ਨਵੀਂ ਦਿੱਲੀ: ਲੋਕ ਲੇਖਾ ਕਮੇਟੀ ਦੇ ਚੇਅਰਮੈਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਉਹ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕਰਨਗੇ ਕਿ ਅਟਾਰਨੀ ਜਨਰਲ ਤੇ ‘ਕੈਗ’ ਨੂੰ ਪੁੱਛਿਆ ਜਾਵੇ ਕਿ ਆਡਿਟ ਰਿਪੋਰਟ ਸੰਸਦ ਵਿਚ ਕਦੋਂ ਪੇਸ਼ ਕੀਤੀ ਗਈ ਸੀ। ਸੀਨੀਅਰ ਕਾਂਗਰਸੀ ਆਗੂ ਨੇ ਸਰਕਾਰ ’ਤੇ ਸੁਪਰੀਮ ਕੋਰਟ ਕੋਲ ਗਲਤ ਤੱਥ ਪੇਸ਼ ਕਰਕੇ ਸਿਖ਼ਰਲੀ ਅਦਾਲਤ ਨੂੰ ‘ਗੁਮਰਾਹ’ ਕਰਨ ਦਾ ਦੋਸ਼ ਲਾਇਆ ਸੀ। ਖੜਗੇ ਨੇ ਨਾਲ ਹੀ ਕਿਹਾ ਕਿ ਉਹ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਨ, ਪਰ ਇਹ ਕੋਈ ਜਾਂਚ ਏਜੰਸੀ ਨਹੀਂ ਹੈ। ਇਸ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਹੀ ਰਾਫਾਲ ਸੌਦੇ ਵਿਚ ਭ੍ਰਿਸ਼ਟਾਚਾਰ ਦੀ ਢੁੱਕਵੀਂ ਜਾਂਚ ਕਰ ਸਕਦੀ ਹੈ।
INDIA ਜੇਪੀਸੀ ਹੀ ਸੌਦੇ ਦੀ ਜਾਂਚ ਕਰੇ: ਖੜਗੇ