26 ਜਨਵਰੀ, ਰਿਪਬਲਿਕ ਦਿਨ ਮਨਾਇਆ ਗਿਆ …

ਡਾ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗਰੇਟ ਵਲੋਂ 26 ਜਨਵਰੀ ਦਾ ਮਹਾਨ ਇਤਿਹਾਸਿਕ ਦਿਨ ਬੁੱਧ ਵਿਹਾਰ ਅੱਪਰ ਜੋਰ ਸਟਰੀਟ ਵਿਖੇ  ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਇਸ ਮੌਕੇ ਤੇ ਕਮੇਟੀ ਦੇ ਪ੍ਰਧਾਨ ਸ੍ਰੀ ਦੇਵ ਸੁੰਮਨ ਜੀ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ, ਆਦਣੀਏ ਭਿਖਸੂ ਸੰਘ ਦੇ ਪੰਜਸ਼ੀਲ ਤਿਰਸ਼ਰਣ ਦੇਣ ਉਪਰੰਤ ਪ੍ਰੋਗਰਾਮ ਦੀ ਸ਼ੁਰੂਆਤ ਹੋਈ।
ਬਹੁਤ ਸਾਰੇ ਬੁਲਾਰਿਆਂ ਨੇ 26 ਜਨਵਰੀ ਔਰ ਸੰਵਿਧਾਨ ਉੱਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਪਰ ਭਾਰਤ ਮੁੰਬਈ ਤੋ ਆਏ ਮੁੱਖ ਮਹਿਮਾਨ ਡਾ ਸੰਜੇ ਅਪਰਾਂਤੀ ਜੀ ਨੇ ਬਹੁਤ ਹੀ ਵਿਸਥਾਰ ਨਾਲ 26 ਜਨਵਰੀ ਔਰ ਸੰਵਿਧਾਨ ਬਾਰੇ ਆਏ ਹੋਏ ਮਹਿਮਾਨਾਂ ਨੂੰ ਇੱਕ ਗਿਆਨ ਭਰਪੂਰ ਲੈਕਚਰ ਕੀਤਾ। ਉਹਨਾਂ ਨਾਲ ਲੰਡਨ ਤੋ ਵਿਸੇਸ਼ ਤੌਰ ਤੇ ਆਏ ਨੌਜਵਾਨ ਸਿਧਾਰਥ ਜੀ ਨੇ ਵੀ ਮਹੱਤਵਪੂਰਨ ਵਿਚਾਰ ਪੇਸ਼ ਕੀਤੇ…ਇਸ ਮੌਕੇ ਮਸ਼ਹੂਰ ਸਿੰਗਰ ਪ੍ਰੇਮ ਚਮਕੀਲਾ ਜੀ ਨੇ ਗੀਤ ਸੰਗੀਤ ਨਾਲ ਹਾਜਰੀ ਲਗਵਾਈ, ਉਹਨਾਂ ਦਾ ਸਾਥ ਜਗਦੀਸ਼ ਦਾਦਰਾ ਔਰ ਸ਼ਾਮ ਲਾਲ ਜੀ ਨੇ ਦਿੱਤਾ …ਸਟੇਜ ਦੀ ਜੁੰਮੇਵਾਰੀ ਖੁਸ਼ਵਿੰਦਰ ਬਿੱਲਾ ਜੀ ਨੇ ਨਿਭਾਈ ..ਲੰਗਰ ਦਾ ਪ੍ਰਬੰਧ ਸ੍ਰੀ ਗਿਆਨ ਰੱਤੂ ਸ੍ਰੀ ਮਤੀ ਸੱਤਿਆ ਰੱਤੂ ਜੀ ਦੇ ਪਰਿਵਾਰ ਵਲੋਂ ਕੀਤਾ ਗਿਆ। ਅਖੀਰ ਵਿੱਚ ਭਿਖਸ਼ੂ ਸੰਘ ਦਾ ਆਸ਼ੀਰਵਾਦ ਲੈਣ ਉਪਰੰਤ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ ।।
ਰਿਪੋਰਟ ..ਖੁਸ਼ਵਿੰਦਰ ਬਿੱਲਾ