ਅਯੁੱਧਿਆ ਦਾ ਅਮਨ ਭੰਗ ਨਾ ਕਰਨ ਦਿੱਤਾ ਜਾਵੇ: ਅੰਸਾਰੀ

ਅਯੁੱਧਿਆ: ਰਾਮਜਨਮਭੂਮੀ-ਬਾਬਰੀ ਮਸਜਿਦ ਮਲਕੀਅਤੀ ਦੇ ਕੇਸ ਦੀ ਇਕ ਧਿਰ ਇਕਬਾਲ ਅੰਸਾਰੀ ਨੇ ਅੱਜ ਨੇ ਆਖਿਆ ਕਿ ਉਹ ਅਯੁੱਧਿਆ ਵਿਚ ਵੀਐਚਪੀ ਦੀ ‘ਧਰਮ ਸਭਾ’ ਤੋਂ ਪਹਿਲਾਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਤੋਂ ਸੰਤੁਸ਼ਟ ਹਨ ਪਰ ਸਵਾਲ ਇਹ ਹੈ ਕਿ ਇਸ ਸ਼ਹਿਰ ਵਿਚ ਇੰਨੀ ਤਦਾਦ ਵਿਚ ਭੀੜ ਇਕੱਠੀ ਕਰਨ ਦਾ ਮਕਸਦ ਕੀ ਹੈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ‘‘ ਜੇ ਕਿਸੇ ਨੂੰ ਵੀ ਮੰਦਰ-ਮਸਜਿਦ ਵਿਵਾਦ ਬਾਰੇ ਕੋਈ ਸੰਦੇਹ ਹੈ ਤਾਂ ਉਹ ਦਿੱਲੀ ਜਾਂ ਲਖਨਊ ਜਾਵੇ ਤੇ ਆਪਣੀ ਗੱਲ ਰੱਖੇ। ਉਹ ਵਿਧਾਨ ਸਭਾ ਜਾਂ ਪਾਰਲੀਮੈਂਟ ਦਾ ਘਿਰਾਓ ਕਰਨ, ਅਯੁੱਧਿਆ ਦਾ ਅਮਨ ਚੈਨ ਖਰਾਬ ਨਾ ਕਰਨ।’’ ਉਨ੍ਹਾਂ ਕਿਹਾ ‘‘ ਯੋਗੀ ਆਦਿਤਿਆਨਾਥ ਸਰਕਾਰ ਨੇ ਅਯੁੱਧਿਆ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਅਸੀਂ ਸਰਕਾਰ ਦੇ ਕਦਮਾਂ ਤੋਂ ਸੰਤੁਸ਼ਟ ਹਾਂ। ਫਿਲਹਾਲ ਯੋਗੀ ਸਰਕਾਰ ਸਹੀ ਲੀਹ ’ਤੇ ਚੱਲ ਰਹੀ ਹੈ।’’