ਆਮ ਆਦਮੀ ਪਾਰਟੀ ਵੱਲੋਂ ਭਾਜਪਾ ਤੋਂ ਬਾਗ਼ੀ ਹੋ ਚੁੱਕੇ ਬਾਲੀਵੁੱਡ ਸਿਤਾਰੇ ਸ਼ਤਰੂਘਨ ਸਿਨਹਾ ਤੇ ਯਸ਼ਵੰਤ ਸਿਨਹਾ ਨੂੰ ਦਿੱਲੀ ਤੋਂ ਚੋਣਾਂ ਲੜਾਉਣ ਦੀਆਂ ਕਨਸੋਆਂ ਵੀ ਹਨ। ਇਹ ਦੋਵੇਂ ਆਗੂ ਕਈ ਵਾਰ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੰਚ ਸਾਂਝਾ ਕਰ ਚੁੱਕੇ ਹਨ। ਉਹ ਦਿੱਲੀ ਸਰਕਾਰ ਦੇ ਸਿੱਖਿਆ ਤੇ ਸਿਹਤ ਖੇਤਰ ਵਿੱਚ ਕੀਤੇ ਕੰਮਾਂ ਦਾ ਭਰਵਾਂ ਜ਼ਿਕਰ ਵੀ ਜਨਤਕ ਮੰਚਾਂ ਉਪਰ ਕਰ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੋ ਲੋਕ ਸਭਾ ਹਲਕਿਆਂ ਦੇ ਇੰਚਾਰਜ ਨਹੀਂ ਲਾਏ ਗਏ ਹਨ, ਉੁਨ੍ਹਾਂ ਤੋਂ ਉਕਤ ਆਗੂਆਂ ਨੂੰ ਚੋਣ ਲੜਾਈ ਜਾ ਸਕਦੀ ਹੈ।
INDIA ਸ਼ਤਰੂਘਨ ਅਤੇ ਯਸ਼ਵੰਤ ਫੜ ਸਕਦੇ ਨੇ ‘ਝਾੜੂ’