ਜੱਸੀ ਬੈਂਸ ‘ਲਾੜਾ’ ਸਿੰਗਲ ਟਰੈਕ ਨਾਲ ਭਰੇਗਾ ਮੁੜ ਹਾਜ਼ਰੀ

ਕੈਪਸ਼ਨ – ਗਾਇਕ ਜੱਸੀ ਬੈਂਸ। (ਫੋਟੋ ਚੁੰਬਰ)
ਸ਼ਾਮਚੁਰਾਸੀ,  (ਚੁੰਬਰ) – ਸੂਰਮੇ ਜਹਾਨ ਉਤੇ ਹੋਣਗੇ ਹਜ਼ਾਰਾਂ’ ਅਤੇ ‘ਰੱਬਾ ਸਾਡੇ ਵਾਸਤੇ ਬਣਾਈ ਕਿਹੜੀ ਕੁੜੀ’ ਟਰੈਕਾਂ ਨਾਲ ਵੱਖਰੀ ਪਹਿਚਾਣ ਬਣਾਉਣ ਵਾਲਾ ਗਾਇਕ ਜੱਸੀ ਬੈਂਸ ਸਿੰਗਲ ਟਰੈਕ ‘ਲਾੜਾ’ ਨਾਲ ਮੁੜ ਜਲਦ ਹੀ ਹਾਜ਼ਰੀ ਭਰ ਰਿਹਾ ਹੈ। ਸੰਦੀਪ ਡਰੋਲੀ ਪ੍ਰੋਡਕਸ਼ਨ ਵਲੋਂ ਆਡੀਓ ਅਤੇ ਵੀਡੀਓ ਦਾ ਕਾਰਜ ਪੂਰੀ ਜੋਸ਼ੋ ਖਰੋਸ਼ ਨਾਲ ਕੀਤਾ ਜਾ ਰਿਹਾ ਹੈ। ਇਸ ਟਰੈਕ ਦਾ ਲਾਜਵਾਬ ਸੰਗੀਤ ਕਰਨੈਲ ਸਿੰਘ ਵਲੋਂ ਦਿੱਤਾ ਗਿਆ ਹੈ। ਜੱਸੀ ਬੈਂਸ ਨੂੰ ਆਪਣੇ ਰੱਬ ਵਰਗੇ ਸਰੋਤਿਆਂ ਤੇ ਪੂਰਾ ਮਾਣ ਅਤੇ ਵਿਸ਼ਵਾਸ਼ ਹੈ ਕਿ ਉਸ ਨੂੰ ਉਹ ਪਹਿਲਾਂ ਵਾਂਗ ਹੀ ਦਿਲੋਂ ਰਜਵਾਂ ਪਿਆਰ ਦੇਣਗੇ।