ਸਟਰੀਟ ਵੈਂਡਰਜ਼ ਵੱਲੋਂ ਮੋਮਬੱਤੀ ਮਾਰਚ

ਸੈਕਟਰ 17 ਵਿੱਚ ਦੇ ਸਟਰੀਟ ਵੈਂਡਰਜ਼ ਨੇ ਅੱਜ ਨਗਰ ਨਿਗਮ ਦਾ ਵਿਰੋਧ ਕਰਦਿਆਂ ਮੋਮਬੱਤੀ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਉਹ ਪਿਛਲੇ 30 ਸਾਲਾਂ ਤੋਂ ਸੈਕਟਰ 17 ਵਿਚ ਰੇਹੜੀਆਂ ਲਾ ਰਹੇ ਹਨ ਅਤੇ ਨਿਗਮ ਨੂੰ ਬਕਾਇਦਾ ਹਰ ਮਹੀਨੇ ਫੀਸ ਵੀ ਅਦਾ ਕਰਦੇ ਹਨ ਪਰ ਨਿਗਮ ਉਨ੍ਹਾਂ ਨੂੰ ਤੰਗ ਕਰ ਰਿਹਾ ਹੈ। ਸੈਕਟਰ 17 ਨੂੰ ‘ਨੋ ਵੈਂਡਿੰਗ ਜ਼ੋਨ’ ਬਣਾ ਦਿੱਤਾ ਜਦਕਿ ਇੱਥੇ ਕੋਈ ਵੀ ਵੀਆਈਪੀ ਵਿਅਕਤੀ ਨਹੀਂ ਰਹਿੰਦਾ। ਇਹ ਬਿਜ਼ਨੈੱਸ ਹੱਬ ਹੈ ਅਤੇ ਰੇਹੜੀਆਂ ਵੀ ਉੱਥੇ ਹੀ ਲੱਗਦੀਆਂ ਹਨ ਜਿੱਥੇ ਸੈਲਾਨੀ ਜਾਂ ਵੱਡੀ ਗਿਣਤੀ ਵਿਚ ਲੋਕ ਆਉਂਦੇ ਹਨ। ਰੇਹੜੀ-ਫੜ੍ਹੀ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਚਾਲਿਆ ਨੇ ਦੋਸ਼ ਲਾਇਆ ਕਿ ਟਾਊਨ ਵੈਂਡਿੰਗ ਕਮੇਟੀ ਵਿਚ ਕਿਸੇ ਵੀ ਰਜਿਸਟਰਡ ਵੈਂਡਰ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਕੋਈ ਘਪਲਾ ਜ਼ਰੂਰ ਹੈ।