ਐਸਕੌਰਟਸ ਗਰੁੱਪ ਦੇ ਮੁਖੀ ਰਾਜਨ ਨੰਦਾ ਦਾ ਦੇਹਾਂਤ

ਨਵੀਂ ਦਿੱਲੀ- ਉੱਘੇ ਕਾਰੋਬਾਰੀ ਤੇ ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਨੰਦਾ ਦੇ ਸਹੁਰੇ ਰਾਜਨ ਨੰਦਾ ਦਾ ਗੁੜਗਾਉਂ ਦੇ ਇਕ ਹਸਪਤਾਲ ’ਚ ਦੇਹਾਂਤ ਹੋ ਗਿਆ। ਸ਼ਵੇਤਾ, ਰਾਜਨ ਨੰਦਾ ਦੇ ਪੁੱਤ ਨਿਖਿਲ ਨੰਦਾ ਨੂੰ ਵਿਆਹੀ ਹੈ। ਟਰੈਕਟਰ ਨਿਰਮਾਤਾ ਐਸਕਾਰਟ ਲਿਮਟਿਡ ਦਾ ਪ੍ਰਧਾਨ ਰਾਜਨ ਨੰਦਾ ਮਰਹੂਮ ਅਦਾਕਾਰ ਰਾਜ ਕਪੂਰ ਦੀ ਵੱਡੀ ਧੀ ਰਿਤੂ ਨੰਦਾ ਨੂੰ ਵਿਆਹਿਆ ਹੋਇਆ ਸੀ। ਸ੍ਰੀ ਨੰਦਾ ਦਾ ਅੱਜ ਇਥੇ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਨੰਦਾ, ਬੱਚਨ ਤੇ ਕਪੂਰ ਪਰਿਵਾਰਾਂ ਦੇ ਮੈਂਬਰਾਂ ਸਮੇਤ ਹੋਰਨਾਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ।