ਸੂਬੇ ਦਾ ਅਮਨ ਖਰਾਬ ਕਰਨ ਲਈ ਕਾਂਗਰਸ ਖੇਡ ਰਹੀ ਹੈ ਸਿਆਸਤ: ਮਜੀਠੀਆ

ਸਾਬਕਾ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਬਕਿਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਕਾਂਗਰਸੀ ਆਗੂਆਂ ਵੱਲੋਂ ਦੇਸ਼ ਵਰੋਧੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਖੇਡੀ ਜਾ ਰਹੀ ਸਿਆਸੀ ਖੇਡ ਦੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੋਵੇਗੀ।
ਸ੍ਰੀ ਮਜੀਠੀਆ ਜ਼ਿਲ੍ਹਾ ਪਰਿਸ਼ਦ ਜ਼ੋਨ ਮਜੀਠਾ ਦੇ ਅਕਾਲੀ ਉਮੀਦਵਾਰ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ ਤੇ ਬਲਾਕ ਸਮਿਤੀ ਲਈ ਅਕਾਲੀ ਉਮੀਦਵਾਰਾਂ ਦੇ ਹੱਕ ’ਚ ਸੋਹੀਆਂ ਕਲਾਂ ’ਚ ਕੀਤੀ ਗਈ ਵਿਸ਼ਾਲ ਚੋਣ ਰੈਲੀ ਨੁੰ ਸੰਬੋਧਨ ਕਰ ਰਹੇ ਸਨ।
ਲੋਕਾਂ ਨੇ ਸਾਰਾ ਸਮਾਂ ਜੈਕਾਰਿਆਂ ਦੀ ਗੂੰਜ ਨਾਲ ਪੰਡਾਲ ਗੁੰਜਾਈ ਰੱਖਿਆ। ਲੋਕਾਂ ਦਾ ਭਾਰੀ ਉਤਸ਼ਾਹ ਦੇਖ ਕੇ ਗਦ ਗਦ ਹੋਏ ਸ੍ਰੀ ਮਜੀਠੀਆ ਨੇ ਕਿਹਾ ਕਿ ਮਜੀਠਾ ਹਲਕੇ ਦੀ ਝੰਡੀ ਉੱਚੀ ਰਹੇ ਇਹ ਉਨ੍ਹਾਂ ਦੀ ਕੋਸ਼ਿਸ਼ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਪੰਜਾਬ ਦੀ ਅਮਨ ਸ਼ਾਂਤੀ ਨੁੰ ਖਤਰਾ ਹੋਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਗਾਊ ਸੁਚੇਤ ਕੀਤਾ ਸੀ ਪਰ ਕਾਂਗਰਸ ਸਰਕਾਰ ਨੇ ਕੋਈ ਪ੍ਰਵਾਹ ਨਹੀਂ ਕੀਤੀ ਤੇ ਨਤੀਜਾ ਮਕਸੂਦਾਂ ਥਾਣੇ ’ਤੇ ਹਮਲਾ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਜਥੇਦਾਰ ਦਾਦੂਵਾਲ ਦਾ ਸੁਖੀ ਰੰਧਾਵਾ ਤੇ ਬਾਜਵਿਆਂ ਨਾਲ ਸਬੰਧ ਕਿਸੇ ਤੋਂ ਛੁਪਿਆ ਨਹੀਂ ਜਿਸ ਬਾਰੇ ਸਿਮਰਨਜੀਤ ਸਿੰਘ ਮਾਨ ਖੁਦ ਸੰਗਤ ਨੁੰ ਦਸ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਮਝ ਨਹੀਂ ਆਉਂਦੀ ਕਿ ਆਪਣੇ ਆਪ ਨੁੰ ਸੰਤ, ਜਥੇਦਾਰ ਤੇ ਕੌਮ ਦੇ ਹਿਤੈਸ਼ੀ ਅਖਵਾਉਣ ਵਾਲਿਆਂ ਨੇ 1984 ’ਚ ਸ੍ਰੀ ਦਰਬਾਰ ਸਾਹਬਿ ’ਤੇ ਹਮਲਾ ਕਰਦਿਆਂ ਹਜ਼ਾਰਾਂ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੀ ਕਾਂਗਰਸ ਤੇ ਸਿੱਖ ਨਲਸਕੁਸ਼ੀ ਲਈ ਦੋਸ਼ੀ ਕਾਗਰਸ ਨਾਲ ਕਿਵੇਂ ਸਾਂਝ ਪਾਈ ਹੋਈ ਹੈ।
ਉਨ੍ਹਾਂ ਸ੍ਰੀ ਦਾਦੂਵਾਲ ਦੇ ਖਾਤੇ 16 ਕਰੋੜ ਤੇ ਮਹਿੰਗੀਆਂ ਗਡੀਆਂ ਰੱਖਣ ਬਾਰੇ ਸਵਾਲ ਕੀਤਾ ਤੇ ਧਿਆਨ ਸਿੰਘ ਮੰਡ ਵੱਲੋਂ 50 ਲੱਖ ਦੀ ਹਾਲ ਹੀ ਵਿੱਚ ਖਰੀਦੀ ਜ਼ਮੀਨ ਬਾਰੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਕਾਂਗਰਸ ਇਨ੍ਹਾਂ ਲੋਕਾਂ ਨਾਲ ਮਿਲ ਕੇ ਸ੍ਰੋਮਣੀ ਕਮੇਟੀ ’ਤੇ ਕਬਜ਼ਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਰੈਲੀ ’ਤੇ ਪਾਬੰਧੀ ਲਾ ਕੇ ਇੰਦਰਾ ਗਾਂਧੀ ਵਾਲੀ ਐਮਰਜੈਂਸੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਹਾਈ ਕੋਰਟ ਨੇ ਨਕਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਇਕ ਫਾਰ ਫਿਰ ਝੂਠ ਬੋਲ ਕੇ ਪੰਚਾਇਤੀ ਸੰਸਥਾਵਾਂ ’ਤੇ ਕਾਬਜ਼ ਹੋਣ ਦੀ ਤਾਕ ’ਚ ਹੈ। ਉਨ੍ਹਾਂ ਜ਼ਿਲਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ’ਚ ਅਕਾਲੀ ਉਮੀਦਵਾਰਾਂ ਨੂੰ ਜਿਤਾ ਕੇ ਕਾਗਰਸ ਵੱਲੋਂ ਕੀਤੇ ਗਏ ਝੂਠੇ ਵਾਅਦਿਆਂ ਲਈ ਉਸ ਨੂੰ 19 ਤਰੀਕ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਕਿਹਾ। ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ, ਜਥੇਦਾਰ ਸੰਤੋਖ ਸਿੰਘ ਸਮਰਾ, ਹਰਵਿੰਦਰ ਸਿੰਘ ਪਪੂ ਕੋਟਲਾ, ਮੇਜ਼ਰ ਸ਼ਿਵੀ ਆਦਿ ਹਾਜ਼ਰ ਸਨ।