ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਫ਼ਾਲ ਜੈੱਟ ਕਰਾਰ ਨੂੰ ਲੈ ਕੇ ਪ੍ਰਧਾਨ ਮੰਤਰੀ ’ਤੇ ਸੱਜਰਾ ਹੱਲਾ ਬੋਲਦਿਆਂ ਕਿਹਾ ਕਿ ਖੁ਼ਦ ਨੂੰ ਮੁਲਕ ਦਾ ‘ਚੌਕੀਦਾਰ’ ਕਹਾਉਂਦੇ ਨਰਿੰਦਰ ਮੋਦੀ ਨੇ ਗਰੀਬ ਗੁਰਬੇ ਤੋਂ ਪੈਸਾ ਧੇਲਾ ਖੋਹ ਕੇ ਸਨਅਤਕਾਰ ਅਨਿਲ ਅੰਬਾਨੀ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਫਰਾਂਸ ਨਾਲ ਹੋਏ ਰਾਫ਼ਾਲ ਲੜਾਕੂ ਜਹਾਜ਼ਾਂ ਦੀ ਖਰੀਦ ਸਬੰਧੀ ਕਈ ਸਵਾਲਾਂ ਦੇ ਜਵਾਬ ਮੰਗੇ। ਕੈਲਾਸ਼ ਮਾਨਸਰੋਵਰ ਦੀ ਯਾਤਰਾ ਮਗਰੋਂ ਸ੍ਰੀ ਗਾਂਧੀ ਆਪਣੇ ਸੰਸਦੀ ਹਲਕੇ ਦੀ ਦੋ ਰੋਜ਼ਾ ਫ਼ੇਰੀ ਤਹਿਤ ਅੱਜ ਇਥੇ ਪੁੱਜੇ ਸਨ। ਇਥੇ ਜੈਸ ਖੇਤਰ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ‘‘ਮੁਲਕ ਦੇ ਚੌਕੀਦਾਰ ਨੇ ਗਰੀਬ ਗੁਰਬੇ, ਸ਼ਹੀਦਾਂ ਤੇ ਜਵਾਨਾਂ ਦੀਆਂ ਜੇਬ੍ਹਾਂ ’ਚੋਂ 20 ਹਜ਼ਾਰ ਕਰੋੜ ਰੁਪਏ ਕੱਢ ਕੇ ਅੰਬਾਨੀ (ਅਨਿਲ) ਦੇ ਖੀਸੇ ਵਿੱਚ ਪਾ ਦਿੱਤੇ।’ ਉਨ੍ਹਾਂ ਕਿਹਾ ਕਿ ਮੁਲਕ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਰਾਫ਼ਾਲ ਕਰਾਰ ਕਿਸ ਕੀਮਤ ’ਤੇ ਸਿਰੇ ਚੜ੍ਹਿਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, ‘ਕਰਾਰ ਦੀ ਕੀਮਤ ਕਿਉਂ ਨਹੀਂ ਦੱਸੀ ਜਾ ਰਹੀ…ਕਰਾਰ ਅੰਬਾਨੀ (ਅਨਿਲ) ਨੂੰ ਕਿਵੇਂ ਦਿੱਤਾ ਗਿਆ…ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਔਲਾਂਦ ਨੇ ਕਰਾਰ ਨੂੰ ਲੈ ਕੇ ਗੰਭੀਰ ਦੋਸ਼ ਲਾਏ ਹਨ।’’ ਰਾਫ਼ਾਲ ਕਰਾਰ ਨੂੰ ਲੈ ਕੇ ਸੰਸਦ ਵਿੱਚ ਹੋਈ ਵਿਚਾਰ ਚਰਚਾ ਨੂੰ ਯਾਦ ਕਰਦਿਆਂ ਰਾਹੁਲ ਨੇ ਕਿਹਾ, ‘ਪ੍ਰਧਾਨ ਮੰਤਰੀ ਮੇਰੀਆਂ ਅੱਖਾਂ ’ਚ ਸਿੱਧਿਆਂ ਨਹੀਂ ਵੇਖ ਸਕਦੇ।
INDIA ‘ਚੌਕੀਦਾਰ’ ਨੇ ਪੈਸਾ ਲੁੱਟ ਕੇ ਅਨਿਲ ਅੰਬਾਨੀ ਦੀ ਜੇਬ ’ਚ ਪਾਇਆ: ਰਾਹੁਲ