ਗੁਰੂ ਨਾਨਕ ਸਿੱਖਿਆਵਾਂ ਸਬੰਧੀ ਦਿੱਤੀ ਬੱਚਿਆਂ ਨੂੰ ਜਾਣਕਾਰੀ

ਸ਼ਾਮਚੁਰਾਸੀ  (ਚੁੰਬਰ) – ਪਹਿਲੀ ਪਾਤਸ਼ਾਹੀ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸਬੰਧੀ ਸੰਤ ਨਿਰਮਲ ਸਿੰਘ ਵਲੋਂ ਪਿੰਡ ਢੈਹਾ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਫ਼ਲ ਵੰਡੇ ਗਏ। ਇਸ ਮੌਕੇ ਉਨ•ਾਂ ਸਕੂਲ ਦੇ ਬੱਚਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜੀਵਨ ਸਿੱਖਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪਿੰਡ ਦੇ ਸਰਪੰਚ ਬਖਸ਼ੀਸ਼ ਸਿੰਘ, ਗੁਰਮੀਤ ਸਿੰਘ, ਸ਼ੀਤਲ ਸਿੰਘ ਅਤੇ ਮੈਡਮ ਮਨਿੰਦਰ ਕੌਰ ਹਾਜ਼ਰ ਸਨ। ਬਾਅਦ ਵਿਚ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਮਨਿੰਦਰ ਕੌਰ ਨੂੰ ਸੰਤ ਨਿਰਮਲ ਸਿੰਘ ਅਤੇ ਸਰਪੰਚ ਬਖਸ਼ੀਸ਼ ਸਿੰਘ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।