ਕੌਮੀ ਸੁਰੱਖਿਆ ਨੂੰ ਕਾਂਗਰਸ ਨੇ ਸਿਆਸੀ ਲਾਹੇ ਲਈ ਵਰਤਿਆ: ਮੋਦੀ

ਚੇਨਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਕੌਮੀ ਸੁਰੱਖਿਆ ਤੇ ਰੱਖਿਆ ਸੈਕਟਰ ਨੂੰ ਕਾਂਗਰਸ ਰੋਜ਼ਾਨਾ ਸਿਆਸੀ ਲਾਹੇ ਲਈ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦੇ ਕਾਂਗਰਸ ਲਈ ਫੰਡ ਜੁਟਾਉਣ ਦਾ ਸਰੋਤ ਵੀ ਬਣਦੇ ਜਾ ਰਹੇ ਹਨ। ਤਾਮਿਲਨਾਡੂ ਦੇ ਭਾਜਪਾ ਵਰਕਰਾਂ ਨਾਲ ਦਿੱਲੀ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਿ ਇਕ ਪਾਸੇ ਤਾਂ ਕਾਂਗਰਸ ਸਰਜੀਕਲ ਸਟ੍ਰਾਈਕ ਦਾ ‘ਮਜ਼ਾਕ’ ਬਣਾਉਂਦੀ ਹੈ ਤੇ ਦੂਜਾ ਪੱਖ ਇਹ ਵੀ ਹੈ ਕਿ ਪਾਰਟੀ 1940-50 ਦਰਮਿਆਨ ਜੀਪ ਘੁਟਾਲੇ ਤੇ ਫਿਰ 80ਵਿਆਂ ਵਿਚ ਬੋਫੋਰੋਜ਼, ਅਗਸਤਾਵੈਸਟਲੈਂਡ ਤੇ ਪਣਡੁੱਬੀ ਘੁਟਾਲੇ ਰਾਹੀਂ ਰੱਖਿਆ ਸੈਕਟਰ ਨੂੰ ਲੁੱਟਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਰ ਹਾਲ ਪੈਸਾ ਬਣਾਉਣਾ ਚਾਹੁੰਦੀ ਹੈ ਚਾਹੇ ਉਹ ਜਵਾਨਾਂ ਦੇ ਹੌਸਲੇ ਪਸਤ ਕਰਕੇ ਹੀ ਕਿਉਂ ਨਾ ਬਣਾਇਆ ਜਾਵੇ।