ਪਹਿਲਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ

ਮਹਿਤਪੁਰ – (ਹਰਜਿੰਦਰ ਛਾਬੜਾ,ਨੀਰਜ ਵਰਮਾ) ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਐਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋ ਪਿੰਡ ਅੰਗਾਕੀੜੀ ਮਹਿਤਪੁਰ ਜੇ ਡੀ ਸੈਟਰਲ ਸਕੂਲ ਵਿਖੇ ਪਹਿਲਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਦੋ ਗਰੀਬ ਪਰਿਵਾਰਾ ਦੀਆ ਲੜਕੀਆ ਦੇ ਆਨੰਦ ਕਾਰਜ ਕਰਵਾਏ ਗਏ ਇਹ ਸਾਰਾ ਪ੍ਰੋਗਰਾਮ ਜੇ ਡੀ ਸੈਟਰਲ ਸਕੂਲ ਦੀ ਖੁੱਲੀ ਗਰਾਊਡ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਡਾਲ ਵਿੱਚ ਸ਼ੰਸੋਬਿਤ ਕਰ ਕੇ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਸ਼ੁਰੂ ਕੀਤਾ ਗਿਆ ੳਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਪਿੰਡ ਆਦਰਾਮਾਨ ਗੁਰੂਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜਗਜੀਤ ਸਿੰਘ ਦੇ ਜੱਥੇ ਨੇ ਹਾਜਰੀ ਭਰੀ ਅਤੇ ਆਨੰਦ ਕਾਰਜ ਆਰੰਭ ਕਰਨ ਦੀ ਆਗਿਆ ਲਈ ਅਰਦਾਸ ਕੀਤੀ ਅਤੇ ਆਨੰਦ ਕਾਰਜ ਆਰੰਭ ਕੀਤੇ ਅਤੇ ਆਨੰਦ ਕਾਰਜ ਸੰਪੂਰਨ ਹੋਣ ਤੇ ਪੰਡਾਲ ਵਿੱਚ ਹਾਜਰੀ ਭਰ ਰਹੇ ਇਸ ਸਾਰੇ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਰਵੀਪਾਲ ਸਿੰਘ ਆਦਰਾਮਾਨ ਨੇ ਵਿਆਹੁਤਾ ਜੋੜੀਆ ਅਤੇ ਸੰਗਤਾ ਦਾ ਜੀਓੁ ਆਇਆ ਅਤੇ ਧੰਨਵਾਦ ਕੀਤਾ ਤੇ ਇਸ ਸਮਾਗਮ ਵਿੱਚ ਵਿਆਹੁਤਾ ਜੋੜੀਆ ਨੂੰ ਲੋੜਵੰਦ ਸਮਾਨ ਦਿੱਤਾ ਗਿਆ ਇਹ ਸਾਰਾ ਪ੍ਰੋਗਰਾਮ ਸਿਮਰਨਜੀਤ ਸਿੰਘ, ਰਵੀਪਾਲ ਸਿੰਘ ਆਦਰਾਮਾਨ ਦੀ ਯੋਗ ਅਗਵਾਈ ਅਤੇ ਸਮੂਹ ਐਨ ਆਈ ਵੀਰਾ ਦੇ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਮੌਕੇ ਤੇ ਬਚਿੱਤਰ ਸਿੰਘ ਕੌਹਾੜ, ਦਲਜੀਤ ਸਿੰਘ ਕਾਹਲੋ, ਬਲਦੇਵ ਸਿੰਘ ਕਲਿਆਣ, ਸਿਮਰਨਜੀਤ ਸਿੰਘ ਯੂ ਕੇ, ਰਵੀਪਾਲ ਸਿੰਘ, ਤਜਿੰਦਰ ਸਿੰਘ ਹਾਡਾ, ਰਣਜੀਤ ਸਿੰਘ ਮੋਮੀ, ਸਤਵੀਰ ਸਿੰਘ ਮੋਮੀ, ਅਮ੍ਰਿਤਪਾਲ ਸਿੰਘ ਮੋਮੀ, ਅਮ੍ਰਿਤਪਾਲ ਸਿੰਘ, ਨਰਿੰਦਰ ਸਿੰਘ ਬਾਜਵਾ ਬਲਜਿੰਦਰ ਸਿੰਘ ਕੰਗ, ਸਤਪਾਲ ਸਿੰਘ ਕਾਮਰੇਡ, ਕਮਲ, ਸੁਖਦੇਵ ਲਾਲ ਘੁੱਲਾ ਬਾਈ, ਸਿਮਰਨਜੀਤ ਸਿੰਘ ਲਾਲੀ, ਜਸਵਿੰਦਰ ਸਿੰਘ ਅਤੇ ਮੇਜਰ ਸਿੰਘ ਚੀਮਾ ਤੇ ਆਦਿ ਸੰਗਤਾ ਨੇ ਹਾਜਰੀ ਭਰੀ