ਮੈਂ ਚਾਰੇ ਦੀਵੇ ਬਾਲ ਕੇ …….

Jaswinder kaur Raj

ਮੈਂ ਚਾਰੇ ਦੀਵੇ ਬਾਲ ਕੇ

ਇੱਕ ਮਨ ਨੂੰ ਕੀਤਾ ਸਵਾਲ
ਹਰ ਸਾਲ ਹੀ ਇੰਜ ਹੋਵਂਦਾ
ਮੈੰ ਉਡੀਕਾਂ ਖੁਸ਼ੀਆਂ ਨਾਲ
ਕਦੇ ਚਾੜਾਂ ਚੁਲੇ ਤੌੜੀਆਂ
ਤੇ ਸੱਤ ਪੱਕਣ ਪਕਵਾਨ
ਤੇ ਮਨ ਨੂੰ ਦੇਵਾਂ ਤਸੱਲੀਆਂ
ਮੇਰਾ ਖੁਸ਼ ਹੋਇਆ ਭਗਵਾਨ
ਨਹੀ ਓ ਲੋਕੋ ਮੇਰਿਓ
ਮੈੰ ਕਿੰਨੀ ਸਾਂ ਅਨਜਾਣ
ਮੇਰੇ ਅੰਦਰ ਘੁਪ ਹਨੇਰ ਸੀ
ਤੇ ਦੂਰ ਦੂਰ ਵੀਰਾਨ
ਅੱਜ ਝੂਠਾ ਸਭ ਕੁਝ ਜਾਪਦਾ
ਤੇ ਝੂਠੇ ਹੋਏ ਫੁਰਮਾਨ
ਮੇਰੀ ਸੋਚ ਝਿੰਜੋੜਾ ਮਾਰਿਆ
ਉਠ ਮਨ ਦਾ ਦੀਵਾ ਬਾਲ
ਤੂੰ ਗਲ ਨਾਲ ਲਾ ਸਭ ਵਿਛੜੇ
ਨਫਰਤ ਦੇ ਪਰਬਤ ਢਾਲ
“ਰਾਜ” ਜਿੰਦਗੀ ਦੇ ਪਲ ਸੋਹਣੇ
ਤੂੰ ਵੰਡ ਖੁਸ਼ੀਆਂ ਦੇ ਥਾਲ
ਦੋਸਤੋ ਅਸੀ ਮਨ ਵਿੱਚ ਰੌਸ਼ਨੀ ਕਰੀਏ ਕਿ ਸਾਡਾ ਅੰਦਰੂਨੀ ਹੇਨੇਰਾ ਦੂਰ ਹੋਵੇ
ਜਾਤ ਪਾਤ ਭੇਦ ਭਾਵ ਸਭ ਖਤਮ ਹੋਵਣ ਤਾਂ ਹੀ ਦਿਵਾਲੀ ਹੈਂ
-ਜਸਵਿੰਦਰ ਕੌਰ ਰਾਜ