ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ’ਚ ਬੇਰੁਜ਼ਗਾਰੀ ਦੀ ਦਰ ਦੋ ਸਾਲ ਦੇ ਸਿਖਰਲੇ ਪੱਧਰ ’ਤੇ ਚਲੇ ਜਾਣ ਸਬੰਧੀ ਖ਼ਬਰ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ ਅਤੇ ਦੋਸ਼ ਲਾਇਆ ਕਿ ਸ੍ਰੀ ਮੋਦੀ ਨੇ ਸੂਟ-ਬੂਟ ਵਾਲੇ ਦੋਸਤਾਂ ਨੂੰ ਲਾਭ ਪਹੁੰਚਾਉਣ ਅਤੇ ਨੌਜਵਾਨਾਂ ਦੇ ਸੁਫਨੇ ਮਿੱਟੀ ’ਚ ਮਿਲਾਉਣ ਦਾ ਕੰਮ ਕੀਤਾ ਹੈ। ਸ੍ਰੀ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਹਿੰਦੀ ’ਚ ਤਨਜ਼ ਕਸਦਿਆਂ ਟਵੀਟ ਕੀਤਾ,‘‘2014-ਠੱਗ ਵਿਦਿਆ 1: ਮੈਨੂੰ ਪ੍ਰਧਾਨ ਮੰਤਰੀ ਬਣਾਓ, ਮੈਂ 2 ਕਰੋੜ ਰੁਜ਼ਗਾਰ ਮੁਹੱਈਆ ਕਰਾਵਾਂਗਾ। 2016-ਠੱਗ ਵਿਦਿਆ 2: ਨੋਟਬੰਦੀ ’ਚ ਮੇਰਾ ਸਾਥ ਦਿਓ, ਮੈਂ ਕਾਲਾ ਧਨ ਵਾਪਸ ਲੈ ਕੇ ਆਵਾਂਗਾ। 2018-ਅਸਲੀਅਤ: ਸੂਟ-ਬੂਟ ਵਾਲੇ ਦੋਸਤਾਂ ਨੂੰ ਰਾਫ਼ਾਲ ’ਚ ਉਡਾਵਾਂਗਾ, ਨੌਜਵਾਨਾਂ ਦੇ ਸੁਫ਼ਨੇ ਮਿੱਟੀ ’ਚ ਮਿਲਾਵਾਂਗਾ।’’ ਜ਼ਿਕਰਯੋਗ ਹੈ ਕਿ ਕਾਂਗਰਸ, ਸਰਕਾਰ ’ਤੇ ਦੋਸ਼ ਲਗਾਉਂਦੀ ਆ ਰਹੀ ਹੈ ਕਿ ਨਵੰਬਰ 2016 ’ਚ ਨੋਟਬੰਦੀ ਲਾਗੂ ਕੀਤੇ ਜਾਣ ਨਾਲ ਛੋਟੋ ਅਤੇ ਦਰਮਿਆਨੇ ਕਾਰੋਬਾਰੀਆਂ ਦਾ ਕੰਮ ਠੱਪ ਹੋ ਗਿਆ ਜਿਸ ਨਾਲ ਮੁਲਕ ਦੇ ਵਿਕਾਸ ਅਤੇ ਅਰਥਚਾਰੇ ਨੂੰ ਵੱਡੀ ਢਾਹ ਲੱਗੀ ਹੈ।
INDIA ਮੋਦੀ ਨੇ ਸੂਟ-ਬੂਟ ਵਾਲੇ ਦੋਸਤਾਂ ਨੂੰ ਲਾਭ ਪਹੁੰਚਾਇਆ: ਰਾਹੁਲ