ਮੋਦੀ ਨੂੰ ਉਨ੍ਹਾਂ ਦੀ ਥਾਂ ਜ਼ਰੂਰ ਦਿਖਾਉਣਗੇ ਊਰਜਿਤ: ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ’ਤੇ ਦੇਸ਼ ਦੀਆਂ ਸੰਸਥਾਵਾਂ ਨੂੰ ਤਬਾਹ ਕਰਨ ਦਾ ਦੋਸ਼ ਲਗਾਉਂਦਿਆਂ ਉਮੀਦ ਜ਼ਾਹਿਰ ਕੀਤੀ ਕਿ ਆਰਬੀਆਈ ਦੇ ਗਵਰਨਰ ਊਰਜਿਤ ਪਟੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਥਾਂ ਜ਼ਰੂਰ ਦਿਖਾਉਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਮੋਦੀ ਆਰਬੀਆਈ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਟਵੀਟ ਕੀਤਾ, ‘ਮੋਦੀ ਤੇ ਉਨ੍ਹਾਂ ਦੇ ਸਾਥੀ ਮਿਲ ਕੇ ਹਰ ਸੰਸਥਾ ਨੂੰ ਤਬਾਹ ਕਰ ਰਹੇ ਹਨ। ਅੱਜ ਆਰਬੀਆਈ ਦੀ ਮੀਟਿੰਗ ਦੌਰਾਨ ਵੀ ਅਜਿਹੀ ਹੀ ਕੋਸ਼ਿਸ਼ ਕੀਤੀ ਜਾਵੇਗੀ। ਮੈਨੂੰ ਆਸ ਹੈ ਕਿ ਸ੍ਰੀ ਪਟੇਲ ਤੇ ਉਨ੍ਹਾਂ ਦੀ ਟੀਮ ਕੇਂਦਰ ਸਰਕਾਰ ਨੂੰ ਉਸ ਦੀ ਥਾਂ ਜ਼ਰੂਰ ਦਿਖਾਵੇਗੀ।’