ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਭਲਕੇ ਰੱਖਿਆ ਵਿਭਾਗ ਵੱਲੋਂ ਤੋਪਖਾਨੇ ਵਿਚ ਅਤਿਅਧੁਨਿਕ ਹਥਿਆਰ ਸ਼ਾਮਲ ਕਰਨ ਲਈ ਕਰਵਾਏ ਜਾ ਰਹੇ ਸਮਾਗਮ ਵਿਚ ਸ਼ਾਮਲ ਹੋਣਗੇ। ਤੋਪਖਾਨੇ ਦੇ ਨਾਸਿਕ ਸਥਿਤ ਕੇਂਦਰ ਵਿਚ ਹੋ ਰਹੇ ਸਮਾਗਮ ਵਿਚ ਨਵੀਂਆਂ ਤੋਪਾਂ ਕੇ9 ਵਜਰਾ ਅਤੇ ਐਮ 777 ਹੋਵਿਟਜ਼ਰਸ ਤੋਪਾਂ ਨੂੰ ਤੋਪਖਾਨੇ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਰੱਖਿਆ ਮੰਤਰਾਲੇ ਦੇ ਤਰਜਮਾਨ ਕਰਨਲ ਕਮਲ ਆਨੰਦ ਨੇ ਦਿੱਤੀ ਹੈ। ਭਲਕੇ ਦਸ ਤੋਪਾਂ ਸ਼ਾਮਲ ਕੀਤੀਆਂ ਜਾਣਗੀਆਂ।
INDIA ਰੱਖਿਆ ਮੰਤਰੀ ਅੱਜ ਤੋਪਖਾਨੇ ਨੂੰ ਸੌਂਪਣਗੇ ਨਵੀਂਆਂ ਤੋਪਾਂ