ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਬਹੁ-ਚਰਚਿਤ ਫ਼ਰੀਦਕੋਟ ਅਗਵਾ ਕਾਂਡ ਦੀ ਪੀੜਤ ਲੜਕੀ ਅਤੇ ਉਸ ਦੇ ਮਾਪਿਆਂ ਨੂੰ 90 ਲੱਖ ਰੁਪਏ ਮੁਆਵਜ਼ਾ ਦਿਵਾਉਣ ਲਈ ਮਾਲ ਵਿਭਾਗ ਫਰੀਦਕੋਟ ਨੇ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਦੀ ਚਾਰ ਕਿੱਲੇ ਸ਼ਹਿਰੀ ਜ਼ਮੀਨ 91 ਲੱਖ ਰੁਪਏ ਵਿੱਚ ਨਿਲਾਮ ਕਰ ਦਿੱਤੀ ਹੈ। ਜੇਲ੍ਹ ਵਿੱਚ ਹੋਣ ਦੇ ਬਾਵਜੂਦ ਨਿਸ਼ਾਨ ਸਿੰਘ ਦੀ ਦਹਿਸ਼ਤ ਅਜੇ ਵੀ ਬਰਕਰਾਰ ਹੈ ਤੇ ਕਿਸੇ ਪ੍ਰਾਈਵੇਟ ਵਿਅਕਤੀ ਨੇ ਜ਼ਮੀਨ ਦੀ ਨਿਲਾਮੀ ਲਈ ਬੋਲੀ ਨਹੀਂ ਦਿੱਤੀ। ਬਾਅਦ ਵਿੱਚ ਇਹ ਜ਼ਮੀਨ ਰੈੱਡ ਕਰਾਸ ਨੇ ਖਰੀਦ ਲਈ।
ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰੈੱਡ ਕਰਾਸ ਦੇ ਚੇਅਰਮੈਨ ਵੀ ਹਨ। ਰੈੱਡ ਕਰਾਸ ਨੇ ਚਾਰ ਕਿੱਲੇ ਜ਼ਮੀਨ ਦੀ ਬੋਲੀ ਆਪਣੇ ਹੱਕ ਵਿੱਚ ਟੁੱਟਣ ਤੋਂ ਬਾਅਦ 25 ਲੱਖ ਰੁਪਏ ਜਮਾਂ ਕਰਵਾ ਦਿੱਤੇ ਹਨ ਤੇ ਬਾਕੀ ਰਕਮ ਅਗਲੇ ਤਿੰਨ ਦਿਨਾਂ ਵਿੱਚ ਜਮਾਂ ਕਰਵਾਈ ਜਾਵੇਗੀ। ਹਾਈ ਕੋਰਟ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਫਰੀਦਕੋਟ ਨੇ 29 ਨਵੰਬਰ ਤੋਂ ਪਹਿਲਾਂ-ਪਹਿਲਾਂ ਨਿਸ਼ਾਨ ਸਿੰਘ ਦੀ ਜਾਇਦਾਦ ਨਿਲਾਮ ਕਰ ਕੇ 90 ਲੱਖ ਰੁਪਏ ਪੀੜਤ ਲੜਕੀ ਅਤੇ ਉਸ ਦੇ ਮਾਤਾ ਪਿਤਾ ਨੂੰ ਦੇਣੇ ਸਨ ਅਤੇ ਇਸ ਦੀ ਲਿਖਤੀ ਰਿਪੋਰਟ ਹਾਈ ਕੋਰਟ ਵਿੱਚ ਸੌਂਪਣੀ ਸੀ।
INDIA ਫ਼ਰੀਦਕੋਟ ਅਗਵਾ ਕਾਂਡ: ਨਿਸ਼ਾਨ ਸਿੰਘ ਦੀ ਚਾਰ ਏਕਡ਼ ਜ਼ਮੀਨ 91 ਲੱਖ ਰੁਪਏ...