ਪ੍ਰੋਬੁੱਧ ਭਾਰਤ ਬਨਾਮ ਦਿਵਾਲੀ

 

AMANDEEP SIDHU

ਦਿਵਾਲੀ ਕਤੱਕ ਦੇ ਮਹੀਨੇ ਦਿਵਾਲੀ ਮਨਾਈ ਜਾਂਦੀ ਹੈ। ਦਿਵਾਲੀ/ਪ੍ਰੋਬੁੱਧ ਭਾਰਤ ਦਾ ਪੁਰਾਣਾ ਤਿਉਹਾਰ ਹੈ। ਇਸ ਤਿਉਹਾਰ ਸਬੰਧ ਪ੍ਰਕਾਸ਼ ਅਤੇ ਗਿਆਨ ਨਾਲ ਹੈ। ਇਹ ਤਿਉਹਾਰ ਤਥਾਗਤ ਬੁੱਧ ਅਤੇ ਧੱਮ ਦੇ ਆਉਣ ਤੋਂ ਬਾਅਦ ਮਨਾਇਆ ਜਾਣ ਲੱਗਾ, ਅੱਜ ਵੀ ਭਾਰਤ ਵਰਸ਼ ਦੇ ਲੋਕ ਦਿਵਾਲੀ (ਦੀਪਦਾਨ ਦਿਵਸ) ਵਜੋਂ ਮਨਾਉਂਦੇ ਹਨ। ਦਿਵਾਲੀ ਦੇ ਚਿੰਨ੍ਹ ਦੀਪਦਾਨ ਪ੍ਰਤਾ ਦੇ ਰੂਪ ਵਿੱਚ ਮੋਹਨਜੋਦੜੋ ਤੇ ਹੱੜਪਾ ਦੀ ਸਿੰਧੂ ਘਾਟੀ ਸੱਭਿਅਤਾ ਵਿੱਚੋਂ ਮੌਜੂਦ ਹਨ। ਇਸ ਦੇ ਸੰਕੇਤ ਬੌਧ ਸਾਹਿਤ ਵਿੱਚ ਮਿਲਦੇ ਹਨ।

ਦੂਸਰੀ ਤਰਫ਼ ਬ੍ਰਾਹਮਣੀ ਵਿਚਾਰਧਾਰਾ ਮੁਤਾਬਿਕ ਇਹ ਤਿਉਹਾਰ ਲੋਕ ਆਪਣੀ ਮੱਤ ਅਨੁਸਾਰ ਮਨਾਉਂਦੇ ਹਨ, ਜਿਵੇਂ ਕਿ ਰੱਖੜੀ ਦਾ ਤਿਉਹਾਰ ਬ੍ਰਾਹਮਣਾਂ ਦਾ, ਦੁਸਹਿਰਾ ਕੱਸ਼ਤਰੀ ਦਾ ਅਤੇ ਹੋਲੀ ਸ਼ੂਦਰਾਂ ਦੀ, ਤਥਾਕਥਿਤ ਤਿਉਹਾਰ ਹੈ। ਉਸੇ ਤਰ੍ਹਾਂ ਬ੍ਰਾਹਮਣੀਵਾਦੀ ਮੱਤ ਅਨੁਸਾਰ ਦਿਵਾਲੀ ਵੈਸ਼ਾਂ (ਬਾਣੀਏਂ) ਦਾ ਤਿਉਹਾਰ ਮੰਨਿਆਂ ਜਾਂਦਾ ਹੈ। ਇਸ ਪ੍ਰਕਾਰ ਸਾਰੇ ਤਿਉਹਾਰ ਮਨਾਏ ਜਾਂਦੇ ਹਨ।

ਹਿੰਦੂ ਲੋਕ ਇਸ ਤਿਉਹਾਰ ਤੇ ਆਪਣੇ ਘਰਾਂ ਵਿੱਚ ਸਾਫ਼ ਸਫ਼ਾਈ ਰੰਗ-ਰੋਗਨ ਕਰਦੇ ਹਨ ਆਪਣੇ ਘਰਾਂ ਨੂੰ ਸਜਾਂਦੇ ਹਨ। ਹਨੇਰਾ ਹੋਣ ਵਾਲੇ ਦੀਪਕ ਦੀਵੇ, ਮੋਮਬੱਤੀਆਂ ਜਗਾਉਂਦੇ ਰੋਸ਼ਨੀ ਨਾਲ ਚੰਨਣ ਕਰਾਂਦੇ ਹਨ। ਪਟਾਕੇ ਅੱਸ਼ਤਵਾਜੀਆ ਵੀ ਖੂਬ ਚਲਾਉਂਦੇ ਹਨ। ਇਸ ਦਿਨ ਕੁਝ ਲੋਕ ਮੂਰਖ਼ਤਾਪੂਰਨ ਕੰਮ ਵੀ ਕਰਦੇ ਹਨ। ਕੁਝ ਆਵਾਰਾ ਲੋਕ ਇਸ ਰਾਤ ਨੂੰ ਡੱਟ ਕੇ ਵੱਡੇ ਪੈਮਾਨੇ ਤੇ ਜੁਹਾ ਵੀ ਖੇਲਦੇ ਹਨ, ਜੋਂ ਕਿ ਪਿੰਡ ਸ਼ਹਿਰਾਂ ਕਸਬਿਆਂ ਵਿੱਚ ਆਮ ਤੌਰ ਤੇ ਨਜ਼ਰ ਆਉਂਦੇ ਹਨ। ਇਹ ਕਿਹੋ ਜਿਹੀ ਸੰਸਕਿ੍ਰਤੀ ਹੈ।

ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਕਿਉਂ ਮਨਾਉਂਦੇ ਹਨ ਦਿਵਾਲੀ

ਹਿੰਦੂ ਲੋਕ ਦਿਵਾਲੀ ਕਿਉਂ ਮਨਾਉਂਦੇ ਹੈ ਸਭ ਤੋਂ ਪ੍ਰਚੱਲਿਤ ਗੱਲ ਦਿਵਾਲੀ ਦੇ ਤਿਉਹਾਰ ਨਾਲ ਸਬੰਧਿਤ ਹੈ ਕਿ ਰਾਮਚੰਦਰ ਜੀ 14 ਸਾਲ ਦਾ ਬਣਵਾਸ ਕੱਟਕੇ ਲੰਕਾਂ ਦੇ ਮਹਾਰਾਜਾ ਰਾਵਣ ਦੀ ਹੱਤਿਆ ਕਰਕੇ ਇਸ ਦਿਨ ਅਯੁੱਧਿਆ ਵਾਪਸ ਆਏ ਸੀ। ਉਸਨੇ ਅਯੁੱਧਿਆ ਆਉਣੇ ਦੀ ਖੁਸ਼ੀ ਵਿੱਚ ਉਸ ਦੇ ਸੁਆਗਤ ਵਿੱਚ ਦੀਪ ਮਾਲਾ ਕਰ ਕੇ ਸਾਰੇ ਨਗਰ ਨੂੰ ਸਜਾਇਆ। ਇਸ ਕਾਰਨ ਹੀ ਹਿੰਦੂ ਮੱਤ ਵਾਲੇ ਲੋਕ ਦਿਵਾਲੀ ਮਨਾਉਂਦੇ ਹਨ।

ਦੂਸਰੀ ਮੱਤ ਦੇ ਅਨੁਸਾਰ ਕੁਝ ਹਿੰਦੂਵਾਦੀਆਂ ਦਾ ਮੰਨਣਾ ਹੈ ਕਿ ਸਮੁੰਦਰ ਮੰਥਨ ਦੇ ਸਮੇਂ ਸਾਗਰ ਦੀ ਸੇਜ ਵਿੱਚੋਂ ਲੱਛਮੀ ਪ੍ਰਗਟ ਹੋਈ ਅਤੇ ਭਗਵਾਨ ਵਿਸ਼ਨੂੰ ਨੂੰ ਆਪਣਾ ਪਤੀ ਸਵੀਕਾਰ ਕੀਤਾ ਜਿਸ ਦੀ ਖੁਸ਼ੀ ਵਿੱਚ ਦਿਵਾਲੀ ਮਨਾਈ ਜਾਣ ਲੱਗੀ।

ਇਸ ਇਲਾਵਾ ਬ੍ਰਾਹਮਣੀ ਗ੍ਰੰਥਾਂ ਵਿੱਚ ਹੋਰ ਪ੍ਰਮਾਣ ਵੀ ਮਿਲਦੇ ਹਨ।

ਦਿਵਾਲੀ ਦੀ ਅਸਲੀਅਤ

ਦੀਵਾਲੀ ਹਿੰਦੂਆਂ ਦਾ ਬਹੁਤ ਖਰਚੀਲਾ ਤਿਆਰ ਹੈ। ਇਸ ਤਿਉਹਾਰ ਤੋ ਬਾਅਦ ਕੁਝ ਲੋਕ ਤਾਂ ਮਾਲਾਮਾਲ ਹੋ ਜਾਂਦੇ ਗਏ ਹਨ। ਲੇਕਿੰਨ   ਜ਼ਿਆਦਾਤਰ ਲੋਕ ਆਰਥਿਕ ਤੰਗੀ ਦੇ ਸ਼ਿਕਾਰ ਵੀ ਹੋ ਜਾਂਦੇ ਹਨ,ਇਸ ਲਈ ਸਾਨੂੰ ਵੀ ਸਾਵਧਾਨ ਹੋਣ ਦੀ ਜ਼ਰੂਰਤ ਹੈ ਤਿਉਹਾਰਾਂ ਦੇ ਨਾਂ ਤੇ ਕਈ ਕਰੋੜਾਂ ਰੁਪਏ ਦੇ ਬਰਬਾਦੀ ਪਟਾਕੇ,ਅੱਸ਼ਤਵਾਜੀਆਂ ਦੇ ਰੂਪ ਵਿੱਚ ਨਸ਼ਟ ਕਰ ਦਿੱਤੇ ਜਾਂਦੇ ਹਨ। ਇਹ ਕਿਸੇ ਵਿਕਾਸਸ਼ੀਲ ਦੇਸ਼ ਦੇ ਲਈ ਸਮਝਦਾਰੀ ਦਾ ਕੰਮ ਨਹੀਂ ਹੈ, ਇਹ ਰੁਪਇਆ ਰਾਸ਼ਟਰ ਦੇ ਵਿਕਾਸ/ਨਿਰਮਾਣ ਦੇ ਹਿੱਤਾ ਲਈ ਖਰਚ ਕੀਤਾ ਜਾਂਦਾ ਤਾਂ ਨਿਸ਼ਚਿਤ ਰੂਪ ਵਿਚ ਦੇਸ਼ ਵਿਕਸਿਤ ਹੋਣ ਵਿਚ ਮਦਦ ਮਿਲਦੀ। ਦਿਵਾਲੀ ਦੇ ਤਿਉਹਾਰ ਤੇ ਵੈਸ਼(ਵਪਾਰੀ ਵਰਗ) ਨੂੰ ਕਾਫ਼ੀ ਲਾਭ ਮਿਲਦਾ ਹੈ। ਜਿਹੜਾ ਘੱਟਾ ਵਪਾਰੀ ਵਰਗ ਨੂੰ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਵਰਾਸਤ ਦੇ ਕਾਰਨ ਆਇਆ ਹੁੰਦਾ ਹੈ, ਉਹ ਘੱਟਾ ਇਹ ਸ਼ਰਾਧਾਂ, ਨਵਰਾਤੇ, ਦੁਸਹਿਰਾ, ਧੰਨਤੇਰਸ, ਦਿਵਾਲੀ ਦੇ ਦੋ ਮਹੀਨੇ ਵਿੱਚ ਪੂਰਾ ਹੋ ਜਾਂਦਾ ਹੈ। ਦਿਵਾਲੀ ਦੇ ਤਿਉਹਾਰ ਤੇ ਖੁਬ ਵਿਕਰੀ ਤੇ ਧੰਨ ਕਮਾਉਂਦੇ ਹਨ। ਪਰ ਦੂਸਰੇ ਪਾਸੇ ਮੂਲਨਿਵਾਸੀ ਬਹੁਜਨ ਸਮਾਜ ਦੇ ਲੋਕਾਂ ਨੂੰ ਇਸ ਤਿਉਹਾਰ ਤੇ ਕਿ ਮਿਲਦਾ ਹੈ,ਅਸਲ ਵਿੱਚ ਕੁੱਝ ਨਹੀਂ ਸਗੋਂ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਹਨ। ਇਸ ਲਈ ਮੂਲਨਿਵਾਸੀਆਂ ਸਮਾਜ ਨੂੰ ਸਮਝਣ ਦੀ ਜ਼ਰੂਰਤ ਹੈ, ਬ੍ਰਾਹਮਣੀ ਤਿਉਹਾਰਾਂ ਦੀ ਅਸਲੀਅਤ ਤੋਂ ਜਾਣੂ ਹੋਣਾ ਚਾਹੀਦਾ ਹੈ। ਇਹਨਾਂ ਪਿਛੇ ਮੂਲਨਿਵਾਸੀ ਬਹੁਜਨ ਸਮਾਜ ਦੇ ਇਤਿਹਾਸ ਨੂੰ ਦਬਾ ਕੇ ਛਲਕਪਟ ਦੀ ਨੀਤੀ ਤਹਿਤ ਇਤਿਹਾਸ ਨੂੰ ਦਬਾ ਦਿੱਤਾ ਗਿਆ ਹੈ। ਅਤੇ ਮਿਥਿਹਾਸ ਨੂੰ ਉਭਾਰਿਆ ਗਿਆ ਹੈ। ਮੂਲਨਿਵਾਸੀ ਬਹੁਜਨ ਸਮਾਜ ਨੂੰ ਬ੍ਰਾਹਮਣੀਵਾਦੀ ਲੋਕ ਉੱਲ ਬਣ ਰਹੇ ਹਨ। ਇਸ ਤੋਂ ਸਪਸ਼ਟੀਕਰਨ ਦੇਣਾ ਜ਼ਰੂਰੀ ਹੈ ਉੱਲ ਕਿਵੇਂ ਦਿਵਾਲੀ ਤੇ ਸਭ ਤੋਂ ਜ਼ਿਆਦਾ ਪੈਸਾ ਕੌਣ ਕਮਾਉਂਦਾ ਹੈ। ਵਪਾਰ ਜਗਤ ਵਿੱਚ ਸਭ ਤੋਂ ਵੱਧ ਕਬਜ਼ਾ ਕਿਸਦਾ ਹੈ ਬਾਜ਼ਾਰ ਵਿੱਚ ਵੱਡੀਆਂ-ਵੱਡੀਆਂ ਦੁਕਾਨਾਂ ਕਿਸ ਦੀਆਂ ਹਨ। ਅਤੇ  ਆਪਣੇ ਮੂਲਨਿਵਾਸੀ ਬਹੁਜਨ ਸਮਾਜ ਦੇ ਲੋਕਾਂ ਦੀਆਂ ਦੁਕਾਨਾਂ ਲੱਭੀਆਂ ਨਹੀਂ ਮਿਲਦੀਆਂ ਹਨ। ਤਾਂ ਦੁਕਾਨਾਂ ਕਿਸ ਦੀਆਂ ਵੈਸ਼ (ਵਪਾਰੀ) ਵਰਗ ਦੀਆਂ ਸਮਾਨ ਕੋਣ ਖ਼ਰੀਦਾ ਹੈ ਮੂਲਨਿਵਾਸੀ ਬਹੁਜਨ ਸਮਾਜ ਪੈਸਾ ਕਿਸ ਕੋਲ ਜਾਂਦਾ ਹੈ। ਅਮੀਰ ਕਿਹੜਾ ਵਪਾਰੀ ਵਰਗ ਹੁੰਦਾ ਹੈ, ਦੋਸ਼ ਕਿਸ ਦਾ ਹੈ ਉਹਨਾਂ ਦਾ ਕੇ ਸਾਡਾ, ਦੋਸ਼ ਸਾਡਾ ਹੈ। ਅਸੀਂ ਉਨ੍ਹਾਂ ਨੂੰ ਅਮੀਰ ਕਰ ਰਹੇ ਹਾਂ ਇਹ ਅਜਿਹੇ ਤਿਉਹਾਰ ਨਹੀਂ ਮਨਾਉਂਣੇ ਨਹੀਂ ਚਾਹੀਦੇ। ਜੇਕਰ ਮਨਾਉਂਣੇ ਹੀ ਹੈ ਤਾਂ ਮੂਲਨਿਵਾਸੀ ਆਪਣੀ ਪ੍ਰੰਪਰਾ/ਸਿਧਾਂਤਾਂ ਦੇ ਅਨੁਸਾਰ ਮਨਾਉਣੇ ਚਾਹੀਦੇ ਹਨ। ਕਿਉਂਕਿ ਜਦੋਂ ਅਸੀਂ ਬ੍ਰਾਹਮਣੀ ਤਿਉਹਾਰ ਮਨਾਉਂਦੇ ਹਾਂ ਤਾਂ ਸਾਰੀ ਲਛਮੀ(ਧੰਨ) ਦੂਸਰੇ ਵਰਗਾਂ ਕੋਲ ਚਲਾ ਜਾਂਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਲਛਮੀ ਦਾ ਵਾਹਨ ਉੱਲ ਹੈ। ਦਿਵਾਲੀ ਦੇ ਦਿਨ ਮੂਲਨਿਵਾਸੀ ਬਹੁਜਨ ਸਮਾਜ ਦਾ ਧੰਨ(ਲਛਮੀ) ਮੂਲਨਿਵਾਸੀਆਂ ਦੇ ਮਾਧਿਅਮ ਤੋਂ ਭਾਵ ਉੱਲ ਦੇ ਮਾਧਿਅਮ ਰਾਹੀਂ ਚੱਲਕੇ/ਹੋ ਕੇ ਵਪਾਰੀ ਵਰਗ ਦੇ ਘਰ ਚੱਲੀ ਜਾਂਦੀ ਹੈ। ਇਸ ਤਰ੍ਹਾਂ ਵਪਾਰੀ ਘਰ ਬੈਠਾਂ ਹੀ ਮੂਲਨਿਵਾਸੀ ਬਹੁਜਨ ਸਮਾਜ ਦੀ ਪੂਰੇ ਸਾਲ ਦੀ ਕਮਾਈ ਦਿਵਾਲੀ ਦੇ ਤਿਉਹਾਰ ਉੱਪਰ ਪ੍ਰਾਪਤ ਕਰ ਲੈਂਦਾ ਹੈ ਅਤੇ ਮੂਲਨਿਵਾਸੀ ਬਹੁਜਨ ਸਮਾਜ ਕੰਗਾਲ ਹੋ ਜਾਂਦਾ ਹੈ ਤਾਂ ਫਿਰ ਦੱਸੋ ਉੱਲ ਸਾਡੇ ਤੋਂ ਇਲਾਵਾ ਹੋਰ ਕੋਣ ਹੋ ਸਕਦਾ ਹੈ। ਸੋ ਇਸ ਲਈ ਮੂਲਨਿਵਾਸੀ ਬਹੁਜਨ ਸਮਾਜ ਦੇ ਲੋਕਾਂ ਜਾਗੋ।

ਹਿੰਦੂ,ਬ੍ਰਾਹਮਣੀ ਮੱਤ ਅਨੁਸਾਰ ਕਿਹਾ ਜਾਂਦਾ ਹੈ ਕਿ ਰਾਮ, ਸੀਤਾ ਅਤੇ ਲਛਮਣ ਚੌਦਾਂ ਸਾਲ ਦਾ ਬਨਵਾਸ ਕੱਟ ਕੇ ਜਦੋਂ ਅਯੁੱਧਿਆ ਵਾਪਸ ਆਏ ਤਾਂ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਅਯੁੱਧਿਆ ਨਗਰ ਵਾਸੀਆਂ ਨੇ ਅਯੁੱਧਿਆ ਵਿਖੇ ਦੀਪਮਾਲਾ ਕੀਤੀ ਤਦੋਂ ਤੋਂ ਦਿਵਾਲੀ ਮਨਾਉਣੀ ਸ਼ੁਰੂਆਤ ਹੋਈ। ਲੇਕਿਨ ਇਹ ਕਹਾਣੀ ਗ੍ਰੰਥਾਂ ਦੇ ਅਨੁਸਾਰ ਠੀਕ/ਫਿਟ ਨਹੀਂ ਬੈਠਦੀ ਹੈ। ਵੇਦਾਂ ਅਤੇ ਹਿੰਦੂ ਗ੍ਰੰਥਾਂ ਦੇ ਪ੍ਰਸਿੱਧ ਵਿਦਵਾਨ ਸੁਰਿੰਨਦਰ ਅਗਿਆਤ ਜੀ ਦਿਵਾਲੀ ਦੇ ਬਾਰੇ ਲਿਖਦੇ ਹੈ। ਕਿ ਬਾਲਮੀਕ ਰਮਾਇਣ ਵਿੱਚ ਰਾਮ ਅਯਧਿੱਆ ਵਪਾਸ ਆਉਣ ਦਾ ਜੋਂ ਵਰਣਨ ਕੀਤਾ ਗਿਆ ਹੈ ਉਸ ਵਿੱਚ ਇੱਕ ਵਾਰ ਵੀਦੀਪ ਸ਼ਬਦ ਦਾ ਪ੍ਰਯੋਗ ਨਹੀਂ ਹੋਇਆ ਹੈ। ਉੱਥੇ ਲਿਖਿਆ ਹੋਇਆ ਮਿਲਦਾ ਹੈ, ਕਿ ਰਾਮ ਦਿਨ ਦੇ ਸਮੇਂ ਅਯੁੱਧਿਆ ਆਏ ਸੀ। ਉਸਦੇ ਸੁਆਗਤ ਵਿਚ ਅਯੁੱਧਿਆ ਵਾਸੀਆਂ ਦੁਆਰਾ ਸੜਕਾਂ ਉੱਤੇ ਸੁਗੰਧੀ ਖਿਲਾਰੀ ਅਤੇ ਫੁੱਲਾਂ ਦੀ ਵਰਖਾਂ ਕੀਤੀ ਗਈ।

(ਹਵਾਲਾ ਦੇਖੋ ਬਾਲਮੀਕ ਰਮਾਇਣ, ਯੁੱਧ ਕਾਂਡ, ਸਰਗ 127)

ਦੂਸਰੇ ਸਮਪੂਰਨ ਰਮਾਇਣ ਵਿੱਚ ਵੀ ਰਾਮ ਦੇ ਸਵਾਗਤ ਵਿੱਚ ਰਾਤ ਨੂੰ ਆਯੋਜਿਤ ਕੀਤੇ ਗਏ। ਕਿਸੇ ਵੀ ਸਮਾਰੋਹ ਦਾ ਕੋਈ ਵੀ ਜ਼ਿਕਰ ਤੱਕ ਉਪਲੱਬਧ ਨਹੀਂ ਹੁੰਦਾ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਰਾ ਦਾ ਦਿਵਾਲੀ ਨਾਲ ਕੋਈ ਸਬੰਧ ਨਹੀਂ ਹੈ ਇਕ ਦੂਸਰੀ ਗੱਲ ਹੋਰ ਵੀ ਦੇਖਦੇ ਹੈ ਕਿ ਰਾਮ ਅਯੁੱਧਿਆ ਕਦੋਂ ਵਾਪਸ ਆਏ ਅਰਥਾਤ ਕਿਸ ਮਹੀਨੇ ਵਿੱਚ। ਭਾਰਤੀ ਗਣਨਾਂ ਦੇ ਅਨੁਸਾਰ ਪਦਮ ਪੁਰਾਣ ਆਦਿ ਗ੍ਰੰਥਾਂ ਦੇ ਅਨੁਸਾਰ ਗਣਨਾਂ ਕਰਨੇ ਤੇ ਰਾਮ ਦੇ ਅਯੁੱਧਿਆ ਵਿੱਚ ਆਣੇ ਦਾ ਸਮੇਂ ਫੱਗਣ ਅਤੇ ਚੇਤ ਮਹੀਨੇ ਸਿੱਧ ਹੁੰਦਾ ਹੈ ਨਾ ਕਿ ਕੱਤਕ ਵਿੱਚ। (ਦੇਖੋ ਪੰਡਿਤ ਹਰੀਸ਼ੰਕਰਤਿਉਹਾਰ ਪੱਦਥਿਤੀ”)

(ਹਵਾਲਾ ਰੋਸ਼ਨ ਬੋਧ ਦੀ ਲਿਖਤ ਵਿਚੋਂ)

ਇਸ ਵਿੱਚ ਦਿਵਾਲੀ ਦਾ ਰਾਮ ਨਾਲ ਦੂਰ ਦਾ ਵੀ ਸੰਬੰਧ ਨਹੀਂ ਰਹੇ ਜਾਂਦੇ। ਤਾਂ ਫਿਰ ਰਾਮ ਦੇ ਦੁਆਰਾ ਦਿਵਾਲੀ ਦੀ ਸ਼ੁਰੂਆਤ ਨਹੀਂ ਹੋਈ ਤਾਂ ਫਿਰ ਦਿਵਾਲੀ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ। ਇਹ ਪ੍ਰਸ਼ਨ ਸਭ ਤੋਂ ਮਹੱਤਵਪੂਰਨ ਹੈ।

ਦਿਵਾਲੀ ਦਾ ਦੂਸਰਾ ਪਹਿਲੂ ਪ੍ਰਕਾਸ਼ ਅਤੇ ਗਿਆਨ ਨਾਲ ਹੈ। ਕੁਝ ਬੋਧੀ ਵਿਚਾਰਕਾਂ ਦਾ ਮੰਨਣਾ ਹੈ ਜਦੋਂ ਸਿਧਾਰਥ ਬੁੱਧ ਹੋ ਗਏ ਅਤੇ ਗਿਆਨ ਵੰਡਣ ਲੱਗੇ ਤਾਂ ਲੱਖਾਂ ਦੀ ਸੰਖਿਆ ਵਿੱਚ ਲੋਕ ਆਪਣੇ ਧੰਮ ਵਿੱਚ ਦੀਕਸ਼ਿਤ ਹੋਣੇ ਲੱਗੇ ਅਤੇ ਇਹ ਸਮਾਚਾਰ ਜਦੋਂ ਸੁਧੋਦਨ ਨੂੰ ਮਿਲਿਆ ਤਾਂ ਸੁਧੋਦਨ ਨੇ ਦਰਸ਼ਨ ਪਾਉਣ ਦੇ ਲਈ ਬੁੱਧ ਨੂੰ ਬੁਲਾਵਾ ਭੇਜਿਆ ਅਤੇ ਭਗਵਾਨ ਬੁੱਧ ਦੀ ਅਗਵਾਈ ਵਿੱਚ ਦੀਪ ਦੇ ਪ੍ਰਕਾਸ਼ ਨਾਲ ਆਪਣੇ ਨਗਰ ਨੂੰ ਸਜਾਇਆ ਤਦੋਂ ਤੋਂ ਦਿਵਾਲੀ ਭਾਵ ਪ੍ਰੋਬੁੱਧ ਭਾਰਤ ਸ਼ੁਰੂ ਹੋਈ

ਪ੍ਰੋਬੁੱਧ ਭਾਰਤ ਦੀ ਸ਼ੁਰੂਆਤ ਮਹਾਨ ਸਮਰਾਟ ਅਸ਼ੋਕ ਬੋਧ ਦੇ ਦੁਆਰਾ ਕੀਤੀ ਗਈ ਸੀ। ਇਸ ਇਤਿਹਾਸਕ ਤੱਥਾਂ ਦੀ ਪੁਸ਼ਟੀ ਪ੍ਰਸਿੱਧ ਵਿਦਵਾਨ ਅਤੇ ਰਚਨਾਕਾਰ ਬੋਧ ਚਿੰਤਕ ਮੁਧਕਰ ਪਿਪਲਾਆਨ ਦੁਆਰਾ ਲਿਖਤ ਮਹਾਨ ਅਸ਼ੋਕ ਨਾਮਕ ਪ੍ਰਸਿੱਧ ਗ੍ਰੰਥ ਵਿੱਚੋਂ ਵੀ ਹੁੰਦੀ ਹੈ।

ਮਹਾਨ ਅਸ਼ੋਕ ਨੇ 84,000  ਧੰਮ ਸਕੰਧ, ਸਤੂਪ ਬਣਾ ਕੇ ਉਨ੍ਹਾਂ ਤੇ ਅਜ਼ਾਦੀ, ਸਮਾਨਤਾ, ਭਾਈਚਾਰੇ, ਨਿਆਂ ਪ੍ਰਤੀ ਬਹੁਜਨ ਹਿਤਾਏ ਬਹੁਜਨ ਸਿਖਾਏ ਸਿੱਖਿਆਵਾਂ ਦੇ ਸੰਦੇਸ਼ ਲਿਖਵਾਏ। ਇਸ ਸਮੇਂ 84,000 ਸਤੂਪ ਦਾ ਉਦਘਾਟਨ ਸਮੇਂ ਸਭਨਾਂ ਤੇ ਦੀਪਮਾਲਾ ਕੀਤੀ ਗਈ ਅਤੇ ਇਸ ਉਦਘਾਟਨੀ ਸਮਾਰੋਹ ਨੂੰ ਪ੍ਰਬੋਧ ਭਾਰਤ ਵੱਜੋਂ ਐਲਾਨਿਆ

ਸੋ ਜਿਸ ਤਰ੍ਹਾਂ ਬ੍ਰਾਹਮਣੀ ਸੋਚ ਵਾਲੇ ਦਿਵਾਲੀ ਵਾਲੇ ਦਿਨ ਕਾਲਪਨਿਕ ਦੇਵੀ-ਦੇਵਤੇ ਦੀ ਪੂਜਾ ਕਰਦੇ ਹਨ, ਉਸੇ ਤਰ੍ਹਾ ਮੂਲਨਿਵਾਸੀ ਬਹੁਜਨ ਸਮਾਜ ਦੇ ਲੋਕਾਂ ਨੂੰ ਭਗਵਾਨ ਬੁੱਧ, ਬਾਬਾ ਸਾਹਿਬ ਡਾ. ਅੰਬੇਡਕਰ, ਸਮਰਾਂਟ ਅਸ਼ੋਕ ਬੋਧ ਅਤੇ ਹੋਰ ਮੂਲਨਿਵਾਸੀ ਬਹੁਜਨ ਰਹਿਬਰਾਂ ਦੇ ਵਿਚਾਰਧਾਰਾ ਅਨੁਸਾਰ ਧੱਮ ਦੀ ਸਮੱਯਕ ਜੋਤਿ ਨਾਲ ਮਨੁੱਖੀ ਜੀਵਨ ਦਾ ਦੁੱਖ ਅੰਧਕਾਰ ਨੂੰ ਖਤਮ ਕਰਣ ਦਾ ਸੰਕਲਪ ਲੈਣਾ ਚਾਹੀਦਾ ਹੈ। ਸੋ ਇਹ ਸੀ ਪ੍ਰਬੋਧ ਭਾਰਤ ਦੀ ਅਸਲੀਅਤ ਜਿਸ ਪ੍ਰਤੀ ਆਪ ਸਭ ਜੀ ਸਹਿਮਣੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸੋ ਆਓ ਸਾਰੇ ਰਲ ਮਿਲ ਕੇ ਆਪਣੇ ਰਹਿਬਰਾਂ ਦੇ ਇਤਿਹਾਸ ਨੂੰ ਮੁੜ ਤੋਂ ਉਜਾਗਰ ਕਰੀਏ।

ਇੰਜੀ. ਅਮਨਦੀਪ ਸਿੱਧੂ, ਪਿੰਡ ਬਾੜੀਆਂ ਕਲਾਂ

ਮੌਬਾਇਲ ਨੰਬਰ :- 94-657-54037