09 ਅਗਸਤ ਵਿਸ਼ਵ ਮੂਲਨਿਵਾਸੀ ਦਿਵਸ ਮਨਾਉਣ ਦਾ ਕੀ ਮਹੱਤਵ ਹੈ, ਇਸ ਨੂੰ ਕਿਉਂ ਮਨਾਉਂਦੇ ਹਨ

ਅਮਨਦੀਪ ਸਿੱਧੂ (ਫੂਲੇ-ਸ਼ਾਹੂ-ਅੰਬੇਡਕਰੀ ਮਿਸ਼ਨਰੀ ਕਾਰਜਕਰਤਾ)

09 ਅਗਸਤ ਨੂੰ ਵਿਸ਼ਵ ਪੱਧਰ ਉੱਤੇ ਵਿਸ਼ਵ ਮਲੂਨਿਵਾਸੀ ਦਿਵਸ ਮਨਾਇਆ ਜਾਂਦਾ ਹੈ ਇਸੇ ਦਿਨ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਮੂਲਨਿਵਾਸੀ ਦਿਵਸ ਨੂੰ ਲੈ ਕੇ ਅਨੇਕਾਂ ਥਾਂ ਤੇ ਪ੍ਰੋਗਰਾਮ(ਸੈਮੀਨਾਰ) ਆਯੋਜਿਤ ਕੀਤੇ ਜਾਂਦੇ ਹਨ ਇਹ ਪ੍ਰੋਗਰਾਮ(ਸੈਮੀਨਾਰ) ਖ਼ਾਸ ਤੌਰ ਤੇ  ਬਾਮਸੇਫ ਸੰਗਠਨ ਅਤੇ ਮੂਲਨਿਵਾਸੀ ਸੰਘ ਅਤੇ ਹੋਰ ਬਹੁਜਨ ਸਮਾਜ ਦੇ ਰਹਿਬਰਾਂ ਦੇ ਨਾਮ ਤੇ ਚੱਲਣ ਵਾਲੇ ਸੰਗਠਨ ਵੱਲੋਂ ਵਿਸ਼ਵ ਮੂਲਨਿਵਾਸੀ ਦਿਵਸ ਕਾਫੀ ਜ਼ੋਰਾਂ-ਸ਼ੋਰਾਂ ਨਾਲ ਮਨਾਉਂਦੇ ਹਨ । ਆਮ ਤੌਰ ਦੇਖਣ ਸੁਣ ਵਿੱਚ ਆਉਂਦਾ ਹੈ ਕਿ ਭਾਰਤ ਦੇ ਲੋਕ ਮੂਲਨਿਵਾਸੀ ਦਿਵਸ ਤੋਂ ਜਾਣੂ ਨਹੀਂ, ਇਸ ਲਈ ਹਰ ਭਾਰਤੀ ਨੂੰ  ਮੂਲਨਿਵਾਸੀ ਦਿਵਸ ਬਾਰੇ ਜਾਣਾ ਚਾਹੀਦਾ ਹੈ ਕਿਉਂਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਕਿਹਾ ਸੀ ਕਿ  ਜੋ ਲੋਕ ਆਪਣਾ ਇਤਿਹਾਸ ਨਹੀਂ ਜਾਣਦੇ ਉਹ ਲੋਕ ਆਪਣਾ ਇਤਿਹਾਸ ਨਹੀ ਸਿਰਜ ਸਕਦੇਇਸ ਕਰਕੇ ਸਾਨੂੰ ਆਪਣਾ ਇਤਿਹਾਸ ਜਾਣਾ ਚਾਹੀਦਾ ਹੈ ਕਿ ਵਿਸ਼ਵ ਮੂਲਨਿਵਾਸੀ ਦਿਵਸ ਕਿਉਂ ਮਨਾਇਆ ਜਾਂਦਾ ਹੈ ਆਉ ਅਸੀਂ ਜਾਣਦੇ ਹਾਂ।

ਵਿਸ਼ਵ ਮੂਲਨਿਵਾਸੀ ਦਿਵਸ ਮਨਾਉਣ ਦਾ ਕੀ ਮਹੱਤਵ ਹੈ, ਇਸ ਨੂੰ ਵਿਸ਼ੇਸ਼(ਖਾਸ), ਕਿਉਂ ਮਨਾਉਂਦੇ ਹਨ

ਵਿਸ਼ਵ ਮੂਲਨਿਵਾਸੀ ਦਿਵਸ ਸੰਸਾਰ ਦੇ ਬਹੁਤ ਸਾਰੇ ਦੇਸ਼ ਵਿੱਚ ਮਨਾਇਆ ਜਾਦਾ ਹੈ, ਭਾਰਤ ਨੂੰ ਵੀ ਪਿਛਲੇ ਦੋ ਹਾਕਿਆਂ ਤੋਂ ਮਨਾਇਆ ਜਾਦਾ ਹੈ,ਮੂਲਨਿਵਾਸੀ ਦਿਵਸ ਮਨਾਉਣ ਦੇ ਮਹੱਤਵ ਨੂੰ ਜਾਨਣੇ ਦੇ ਲਈ ਸਾਨੂੰ ਇਤਿਹਾਸ ਨੂੰ ਜਾਣਨਾ ਹੋਵੇਗਾ ਅਤੇ ਇਹ ਸੱਚ ਹੈ ਕਿ ਦੇਸ਼ ਦੇ ਮੂਲਨਿਵਾਸੀਆਂ ਦੀ ਹਕੀਕਤ ਹੈ ਅਤੇ ਜਿਸ ਨੂੰ ਸਭ ਤੋ ਛੁਪਾਇਆ ਗਿਆ ਹੈ।

ਮੂਲਨਿਵਾਸੀਆਂ ਦੇ ਮਾਨਵੀ ਅਧਿਕਾਰਾਂ ਨੂੰ ਲਾਗੂ ਕਰਨੇ ਅਤੇ ਉਸ ਦੇ ਸੁਰੱਖਿਆ ਦੇ ਲਈ 1982 ਵਿੱਚ UNO ਭਾਵ (ਸੰਯੁਕਤ ਰਾਸ਼ਟਰ ਸੰਘ) ਦੇ ਇੱਕ ਕੰਮ ਵਰਗ UNWGIP (United Nations Working Group on Indigenous Populations) ਉੱਪ-ਕਮਿਸ਼ਨ ਦਾ ਗਠਨ ਕੀਤਾ ਗਿਆ। ਜਿਸ ਦੀ ਪਹਿਲੀ ਬੈਠਕ 9 ਅਗਸਤ 1982 ਨੂੰ ਹੋਈ ਸੀ  ਇਸ ਲਈ, ਹਰ ਸਾਲ 9 ਅਗਸਤ ਨੂੰ ਵਿਸ਼ਵ ਮੂਲਨਿਵਾਸੀ ਦਿਵਸ” UNO ਦੁਆਰਾ ਆਪਣੇ ਦਫਤਰ ਵਿੱਚ ਅਤੇ ਆਪਣੇ ਮੈਂਬਰ ਦੇਸ਼ਾਂ ਨੂੰ ਮਨਾਉਣੇ ਦਾ ਨਿਰਦੇਸ਼ ਹੈ।

UNO  ਨੇ ਇਹ ਮਹਿਸੂਸ ਕੀਤਾ ਕਿ 21ਵੀ ਸਦੀ ਵਿੱਚ ਵੀ ਵਿਸ਼ਵ ਦੇ ਵਿਭਿੰਨ ਦੇਸ਼ਾਂ ਵਿੱਚ ਰਹਿਣ ਵਾਲੇ ਮੂਲਨਿਵਾਸੀ ਸਮਾਜ ਬੇਰੁਜ਼ਗਾਰੀ ਅਤੇ ਬਾਲ ਮਜ਼ਦੂਰੀ ਜੈਸੀ ਸਮੱਸਿਆਵਾਂ ਨਾਲ ਗ੍ਰਸਤ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ UNWGIP ਕੰਮ ਵਰਗ (ਕੰਮ ਕਰਨ ਵਾਲੇ ਦਾ ਗਰੁੱਪ) ਦੇ 11ਵੇਂ ਅਧਿਵੇਸ਼ਨ ਵਿੱਚ ਮੂਲਨਿਵਾਸੀ ਘੋਸ਼ਣਾ ਪੂਰਵਕ ਵਿੱਚ ਮਾਨਤਾ ਮਿਲਣੇ ਤੋਂ ਬਾਅਦ 1994 ਨੂੰ ਮੂਲਨਿਵਾਸੀ ਸਾਲ 09 ਅਗਸਤ ਨੂੰ ਮੂਲਨਿਵਾਸੀ ਦਿਵਸ ਘੌਸ਼ਿਤ ਕੀਤਾ ਗਿਆ

ਮੂਲਨਿਵਾਸੀ ਨੂੰ ਹੱਕ ਅਧਿਕਾਰ ਦਵਾਉਣੇ ਅਤੇ ਉਸਦੀ ਸੱਮਿਆਂ ਦਾ ਨਿਪਟਾਰਾ, ਭਾਸ਼ਾ, ਸੰਸਕ੍ਰਿਤ, ਇਤਿਹਾਸ ਦੇ ਸੁਰੱਖਿਆ ਦੇ ਲਈ UNO ਦੀ ਮਹਾਸਭਾ ਦੁਆਰਾ 9 ਅਗਸਤ 1994 ਨੂੰ ਜੇਨੇਵਾ ਸ਼ਹਿਰ ਵਿੱਚ ਵਿਸ਼ਵ ਦੇ ਮੂਲਨਿਵਾਸੀ ਪ੍ਰਤੀਨਿਧੀਆਂ(ਡੈਲੀਗੇਟਸ) ਦਾ ਵਿਸ਼ਵ ਦਾਪ੍ਰਥਮ ਅੰਤਰਰਾਸ਼ਟਰੀ ਮੂਲਨਿਵਾਸੀ ਦਿਵਸਸੁਮੇਲਣ(ਕਾਨਫਰੰਸ) ਕੀਤਾ ਗਿਆ।

ਮੂਲਨਿਵਾਸੀਆਂ ਦੀ ਸੰਸਕ੍ਰਿਤੀ ਭਾਸ਼ਾ ਉਨ੍ਹਾਂ ਦੇ ਹੱਕ ਅਧਿਕਾਰਾਂ ਨੂੰ ਸਾਰਿਆਂ ਨੇ ਇੱਕ ਮੱਤ ਨਾਲ ਸਾਵੀਕਾਰ ਕੀਤਾ ਅਤੇ ਇਨ੍ਹਾਂ ਦੇ ਸਾਰੇ ਹੱਕ ਅਧਿਕਾਰ ਬਰਕਰਾਰ ਰੱਖੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ UNO ਨੇ ਕਿਹਾ ਅਸੀਂ ਆਪ ਦੇ ਨਾਲ ਹਾ ਇਹ ਬੱਚਨ ਮੂਲਨਿਵਾਸੀ ਨੂੰ ਦਿੱਤਾ UNO ਨੇ ਵਿਆਪਕ ਚਰਚਾ ਦੇ ਬਾਅਦ 21 ਦਸੰਬਰ 1994 ਤੋਂ 20 ਦਸੰਬਰ 2004 ਤੱਕ ਪ੍ਰਥਮ ਮੂਲਨਿਵਾਸੀ ਦਹਾਕਾ ਅਤੇ ਹਰੇਕ ਸਾਲ 9 ਅਗਸਤ ਨੂੰ International Day of the World’s Indigenous people (ਵਿਸ਼ਵ  ਮੂਲਨਿਵਾਸੀ ਦਿਵਸ) ਮਨਾਉਣੇ ਦਾ ਫੈਸਲਾ ਲਿਆ ਅਤੇ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਮਨਾੳਣੇ ਦੇ ਨਿਰਦੇਸ਼ ਦਿੱਤੇ।

ਭਾਰਤ ਵਿੱਚ ਮੂਲਨਿਵਾਸੀਆਂ ਨਾਂ ਕਿਸ ਨੇ ਧੋਖਾ ੀਤਾ ?

UNO ਦੁਆਰਾ ਪਿਛਲੇ 22 ਸਾਲਾਂ ਤੋਂ ਨਿਰੰਤਰ ਵਿਸ਼ਵ ਮੂਲਨਿਵਾਸੀ ਦਿਵਸ ਮਨਾਇਆ ਜਾ ਰਿਹਾ ਹੈ ਕਿੰਤੂ ਭਾਰਤ ਦੇ ਮੂਲਨਿਵਾਸੀ ਬਹੁਜਨਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਭਾਰਤ ਦੀ ਬ੍ਰਾਹਮਣਵਾਦੀ ਸਰਕਾਰਾਂ ਨੇ ਮੂਲਨਿਵਾਸੀਆਂ ਦੇ ਨਾਲ ਧੋਖਾ ਕਰਦੇ ਹੋਏ ਭਾਰਤ ਵਿੱਚ ਇਸ ਦਿਨ ਦੇ ਬਾਰੇ ਵਿੱਚ ਅੱਜ ਤੱਕ ਕਿਸੇ ਨੂੰ ਨਹੀਂ ਦੱਸਿਆ ਅਤੇ ਨਾ ਹੀ ਅੱਜ ਤੱਕ ਮਨਾਇਆ ਗਿਆ ਜਦੋਂ ਕਿ UNO ਨੇ  ਦੁਆਾਰਾ ਫਿਰ 16 ਦਸੰਬਰ 2004 ਤੋ 15 ਦਸੰਬਰ ਤੱਕ 2014 ਤੱਕ ਫਿਰ ਦੂਸਰਾ ਮੂਲਨਿਵਾਸੀ ਦਹਾਕਾ ਘੋਸ਼ਿਤ ਕੀਤਾ।

(ਹਵਾਲੇ:- ਮਨਿਸ਼ਾ ਬਾਂਗਰ ਬਾਮਸੇਫ ਰਿਸਰਚ ਪੇਪਰ ਤੇ NIN Bureau)

ਕੌਣ ਹੈ ਭਾਰਤ ਦੇ ਅਸਲੀ ਮੂਲ ਨਿਵਾਸੀ

ਵਿਗਿਆਨ ਦੇ ਬੇਅੰਤ ਪ੍ਰਮਾਣ ਡੀਐੱਨਏ (DNA Test) ਜਿਸਦੀ  ਰਿਪੋਰਟ Time of India ਵਿੱਚ 21 ਮਈ 2001 ਵਿੱਚ ਛਪੀ ਜਿਸ ਦੇ ਅਨੁਸਾਰ SC/ST/OBC ਅਤੇ ਉਸ ਦੇ ਨਾਲ ਧਰਮ ਪਰਿਵਰਤਨ ਘੱਟ ਗਿਣਤੀਆਂ ਹੀ ਭਾਰਤ ਦੇ ਮੂਲਨਿਵਾਸੀ ਹੈ ਅਤੇ ਬ੍ਰਾਹਮਣ, ਕਸ਼ੱਤਰੀ, ਵੈਸ਼, ਇਹ ਵਿਦੇਸ਼ੀ ਯੂਰੇਸ਼ੀਅਨ ਨਸਲ ਦੇ ਹਨ, ਮਤਲਬ ਕਿ ਵਿਦੇਸ਼ੀ ਹਨ। ਭਾਰਤ ਵਿੱਚ ਆਰੀਆ ਲੋਕ ਵਿਦੇਸ਼ਾਂ ਤੋਂ ਆਏ ਸੀ। ਇਸ ਲਈ ਅਮਰੀਕਾ ਦੇ ਉਟਾਹ ਯੂਨੀਵਰਸਿਟੀ (ਵਾਸ਼ਿੰਗਟਨ) ਦੇ ਮਾਈਕਲ ਬਾਮਸ਼ਾਦ ਨਾਮਕ ਬਾਇਓ ਟੈਕਨਾਲੋਜੀ ਡਿਪਾਰਮੈਂਟ ਨੇਂ ਪ੍ਰੋਜੈਕਟ ਤਿਆਰ ਕੀਤਾ, ਇਸ ਪ੍ਰੋਜੈਕਟ ਵਿੱਚ ਉਸਮਾਨੀਆ ਯੂਨੀਵਰਸਿਟੀ ਦੇ ਬਾਇਓ ਟੈਕਨਾਲੋਜੀ ਵਿਭਾਗ ਭਾਰਤ ਸਰਕਾਰ ਦੇ ਵਿਗਿਆਨੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। ਸਾਰੇ ਵਿਗਿਆਨੀਆਂ ਨੇ ਮਿਲ ਕੇ ਇਸ ਤੇ ਰਿਸਰਚ (ਖੋਜ) ਕੀਤੀ ਭਾਰਤ ਦੀਆਂ ਸਾਰੀਆਂ ਜਾਤਾਂ ਅਤੇ ਯੂਰਪ ਦੇ ਲੋਕਾਂ ਦਾ ਸੈਂਪਲ ਲਿਆ ਗਿਆ ਇਸ ਡੀ.ਐੱਨ.ਏ. ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਭਾਰਤ ਵਿੱਚ ਰਹਿਣ ਵਾਲੇ ਬ੍ਰਾਹਮਣ, ਕਸ਼ੱਤਰੀ, ਅਤੇ ਵੈਸ਼ ਲੋਕਾਂ ਦਾ ਡੀ.ਐੱਨ.ਯੂਰੇਸ਼ੀਆ ਪ੍ਰਾਂਤ ਵਿੱਚ ਰਹਿਣ ਵਾਲੇ ਮੋਰੂਵਾ ਸਮੂਹ ਨਾਲ ਮਿਲ ਰਿਹਾ ਹੈ ਰਸ਼ੀਆ ਦੇ ਕੋਲ ਕਾਲਾ ਸਾਗਰ ਨਾਮਕ ਖੇਤਰ ਵਿੱਚ ਅਸਿਲਮੌਝੀ ਭੂਗੋਲਿਕ ਖੇਤਰ ਵਿੱਚ ਰਹਿਣ ਵਾਲੇ ਮੋਰੂ ਪ੍ਰਜਾਤੀ ਦੇ ਲੋਕਾਂ ਨਾਲ ਭਾਰਤ ਵਿੱਚ ਰਹਿਣ ਵਾਲੇ ਬ੍ਰਾਹਮਣ, ਖੱਤਰੀ ਅਤੇ ਵੈਸ਼ਾਂ ਦਾ ਡੀ. ਐੱਨ.. ਮੈਚ ਕਰ ਗਿਆ ਇਸ ਤੋਂ ਸਾਬਤ ਹੁੰਦਾ ਹੈ ਬ੍ਰਾਹਮਣ ਖੱਤਰੀ ਵੈਸ਼ ਭਾਰਤ ਦੇ ਮੂਲ ਬਸ਼ਿੰਦੇ ਨਹੀਂ ਹਨ।

ਔਰਤਾਂ ਵਿੱਚ ਮੀਟੋਕੋਨਡੇਲ ਡੀ.ਐੱਨ.ਏ. Mitachondrial DNA ਜੋ ਹਜ਼ਾਰਾਂ ਸਾਲਾਂ ਬਾਅਦ ਵੀ ਸਿਰਫ ਔਰਤਾਂ ਵਿੱਚ ਸਥਾਨ ਅੰਤਰ ਹੁੰਦਾ ਹੈ ਉਨ੍ਹਾਂ ਦਾ ਡੀ.ਐੱਨ.. ਵਿਦੇਸ਼ੀ ਰਤਾਂ ਦੇ ਡੀ.ਐੱਨ.. ਨਾਲ ਨਾ ਮਿਲ ਕੇ ਸਗੋਂ ਭਾਰਤ ਵਿੱਚ ਰਹਿਣ ਵਾਲੇ .ਬੀ.ਸੀ.,.ਸੀ, ਐੱਸ.ਟੀ. ਅਤੇ ਧਰਮ ਪਰਿਵਰਤਨ ਘੱਟ ਗਿਣਤੀ ਸਮਾਜ ਦੀਆਂ ਔਰਤਾਂ ਨਾਲ ਮੈਚ ਕੀਤਾ ਜਿਸ ਤੋਂ ਸਾਬਤ ਹੁੰਦਾ ਹੈ ਕਿ ਬ੍ਰਾਹਮਣ, ਖੱਤਰੀ ਅਤੇ ਵੈਸ਼ ਦੇ ਘਰ ਵਿੱਚ ਬੈਠੀਆਂ ਔਰਤਾਂ ਦੀ ਭਾਰਤ ਦੇ ਮੂਲ ਬਸ਼ਿੰਦੇ ਬਹੁਜਨ ਸਮਾਜ ਤੋਂ ਹਨ।

ਆਰੀਆ ਦੁਆਰਾ ਲਿਖੇ ਗ੍ਰੰਥ ਜਿਵੇਂ “ਆਰਕਟਿਕ ਹੋਮ ਇਨ ਵੇਜਯ (ਬਾਲ ਗੰਗਾਧਰ ਤਿਲਕ) ਵੋਲਗਾ ਟੂ ਗੰਗਾ”(ਰਾਹੁਲ ਸੰਸਕਿ੍ਤਿਆਨ) ਉਰਫ ਕੇਦਾਰ ਨਾਥ ਪਾਂਡੇ ਅਤੇ ਡਿਸਕਵਰੀ ਆਫ ਇੰਡੀਆ ਜਵਾਹਲਾਲ ਨਹਿਰੂ ਵਿੱਚ ਵੀ ਕਿਹਾ ਗਿਆ ਬ੍ਰਾਹਮਣ, ਖੱਤਰੀ ਅਤੇ ਵੈਸ਼ ਯੂਰੇਸਿਆਂ ਤੋਂ ਆਏ ਹੋਏ ਆਰੀਆ ਲੋਕ ਹਨ ਹੁਣ ਤਾਂ ਡੀ.ਐੱਨ.ਏ. ਦੇ ਰੂਪ ਵਿੱਚ 100 ਪ੍ਰਤੀਸ਼ਤ ਪ੍ਰਮਾਣਤ ਵਿਗਿਆਨਕ ਆਧਾਰ ਵੀ ਮਿਲ ਗਿਆ ਹੈ ਹੁਣ ਸਾਰੀ ਦੁਨੀਆਂ ਦੇ ਨਾਲ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਇਸ ਨੂੰ ਮਾਨਤਾ ਦਿੱਤੀ ਹੈ।

ਯੂਰੇਸ਼ੀਆ ਵਾਲਿਆਂ ਨਾਲ ਡੀ.ਐੱਨ.ਏ. ਬ੍ਰਾਹਮਣਾਂ ਨਾਲ 99.90 ਪ੍ਰਤੀਸ਼ਤ ਖੱਤਰੀਆਂ ਦਾ 99.88 ਪ੍ਰਤੀਸ਼ਤ ਵੈਸ਼ਾਂ ਦਾ 99.86 ਪ੍ਰਤੀਸ਼ਤ ਮੈਚ ਕਰਦਾ ਹੈ

(ਵਾਲੇ:- ਡੀ.ਐੱਨ. ਰਿਪੋਰਟ)

ਮੂਲਨਿਵਾਸੀਆਂ ਦੇ ਖਿਲਾਫ ਸਾਜ਼ਿਸ਼ ਕਿਉ

ਦੇਸ਼ ਦੀ ਬ੍ਰਾਹਮਣਵਾਦੀ ਸਰਕਾਰਾਂ ਨੇ ਦੇਸ਼ ਦੇ ਆਦਿਵਾਸੀਆਂ ਨੂੰ 09 ਅਗਸਤ ਨੂੰ ਆਦਿਵਾਸੀ ਦਿਵਸ ਦੱਸ ਕੇ ਮੂਲਨਿਵਾਸੀਆਂ ਨੂੰ  ਵੰਡਣ ਦੀ ਸਾਜ਼ਿਸ਼ ਕੀਤੀ ਗਈ ਜਿਸ ਨਾਲ ਹੀ ਮੂਲ ਵਾਸੀ ਆਪਸ ਵਿੱਚ ਹੀ ਲੜਦੇ ਰਹਿਣ ਦੇਸ਼ ਦੇ ਕੁਝ ਹਿੱਸਿਆਂ ਵਿੱਚ ਵਿਸ਼ਵ ਮੂਲਨਿਵਾਸੀ ਦਿਵਸ ਨੂੰ ਵਿਸ਼ਵ ਆਦਿਵਾਸੀ ਦਿਵਸ ਮੰਨ ਕੇ ਮਨਾਇਆ ਜਾਂਦਾ ਹੈ ਜੋ ਹਕੀਕਤ ਨਹੀਂ ਹੈ ਕਿਉਂਕਿ ਵਿਸ਼ਵ ਆਦਿਵਾਸੀ ਦਾ ਅੰਗਰੇਜ਼ੀ ਅਨੁਵਾਦ World Tribe day, Indigenous peoples day ! Indigenous  ਦਾ ਮਤਲਬ ਹੁੰਦਾ ਹੈ ਮੂਲਨਿਵਾਸੀ, ਮੂਲ ਵਾਸੀ ਅਰਥ ਅਸਲੀ ਨਾਮ ਵਿਸ਼ਵ ਮੂਲ ਨਿਵਾਸੀ ਦਿਵਸ ਹੈ।

(ਵਾਲੇ:- NIN Bureau)

ਮੂਲਨਿਵਾਸੀ ਦਿਵਸ ਸਾਨੂੰ ਕਿਉ ਮਨਾਉਣਾ ਚਾਹੀਦਾ ਹੈ

ਆਰੀਆ ਲੋਕ ਵਿਦੇਸ਼ਾਂ ਤੋਂ ਆਏ ਸੀ ਜਿਨ੍ਹਾਂ ਨੇ ਆਪਣੀ ਜਾਤੀਵਾਦੀ ਵਿਵਸਥਾ ਭਾਰਤ ਵਾਸੀਆਂ ਉੱਪਰ ਥੋਪਣ ਦਾ ਕੰਮ ਕੀਤਾ ਅਤੇ ਇਸ ਵਿਵਸਥਾ ਦੇ ਨਾਲ ਅੰਤਰਗਤ ਪੀੜ੍ਹੀ ਦਰ ਪੀੜ੍ਹੀ ਮੂਲਨਿਵਾਸੀਆਂ ਨੂੰ ਪੀੜਤ ਕੀਤਾ ਗਿਆ।

ਦੇਸ਼ ਦੇ ਮੂਲਨਿਵਾਸੀਆਂ ਨੂੰ ਉਨ੍ਹਾਂ ਦੇ ਧਾਰਮਿਕ ਸਮਾਜਿਕ ਸੰਸਕ੍ਰਿਤਿਕ ਅਧਿਕਾਰਾਂ ਨੂੰ ਦੂਰ ਰੱਖ ਕੇ ਇਨ੍ਹਾਂ ਦੇ ਖਿਲਾਫ ਅਨਿਆਏ ਭਾਵ ਬੇਇਨਸਾਫ਼ੀ ਕੀਤੀ ਹੈ ਇਸ ਦੇ ਲਈ ਮੂਲਨਿਵਾਸੀ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਦੇ ਹਿੱਤਾਂ ਅਤੇ ਅਧਿਕਾਰਾਂ ਦੇ ਲਈ ਉਹ ਜਾਗਰੂਕ ਹੋ ਸਕਣ ਉਨ੍ਹਾਂ ਨੇ ਕਿਹਾ ਆਰੀਆ ਨੇ ਹੀ ਜਾਤੀਵਾਦੀ ਵਿਵਸਥਾ ਥੋਪ ਕੇ ਹੱਕਾਂ ਤੋਂ ਵੰਚਿਤ ਰੱਖਿਆ।

ਇਸ ਲਈ .ਸੀ., .ਟੀ., .ਬੀ.ਸੀ. ਅਤੇ ਘੱਟ ਗਿਣਤੀਆਂ ਨੂੰ ਮੂਲਨਿਵਾਸੀ ਦਿਵਸ ਦੀ ਮਹੱਤਵ ਨੂੰ ਸਮਝਣਾ ਚਾਹੀਦਾ ਅਤੇ ਸਾਨੂੰ ਆਪਸ  ਵਿੱਚ ਮਜ਼ਬੂਤੀ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਤਾਂ ਕਿ ਅਸੀਂ ਸਾਰੇ ਇਸ ਜਾਤੀਵਾਦੀ/ਮਨੂੰਵਾਦੀ ਵਿਵਸਥਾ ਦੇ ਖਿਲਾਫ਼ ਲੜ ਸਕੀਏ । ਸੋ ਇਹ ਸੀ ਮੂਲਨਿਵਾਸੀ ਦਿਵਸ ਦੀ ਜਾਣਕਾਰੀ ਇਸ ਬਾਰੇ ਦੱਸਣ ਦੀ ਥੋੜੀ ਜਹੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਫੈਸਲਾ ਤਾਂ ਲੋਕਾਂ ਨੇ ਖ਼ੁਦ ਕਰਨਾ ਹੈ।

ਅਮਨਦੀਪ ਸਿੱਧੂ (ਫੂਲੇ-ਸ਼ਾਹੂ-ਅੰਬੇਡਕਰੀ ਮਿਸ਼ਨਰੀ ਕਾਰਜਕਰਤਾ)

ਮੋਬਾਈਲ ਨੰਬਰ:- 94-657-54037