ਅਜ਼ੀਮ ਪ੍ਰੇਮਜੀ ਨੂੰ ਫਰਾਂਸ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ

ਸੂਚਨਾ ਤਕਨੀਕ ਦੇ ਮਹਾਰਥੀ ਤੇ ਕਈ ਸਮਾਜ ਭਲਾਈ ਕਾਰਜਾਂ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਅਜ਼ੀਮ ਪ੍ਰੇਮਜੀ ਨੂੰ ਫਰਾਂਸ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਨਾਈਟ ਆਫ਼ ਦੀ ਲੀਜ਼ਨ ਆਫ਼ ਆਨਰ’ ਪ੍ਰਦਾਨ ਕੀਤਾ ਗਿਆ ਹੈ। ਬੰਗਲੌਰ ਆਧਾਰਿਤ ਉੱਘੀ ਆਈਟੀ ਕੰਪਨੀ ‘ਵਿਪਰੋ’ ਦੇ ਚੇਅਰਮੈਨ ਨੇ ਇਹ ਸਨਮਾਨ ਭਾਰਤ ਵਿਚ ਫਰਾਂਸ ਦੇ ਰਾਜਦੂਤ ਐਲ਼ਗਜ਼ੈਂਡਰ ਜ਼ੀਗਲਰ ਤੋਂ ਹਾਸਲ ਕੀਤਾ। ਉਨ੍ਹਾਂ ਨੂੰ ਇਹ ਸਨਮਾਨ ਭਾਰਤ ਵਿਚ ਸੂਚਨਾ ਤਕਨੀਕ ਦੇ ਵਿਕਾਸ ਲਈ ਪਾਏ ਯੋਗਦਾਨ ਬਦਲੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫਰਾਂਸ ਨਾਲ ਵੀ ਕਈ ਆਰਥਿਕ ਗਤੀਵਿਧੀਆਂ ਲਈ ਭਾਈਵਾਲੀ ਪਾਈ ਹੈ। ਫਰਾਂਸ ਦੇ ਰਾਜਦੂਤ ਨੇ ਕਿਹਾ ਕਿ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਤੇ ਯੂਨੀਵਰਸਿਟੀ ਰਾਹੀਂ ਵੀ ‘ਵਿਪਰੋ’ ਦੇ ਚੇਅਰਮੈਨ ਨੇ ਸਮਾਜ ਭਲਾਈ ਦੇ ਵੱਡੇ ਕਾਰਜ ਕੀਤੇ ਹਨ। ਪ੍ਰੇਮਜੀ ਨੇ ਸਨਮਾਨ ਲਈ ਫਰਾਂਸ ਸਰਕਾਰ ਦਾ ਧੰਨਵਾਦ ਕੀਤਾ।