ਅਮਰਿੰਦਰ ਨੂੰ ਬੁਖਾਰ; ਪੀਜੀਆਈ ਦਾਖਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੀਜੀਆਈ ਦਾਖਲ ਕਰਾਇਆ ਗਿਆ ਹੈ। ਉਨ੍ਹਾਂ ਨੂੰ ਹਲਕਾ ਬੁਖ਼ਾਰ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜਾਣਕਾਰੀ ਅੁਨਸਾਰ ਉਨ੍ਹਾਂ ਦੇ ਕਈ ਟੈਸਟ ਕੀਤੇ ਜਾਣੇ ਹਨ। ਇਹ ਟੈਸਟ ਅੱਜ ਰਾਤ ਕੀਤੇ ਜਾਣਗੇ ਭਲਕੇ ਸਵੇਰੇ ਉਨ੍ਹਾਂ ਨੂੰ ਪੀ.ਜੀ.ਆਈ.ਤੋਂ ਛੁੱਟੀ ਮਿਲਣ ਦੀ ਆਸ ਹੈ। ਉਨ੍ਹਾਂ ਨੇ ਸਰੀਰ ’ਚ ਦਰਦ ਅਤੇ ਛਾਤੀ ਭਾਰੀ ਹੋਣ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੀ.ਜੀ.ਆਈ.ਦੇ ਡਾਕਟਰਾਂ ਨੇ ਉਨ੍ਹਾਂ ਦਾ ਸਰਕਾਰੀ ਰਿਹਾਇਸ਼ ਵਿਖੇ ਚੈੱਕ ਅਪ ਕੀਤਾ ਅਤੇ ਪੀਜੀਆਈ ਆ ਕੇ ਕੁਝ ਟੈਸਟ ਕਰਾਉਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੂੰ ਦੁਪਹਿਰੇ ਪੀ.ਜੀ.ਆਈ. ਲਿਜਾਇਆ ਗਿਆ। ਉਨ੍ਹਾਂ ਦੇ ਬਹੁਤੇ ਟੈਸਟ ਠੀਕ ਆਏ ਹਨ ਪਰ ਕੁਝ ਟੈਸਟ ਹੋਰ ਕੀਤੇ ਜਾਣੇ ਹਨ । ਇਸ ਲਈ ਉਨ੍ਹਾਂ ਨੂੰ ਅੱਜ ਦੀ ਰਾਤ ਪੀ.ਜੀ.ਆਈ.ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ।