ਗੱਡੀ ਦਰਖ਼ਤ ਵਿੱਚ ਵੱਜੀ, ਨਵੇਂ ਵਿਆਹੇ ਨੌਜਵਾਨ ਦੀ ਮੌਤ

ਪਿੰਡ ਵਈਪੂਈ ਦੇ 26 ਸਾਲਾ ਨਵ ਵਿਆਹੁਤਾ ਨੌਜਵਾਨ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ। ਉਹ ਆਪਣੀ ਪਤਨੀ ਅਤੇ ਭੈਣ ਨੂੰ ਕਾਰ ਨੰਬਰ ਪੀਬੀ 46 ਕਿਊ 0257 ’ਤੇ ਨਾਨਕੇ ਪਿੰਡ ਛੱਡਣ ਗਿਆ ਸੀ ਅਤੇ ਵਾਪਸੀ ਦੌਰਾਨ ਗੱਡੀ ਦਾ ਸੰਤੁਲਨ ਵਿਗਾੜ ਕਾਰਨ ਹੋਏ ਹਾਦਸੇ ਵਿੱਚ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰਨਲਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਵਈਪੂਈ ਜਿਸ ਦਾ ਦੋ ਹਫਤੇ ਪਹਿਲਾਂ ਵਿਆਹ ਹੋਇਆ ਸੀ। ਵਈਪੂਈ ਖਡੂਰ ਸਾਹਿਬ ਮੋੜ ਨਜ਼ਦੀਕ ਪਹੁੰਚ ਤੇ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ। ਸਪੀਡ ਜ਼ਿਆਦਾ ਹੋਣ ਕਾਰਨ ਕਾਰ ਦਰਖਤ ਵਿੱਚ ਜਾ ਵਜੀ ਵੱਜੀ ਇਸ ਜਬਰਦਸਤ ਟੱਕਰ ਵਿੱਚ ਕਰਨਲਜੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।