ਫ਼ਰੀਦਕੋਟ ਰਿਆਸਤ ਦੀ ਮਹਾਰਾਣੀ ਦੀਪਿੰਦਰ ਕੌਰ ਦਾ ਦੇਹਾਂਤ

ਫ਼ਰੀਦਕੋਟ: ਫ਼ਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਪੁੱਤਰੀ ਮਹਾਰਾਣੀ ਦੀਪਿੰਦਰ ਕੌਰ (82 ਸਾਲ) ਦਾ ਅੱਜ ਇੱਥੇ ਰਾਜ ਮਹਿਲ ਵਿੱਚ ਦੇਹਾਂਤ ਹੋ ਗਿਆ। ਮਹਾਰਾਣੀ ਦੀਪਿੰਦਰ ਕੌਰ ਰਾਜਾ ਹਰਿੰਦਰ ਸਿੰਘ ਵੱਲੋਂ ਫ਼ਰੀਦਕੋਟ ਰਿਆਸਤ ਦੀਆਂ ਜਾਇਦਾਦਾਂ ਸਾਂਭਣ ਲਈ ਬਣਾਏ ਗਏ ਮਹਾਰਾਵਲ ਖੇਵਾਜੀ ਟਰੱਸਟ ਦੇ ਚੇਅਰਪਰਸਨ ਸਨ। ਰਾਜਕੁਮਾਰੀ ਦੀਪਿੰਦਰ ਕੌਰ ਦਾ ਵਿਆਹ 1959 ਵਿਚ ਵਰਧਮਾਨ ਰਿਆਸਤ (ਪੱਛਮੀ ਬੰਗਾਲ) ਦੇ ਮਹਾਰਾਜਾ ਬੀਰ ਜੈ ਵਰਧਨ ਦੇ ਵੱਡੇ ਪੁੱਤਰ ਸਦਾ ਚੰਦ ਮਹਿਤਾਬ ਨਾਲ ਹੋਇਆ ਸੀ।