਆ ਨਾਲ ਸਕੂਲ ਵਿੱਚ ਲੋਹੜੀ ਵੀ ਮਨਾਈ ਗਈ. ਮੁੱਖ ਅਧਿਆਪਕ ਲ਼ਖਵਿੰਦਰ ਸਿੰਘ ਵੱਲੋ ਨਗਰ ਨਿਵਾਸੀਆ ਦਾ ਧੰਨਵਾਦ ਕੀਤਾ ਗਿਆ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮੁੱਖ ਅਧਿਆਪਕ ਲਖਵਿੰਦਰ ਸਿੰਘ, ਸ਼੍ਰੀ ਮੰਗਤ ਰਾਮ, ਨਿਰਮਲ ਸਿੰਘ, ਵੀਰਪਾਲ ਕੌਰ, ਸੁਖਜੀਤ ਕੌਰ ਅਤੇ ਸਕੂਲ ਦੇ ਸਮੂਹ ਬੱਚਿਆ ਦਾ ਯੋਗਦਾਨ ਰਿਹਾ