ਇੰਜਨੀਅਰ ਅਗਰਵਾਲ ਦਾ ਤਿੰਨ ਰੋਜ਼ਾ ਰਾਹਦਾਰੀ ਰਿਮਾਂਡ ਦਿੱਤਾ

ਸੈਕਟਰ-49 ਦੀ ਕਲੋਨੀ ਨੰਬਰ 5 ਦੇ ਲਾਈਟ ਪੁਆਇੰਟ ’ਤੇ ਅੱਜ ਦੋ ਕਾਰਾਂ ਦੀ ਟੱਕਰ ਹੋ ਗਈ। ਹਾਦਸੇ ਕਾਰਨ ਮੁਹਾਲੀ ਫੇਜ਼-11 ਦੇ ਵਾਸੀ ਕਾਰੋਬਾਰੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ ਅਤੇ ਉਸ ਦੇ ਗੁਆਂਢ ਵਿੱਚ ਰਹਿਣ ਵਾਲੀ ਔਰਤ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਪੀਜੀਆਈ ਦੇ ਟਰੌਮਾ ਸੈਂਟਰ ਵਿੱਚ ਰੈੱਫਰ ਕੀਤਾ ਗਿਆ ਹੈ।
ਪੁਲੀਸ ਅਨੁਸਾਰ ਦਵਿੰਦਰ ਸਿੰਘ ਚੰਡੀਗੜ੍ਹ ਵਿੱਚ ਵੁੱਡ ਵਰਕਸ ਦਾ ਕਾਰੋਬਾਰ ਕਰਦਾ ਸੀ। ਸੈਕਟਰ-49, ਥਾਣੇ ਦੀ ਪੁਲੀਸ ਨੇ ਦਵਿੰਦਰ ਸਿੰਘ ਦੇ ਰਿਸ਼ਤੇਦਾਰ ਰਾਜਕੁਮਾਰ ਕਲਿਆਣ ਦੀ ਸ਼ਿਕਾਇਤ ’ਤੇ ਦੂਜੀ ਕਾਰ ਦੇ ਡਰਾਈਵਰ ਅਮਿਤ ਗੌੜ ਖ਼ਿਲਾਫ਼ ਗ਼ੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ ਤੇ ਉਸ ਦੀ ਆਈ-20 ਕਾਰ ਜ਼ਬਤ ਕਰ ਲਈ ਹੈ। ਅਮਿਤ ਕੁਮਾਰ ਸੈਕਟਰ-23 ਦਾ ਵਸਨੀਕ ਹੈ ਅਤੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਪੁਲੀਸ ਨੇ ਦੱਸਿਆ ਕਿ ਹਾਦਸੇ ਦੌਰਾਨ ਦਵਿੰਦਰ ਸਿੰਘ ਦੇ ਗੁਆਂਢ ਵਿੱਚ ਰਹਿਣ ਵਾਲੀ ਔਰਤ ਪੂਨਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਨੂੰ ਸੈਕਟਰ-32 ਦੇ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿੱਚ ਉਸ ਨੂੰ ਪੀਜੀਆਈ ਰੈੱਫਰ ਕਰ ਦਿੱਤਾ ਗਿਆ। ਪੂਨਮ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਸ਼ਿਕਾਇਤਕਰਤਾ ਰਾਜਕੁਮਾਰ ਕਲਿਆਣ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਸਾਲਾ ਦਵਿੰਦਰ ਸਿੰਘ ਤੜਕੇ ਤਿੰਨ ਵਜੇ ਆਪਣੀ ਗੁਆਂਢਣ ਪੂਨਮ ਨੂੰ ਸੈਕਟਰ-43 ਦੇ ਬੱਸ ਅੱਡੇ ਲੈਣ ਗਿਆ ਸੀ। ਦਵਿੰਦਰ ਸਿੰਘ ਮਾਰੂਤੀ ਕਾਰ ਚਲਾ ਰਿਹਾ ਸੀ ਤੇ ਪੂਨਮ ਅਗਲੀ ਸੀਟ ’ਤੇ ਬੈਠੀ ਸੀ।
ਕਲੋਨੀ ਨੰਬਰ ਪੰਜ ਦੇ ਲਾਈਟ ਪੁਆਇੰਟ ’ਤੇ ਪਹੁੰਚਦਿਆਂ ਹੀ ਸੈਕਟਰ 51-52 ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਆਈ-20 ਕਾਰ ਨੇ ਦਵਿੰਦਰ ਸਿੰਘ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਕਾਰ ਪਲਟ ਗਈ ਤੇ ਦਵਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਪੂਨਮ ਗੰਭੀਰ ਜ਼ਖ਼ਮੀ ਹੋ ਗਈ। ਚਸ਼ਮਦੀਦਾਂ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਅਤੇ ਦੋਵਾਂ ਨੂੰ ਸੈਕਟਰ-32 ਦੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਦਵਿੰਦਰ ਸਿੰਘ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਕਰ ਦਿੱਤੀ।