ਸਤਿਆ ਪਾਲ ਮਲਿਕ ਬਣੇ ਜੰਮੂ ਕਸ਼ਮੀਰ ਦੇ ਰਾਜਪਾਲ; ਆਰੀਆ ਹਰਿਆਣਾ ਦੇ

ਬਿਹਾਰ ਦੇ ਰਾਜਪਾਲ ਸਤਿਆ ਪਾਲ ਮਲਿਕ ਨੂੰ ਜੰਮੂ ਕਸ਼ਮੀਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਐਨ.ਐਨ. ਵੋਹਰਾ ਦੀ ਥਾਂ ਲੈਣਗੇ। ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਸੂਚਨਾ ਵਿੱਚ ਦਿੱਤੀ ਗਈ। ਸੀਨੀਅਰ ਭਾਜਪਾ ਆਗੂ ਲਾਲ ਜੀ ਟੰਡਨ ਨੂੰ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਅਤੇ ਸਤਿਆਦੇਵ ਨਰਾਇਣ ਆਰੀਆ ਹਰਿਆਣਾ ਦੇ ਨਵੇਂ ਰਾਜਪਾਲ ਹੋਣਗੇ। ਬੇਬੀ ਰਾਣੀ ਮੌਰਿਆ ਉੱਤਰਾਖੰਡ ਦੇ ਨਵੇਂ ਰਾਜਪਾਲ ਹੋਣਗੇ। ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਤਿ੍ਪੁਰਾ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਤਿ੍ਪੁਰਾ ਦੇ ਰਾਜਪਾਲ ਤਥਾਗਤ ਰੌਇ ਨੂੰ ਮੇਘਾਲਿਆ ਦਾ ਰਾਜਪਾਲ ਲਾਇਆ ਗਿਆ ਹੈ। ਮੇਘਾਲਿਆ ਦੇ ਰਾਜਪਾਲ ਗੰਗਾ ਪ੍ਰਸਾਦ ਨੂੰ ਸਿੱਕਮ ਤਬਦੀਲ ਕੀਤਾ ਗਿਆ ਹੈ।