ਔਰਤ ਦੀ ਗ਼ੁਲਾਮੀ ਦਾ ਪ੍ਰਤੀਕ ਕਰਵਾ ਚੌਥ ਦਾ ਵਰਤ

ਇੰਜੀ. ਅਮਨਦੀਪ ਸਿੱਧੂ ਬਾੜੀਆਂ ਕਲਾਂ (ਫੂਲੇਸ਼ਾਹੂਅੰਬੇਡਕਰੀ ਕਾਰਜਕਰਤਾ)

27 ਅਕਤੂਬਰ 2018  ਨੂੰ ਦੇਸ਼ ਅਤੇ ਵਿਦੇਸ਼ ਭਰ ਦੇ ਕਈ ਇਲਾਕਿਆਂ ਵਿੱਚ ਬਹੁਤੀਆਂ ਔਰਤਾਂ (ਮਹਿਲਾਵਾਂ) ਵਿਸ਼ੇਸ਼ ਤੌਰ ਤੇ ਹਿੰਦੂ ਧਰਮ(ਬ੍ਰਾਹਮਣ ਧਰਮ) ਨੂੰ ਮੰਨਣ ਵਾਲੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਖੁਸ਼ਾਮਦੀ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਚੰਨ ਚੜ੍ਹਨ ਤੱਕ ਵਰਤ ਰੱਖਦੀਆਂ ਹਨ। ਔਰਤਾ ਦੁਪਿਹਰ ਵੇਲੇ ਵਰਤ ਦੀ ਕਥਾ ਸੁਣ ਕੇ ਪਾਣੀ,ਚਾਹ ਜਾਂ ਦੁੱਧ ਪੀ ਸਕਦੀਆਂ ਹਨ। ਇਹ ਵਰਤ ਸੁਹਾਗਣਾਂ ਆਪਣੇ ਪਤੀ ਦੇਵ ਦੀ ਚੰਗੀ ਸਿਹਤ ਲਈ ਅਤੇ ਲੰਬੀ ਉਮਰ ਜਿਊਣ ਦੀ ਕਾਮਨਾ ਕਰਨ ਲਈ ਰੱਖਦੀਆਂ ਸਨ। ਅਤੇ ਪਿਛਲੇ ਕੁਝ ਸਾਲਾਂ ਤੋਂ ਸੁਹਾਗਣਾਂ ਤੋਂ ਇਲਾਵਾ ਪਿਛਲੇ ਕੁੱਝ ਸਾਲਾਂ ਤੋਂ ਕਈ ਕੁਆਰੀਆਂ ਲੜਕੀਆਂ ਵੀ ਵਰਤ ਰੱਖਦੀਆਂ ਵੀ ਆਮ ਹੀ ਨਜ਼ਰ ਆਉਂਦੀ ਹਨ ।

ਕਰਵਾ ਚੌਥ ਦਾ ਸ਼ਾਬਦਿਕ ਅਰਥ ਕਿ ਹੈ।

ਕਰਵਾ ਦਾ ਅਰਥ

ਕਰਵਾ ਦਾ ਅਰਥ ਹੈ ਪਾਣੀ ਦਾ ਭਰਿਆ ਬਰਤਨ ਅਰਥਾਤ ਛੋਟਾ ਘੜਾ ਜਾਂ ਕੁੱਜਾ।

ਚੌਥ ਦਾ ਅਰਥ

ਚੌਥ ਚੰਦਰਮਾ ਦੇ ਹਨੇਰੇ ਅਤੇ ਚਾਨਣੇ-ਪੱਖ ਦੇ ਚੌਥੇ ਦਿਨ ਨੂੰ ਆਖਿਆ ਜਾਂਦਾ ਹੈ। ਪਾਣੀ ਦਾ ਭਰਿਆ ਕਰੁਆ ਜ਼ਿੰਦਗੀ ਦਾ ਪ੍ਰਤੀਕ ਮੰਨਦੇ ਹਨ ਹਿੰਦੂ ਧਰਮ ਦੇ ਅਨੁਸਾਰ, ਕਰੁਏ ਦੇ ਕਾਰਨ ਹੀ ਇਸ ਦਾ ਨਾਂ ਕਰਵਾ ਚੌਥ ਪਿਆ । ਜੋਂ ਕਿ ਬ੍ਰਾਹਮਣਵਾਦੀ ਸੋਚ ਹੈ ਆਮ ਤੌਰ ਤੇ ਇਹੋ ਅਜਿਹੇ ਕੁੱਜੇ ਨੂੰ ਹੋਰ ਸੰਸਕਾਰਾਂ ਵਿੱਚ ਵੀ ਵਰਤਿਆ ਜਾਂਦਾ ਹੈ।

ਕਰਵਾ ਚੋਥ ਵਰਤ ਦੀ ਅਸਲੀਅਤ

ਇਸ ਤਿਉਹਾਰ ਦਾ ਆਦੇਸ਼ ਪਤੀ ਦੀ ਭਗਤੀ ਕਰਵਾ ਕੇ ਇਸਤਰੀ ਨੂੰ ਦਾਸੀ ਭਾਵ ਭਗਤ ਅਥਵਾ ਗ਼ੁਲਾਮ ਬਣਾ ਦੇਣਾ ਹੈ ਇਹ ਇਸਤਰੀ ਦੀ ਗੁਲਾਮੀ ਦਾ ਪ੍ਰਤੀਕ ਹੈ ਇਸਤਰੀ ਦੇ ਪ੍ਰਤੀ ਅਵਿਸ਼ਵਾਸ ਹੋਣੇ ਦੇ ਕਾਰਣ ਆਰੀਆਂ ਨੇ ਉਨ੍ਹਾਂ ਨੂੰ ਆਪਣੇ ਚੁਗਲ ਵਿੱਚ ਫਸਾਈ ਰੱਖਣੇ ਦੇ ਉਦੇਸ਼ ਵਿੱਚ ਧਾਰਮਿਕ ਰੁਕਾਵਟਾਂ ਦਾ ਕੰਮ ਕਰਦਾ ਹੈ ਹਿੰਦੂ ਧਰਮ (ਬ੍ਰਾਹਮਣ ਧਰਮ) ਦੇ ਗੁਰੂਆਂ ਦੀ ਮਾਨਤਾ ਰਹੀ ਹੈ ਕਿ ਸੁਤੰਤਰ ਹੋਣ ਤੇ ਵਿਗੜੇ ਨਾਰੀਇਸ ਲਈ ਨਾਰੀ ਨੂੰ ਪੁਰਸ਼ ਦੀ ਗੁਲਾਮ ਬਣਾਏ ਰੱਖਣੇ ਦੇ ਲਈ ਇਸ ਵਰਤ ਦੀ ਰਚਨਾ ਕੀਤੀ ਗਈ। ਜਿਸ ਦੇ ਨਾਲ ਆਰੀਆਂ ਬ੍ਰਾਹਮਣਾਂ ਨੇ ਵਿਆਹੀਆਂ ਇਸਤਰੀਆਂ ਨੂੰ ਅੰਧ-ਵਿਸ਼ਵਾਸ ਵਿੱਚ ਫਸਾ ਕੇ ਦਾਸੀ ਬਣਾਈ ਰੱਖਿਆ। ਇਸਤਰੀਆਂ ਨੂੰ ਆਪਣੀ ਸੇਵਾਕਾ ਅਤੇ ਭੋਗ ਵਿਲਾਸ ਦੀ ਸਮੱਗਰੀ ਬਣਾ ਲੈਣ ਦੇ ਲਈ ਪੁਰਸ਼ਾਂ ਨੇ ਅਣ-ਗਿਣਤ ਕਥਾਵਾਂ, ਕਹਾਣੀਆਂ, ਪੁਰਾਣਾਂ, ਨਾਟਕ, ਉਪਨਿਸ਼ਦ, ਕਵਿਤਾਵਾਂ ਲਿਖ ਦਿੱਤੀਆਂ। ਕਾਮਨਾਵਾਂ ਤੇਜ਼ਨਾ ਉਤਪੰਨ ਕਰਨੇ ਦੇ ਲਈ ਪੁਰਸ਼ ਨੇ ਆਪਣੀ ਸ਼ਕਤੀ ਭਰ ਲਈ ਕੀਤਾ। ਇਸਤਰੀ ਨੂੰ ਭੁਲੇਖੇ ਵਿੱਚ ਪਾਉਣ ਲਈ ਉਹਨਾਂ ਨੇ ਦੇਵੀ ਦਾ ਸਵਰੂਪ ਬਣਾ ਦਿੱਤਾ। ਦੁਰਗਾ, ਕਾਲੀ, ਤਾਰਾ, ਲਛਮੀ, ਸਰਸਵਤੀ,ਲਲਿਤਾ, ਸ਼ੀਤਲਾ, ਮਸਾਣੀ, ਭੈਰਵੀ, ਜਵਾਲਾ ਆਦਿ ਦੇਵੀਆਂ ਦੀ ਕਾਲੀ ਕਰਤੂਤਾਂ ਵਿਚ ਜ਼ਰੂਰਤ ਨਾਲੋਂ ਜ਼ਿਆਦਾ ਸ਼ਕਤੀ ਅਤੇ ਚਮਤਕਾਰ ਜੋੜਕੇ ਉਨ੍ਹਾਂ ਨੂੰ ਹੋਰ ਵੀ ਰੋਮਾਂਚਕ ਬਣਾ ਦਿੱਤਾ। ਪ੍ਰੰਤੂ ਇਹ ਸਾਰੇ ਯਤਨ ਦਾ ਟੀਚਾ ਇਹ ਸੀ ਕਿ ਨਾਰੀ ਨਰ ਦੇ ਭੋਗ-ਵਿਲਾਸ ਦੀ ਵਸਤੂ, ਉਸਦੀ ਸੇਵੀਕਾ ਅਤੇ ਰੱਖਿਅਕ ਬਣੀ ਰਹੇ। ਆਪਣਾ ਜੀਵਨ ਅਤੇ ਆਪਣੀ ਸਾਰੀ ਸ਼ਕਤੀ ਪੁਰਸ਼ ਨੂੰ ਨਿਸ਼ਾਵਰ ਕਰ ਦਿੰਦੀ ਰਹੇ।

ਹਵਾਲਾ :- ਰੋਸ਼ਨ ਬੋਧ ਦੀ ਲਿਖਤ

ਜੇਕਰ ਅਸੀ ਬ੍ਰਾਹਮਣੀ ਗ੍ਰੰਥਾਂ ਵੱਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਔਰਤਾਂ (ਨਾਰੀ) ਪ੍ਰਤੀ ਬ੍ਰਾਹਮਣੀ ਗ੍ਰੰਥ ਮਨੂੰ ਸਮ੍ਰਿਤੀ ਵਿੱਚ ਕਿਸ ਤਰ੍ਹਾਂ ਦਾ ਵਤੀਰਾ ਕਰਦੇ ਹਨ ਆਉ ਜਾਣਦੇ ਹਾਂ।

नास्ति स्त्रीणां पृथक यज्ञो न व्रतं नाष्युपोषितमू ।

 पति शुश्रूयतें में तेन स्वर्गे महीयते ।।   मनु. 5, 155

 पत्यौ जीवति या नारी उपवास व्रत चरेनू ।

 आयुष्यं बांधते भतुनरकं चैन गचछति ।। मनु. 5, 156

ਅਰਥ :- ਇਸਤਰੀ ਦੇ ਲਈ ਅੱਲਗ ਤੋਂ ਕੋਈ ਯੱਗ ਨਹੀ ਹੈ, ਨਾ ਵਰਤ ਹੈ, ਨਾ ਉਪਵਾਸ ਬਲਕਿ ਕੇਵਲ ਪਤੀ ਦੀ ਸੇਵਾ ਨਾਲ ਹੀ ਉਸ ਨੂੰ ਸਵਰਗ ਮਿਲਣਾ ਅਤੇ ਮਹਿਮਾਂ ਹੋਣੀ ਹੈ ਪਤੀ ਦੇ ਜਿਉਂਦੇ ਜੀਅ ਜੋਂ ਨਾਰੀ ਉਪਵਾਸ ਅਤੇ ਵਰਤ ਕਰਦੀ ਹੈ ਉਹ ਪਤੀ ਦੀ ਉਮਰ ਵਿੱਚ ਰੁਕਾਵਟ ਪਾਉਂਦੀ ਹੈ ਅਤੇ ਨਰਕ ਨੂੰ ਜਾਂਦੀ ਹੈ।

ਇਸ ਪ੍ਰਕਾਰ ਹਿੰਦੂ ਧਰਮ ਸ਼ਾਸਤਰਾਂ ਵਿੱਚ ਨਾਰੀ ਨੂੰ ਨਰਕ ਦਾ ਦੁਆਰ, ਨੀਚ ਦੁਸ਼ਟ ਅਪਵਿੱਤਰ ਬਣਾ ਦਿੱਤਾ ਗਿਆ ਅਤੇ ਆਰੀਆ ਬ੍ਰਾਹਮਣਾਂ ਨੇ ਨਾਰੀ ਨੂੰ ਭੋਗ-ਵਿਲਾਸ ਵਸਤੂ ਮੰਨ ਕੇ ਭੋਗਦੇ ਰਹੇ ਇਹ ਹੀ ਨਾਰੀ ਦੀ ਬਰਬਾਦੀ ਦਾ ਕਾਰਨ ਰਿਹਾ ਹੈ।

ਦੂਸਰੇ ਪਾਸੇ ਜੇਕਰ ਬਹੁਜਨ ਸਮਾਜ ਦੇ ਰਹਿਬਰਾਂ ਸੰਤਾਂ, ਸਤਿਗੁਰੂ, ਗੁਰੂਆਂ ਦੀ ਵਿਚਾਰਧਾਰਾ ਗੁਰਬਾਣੀ ਨੂੰ ਪੜ੍ਹੀਏ ਤਾਂ ਸਿਧਾਂਤਾਂ ਅਨੁਸਾਰ ਵਰਤ ਰੱਖਣਾ ਵਿਵਰਜਿਤ ਕਰਦੇ ਹਨ ।  ਕਿਉਂਕਿ  ਵਰਤ ਰੱਖਣ ਮੰਨਮੱਤ ਹੈ ਵਰਤ ਰੱਖਣ ਨਾਲ ਮਨੁੱਖੀ ਸਰੀਰ ਨੂੰ ਕਸ਼ਟ ਹੁੰਦਾ ਹੈ

ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ

ਵਰਤ ਤਪਨੁ ਕਰਿ ਮਨੁ ਨਹੀ ਭੀਜੈ

ਰਾਮ ਨਾਮ  ਸਰਿ ਅਵਰੁ ਨ ਪੁਜੇ।। ( ਪੰਨਾ-905)

ਸਤਿਗੁਰ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ

ਛੋਡਹਿਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥ …………………

ਅੰਨੈ ਬਿਨਾ ਨ ਹੋਇ ਸੁਕਾਲੁ॥ ਤਜਿਐ ਅੰਨਿ ਨ ਮਿਲੈ ਗੁਪਾਲੁ॥” (ਪੰਨਾ-873)

ਸਤਗੁਰੂ ਕਬੀਰ ਜੀ ਕਹਿੰਦੇ ਜੋ ਅੋਰਤਾ ਅਪਣੇ ਪਤੀ ਦੀ ਲੰਬੀ ਉਮਰ ਲਈ ਪ੍ਭੁ ਅੱਗੇ ਵਰਤ ਰੱਖ ਅੰਨ ਛੱਡ ਕੇ ਲੰਬੀ ਉਮਰ ਦਾ ਪਾਖੰਡ ਕਰਦੀ ਹੈ ਸਤਗੁਰੂ ਕਬੀਰ ਜੀ ਕਹਿੰਦੇ  ਉਹ ਮੇਰੀ ਨਜਰ ਚ ਨਾ ਸੁਹਾਗਿਣ ਆ ਨਾ ਹੀ ਰੰਗਿ ਆਂ।

ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ

“ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥ ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ॥” (ਪੰਨਾ-905)

ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ

“ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ॥” (ਪੰਨਾ-1099) 

“ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ ਜੋ ਰਖੈ ਨਿਦਾਨਾ॥” (ਪੰਨਾ-1136)

ਸੋ ਇਸ ਕਰਕੇ ਬਹੁਜਨ ਸਮਾਜ ਨੂੰ ਇਹੋ ਜਿਹੇ ਕਰਮਕਾਂਡ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਕਿਉਂਕਿ ਇਹ ਜਿਹੇ ਬ੍ਰਾਹਮਣਵਾਦੀ ਤਿਉਹਾਰ,ਰੀਤੀ ਰਿਵਾਜ ਸਿਰਫ਼ ਔਰਤ ਲਈ ਹੀ ਕਿਉਂ ਹੈ ਮਰਦ ਪ੍ਰਤੀ ਨਹੀਂ ਕਿਉਂ ਨਹੀਂ ਇਹ ਜਿਹੇ ਸਿਧਾਂਤ ਮਰਦ ਦੇ ਲਈ ਵੀ ਹੋਣੇ ਚਾਹੀਦੇ ਹਨ ਕੇਵਲ ਨਾਰੀ ਦੇ ਲਈ ਕਿਉਂ ਜੇਕਰ ਨਾਰੀ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਸਕਦੀ ਹੈ ਤਾਂ ਇਹੋ ਅਜਿਹਾ ਕੋਈ ਵਰਤ ਨਹੀਂ ਜਿਸ ਦੁਆਰਾ ਮਰਦ ਔਰਤ ਦੀ ਲੰਬੀ ਉਮਰ ਵਾਸਤੇ ਵਰਤ ਰੱਖੇ ਨਹੀ ਕਿਉਂਕਿ ਇਹ ਬ੍ਰਾਹਮਣਵਾਦੀਆਂ ਲੋਕਾਂ ਦੀ ਇਕ ਸੋਚੀ ਸਮਝੀ ਸਾਜ਼ਿਸ਼ ਹੈ। ਕਿਉਂਕਿ ਭਾਰਤ ਦੇਸ਼ ਨੂੰ ਮਰਦ ਪ੍ਰਧਾਨ ਸਮਾਜ ਬਣਾਇਆ ਸੀ। ਇਸ ਕਰਕੇ ਮਰਦ ਨੂੰ ਹਮੇਸ਼ਾ ਅੱਗੇ ਰੱਖਿਆ ਜਾਂਦਾ ਸੀ। ਇਸ ਕਾਰਨ ਇਹੋ ਜਿਹੀ ਰੀਤ ਚੱਲਦੀ ਆ ਰਹੀ ਸੀ। ਪਰ ਹੁਣ ਭਾਰਤ ਆਜ਼ਾਦ ਦੇਸ਼ ਹੈ ਹਰ ਵਿਅਕਤੀ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਰੱਖਣ ਦੀ ਆਜ਼ਾਦੀ ਹੈ ਹਰ ਵਿਅਕਤੀ ਵਿਗਿਆਨਿਕ ਸੋਚ ਅਨੁਸਾਰ ਤਰਕ  ਕਰ ਸਕਦਾ ਹੈ ਸੋ ਇਸ ਲਈ ਭਾਰਤ ਦੇਸ਼ ਦੀ ਨਾਰੀ ਨੂੰ ਹੋਸ਼ ਵਿੱਚ ਰਹਿਣ ਦੀ ਜ਼ਰੂਰਤ ਹੈ ਮੂਲਨਿਵਾਸੀ ਔਰਤਾਂ ਨੂੰ ਇਹ ਤਿਉਹਾਰ/ਵਰਤ ਨਹੀਂ ਮਨਾਉਣਾ ਚਾਹੀਦਾ ਹੈ ਸੋਗ ਪੂਰਨ ਤੌਰ ਤੇ ਵਿਰੋਧ ਕਰਨ ਚਾਹੀਦਾ ਹੈ, ਤਾਂ ਜੋਂ ਔਰਤਾਂ ਵੀ ਇਸ ਗੁਲਾਮੀ ਤੋਂ ਮੁਕਤ ਹੋ ਸਕਣ ।

ਇੰਜੀ. ਅਮਨਦੀਪ ਸਿੱਧੂ ਬਾੜੀਆਂ ਕਲਾਂ

(ਫੂਲੇਸ਼ਾਹੂਅੰਬੇਡਕਰੀ ਕਾਰਜਕਰਤਾ)

ਮੋਬਾਈਲ ਨੰਬਰ :- 94657