ਫ਼ਰੀਦਕੋਟ ਜ਼ਿਲ੍ਹੇ ’ਚ 101 ਪੰਚਾਇਤਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਜ ਜ਼ਿਲ੍ਹੇ ਦੀਆਂ 243 ਪੰਚਾਇਤਾਂ ਵਿੱਚੋਂ 101 ਪੰਚਾਇਤਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਕਰ ਦਿੱਤੀਆਂ ਹਨ। ਚੋਣ ਅਫ਼ਸਰ ਦੇ ਇਸ ਫੈਸਲੇ ਨਾਲ ਕਾਂਗਰਸ ਪਾਰਟੀ ਨੂੰ ਵੱਡੀ ਰਾਹਤ ਮਿਲੀ ਹੈ। ਦਸ ਸਾਲਾਂ ਬਾਅਦ ਹਕਮੂਤ ਵਿੱਚ ਆਈ ਕਾਂਗਰਸ ਪਾਰਟੀ ਦੇ ਪਿੰਡ ਪੱਧਰ ਦੇ ਆਗੂ ਸਰਪੰਚੀ ਲਈ ਤਰਲੋਮੱਛੀ ਸਨ। ਜਿਨ੍ਹਾਂ ਪੰਚਾਇਤਾਂ ਵਿੱਚ ਕਾਂਗਰਸ ਨੂੰ ਧੜੇਬੰਦੀ ਵੱਡੀ ਪੱਧਰ ‘ਤੇ ਉੱਭਰਨ ਦੀ ਸੰਭਾਵਨਾ ਸੀ, ਉਨ੍ਹਾਂ ਪਿੰਡਾਂ ਦੀ ਸਰਪੰਚੀ ਦੀ ਚੋਣ ਅਨੁਸੂਚਿਤ ਜਾਤੀ ਵਰਗ ਲਈ ਰਾਖਵੀਂ ਕਰ ਦਿੱਤੀ ਗਈ ਹੈ। ਰਾਖਵੇਂਕਰਨ ਦੇ ਇਸ ਫੈਸਲੇ ਨਾਲ ਚੋਣਾਂ ਦਾ ਮਾਹੌਲ ਕਾਫ਼ੀ ਸ਼ਾਂਤ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਸਰਕਾਰ ਦਾ ਇਹ ਫੈਸਲਾ ਸਥਾਨਕ ਕਾਂਗਰਸੀ ਆਗੂਆਂ ਦੀਆਂ ਸਮੱਸਿਆਵਾਂ ਵਧਾ ਸਕਦਾ ਹੈ ਕਿਉਂਕਿ ਸਰਪੰਚੀ ਦੇ ਚਾਹਵਾਨ ਉਮੀਦਵਾਰ ਰਾਖਵਾਂਕਰਨ ਦੀ ਸੂਚੀ ਨੂੰ ਬੇਸਬਰੀ ਨਾਲ ਉਡੀਕ ਰਹੇ ਸਨ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੰਬਰ 227 ਵਿੱਚ 101 ਪੰਚਾਇਤਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਕਰ ਦਿੱਤੀਆਂ ਹਨ। ਨੋਟੀਫਿਕੇਸ਼ਨ ਮੁਤਾਬਿਕ 101 ਅਨੁਸੂਚਿਤ ਜਾਤੀ ਸਰਪੰਚਾਂ ਵਿੱਚੋਂ 50 ਪੰਚਾਇਤਾਂ ਅਨੁਸੂਚਿਤ ਜਾਤੀ ਔਰਤਾਂ ਲਈ ਰਾਖਵੀਆਂ ਹਨ। 70 ਪਿੰਡਾਂ ਦੀ ਸਰਪੰਚੀ ਲਈ ਜਰਨਲ ਵਰਗ ਦੀਆਂ ਔਰਤਾਂ ਲਈ ਸਰਪੰਚੀ ਰਾਖਵੀਂ ਰੱਖੀ ਗਈ ਹੈ ਜਦੋਂ ਕਿ ਬਾਕੀ ਬਚਦੀਆਂ ਪੰਚਾਇਤਾਂ ਆਮ ਵਰਗ ਲਈ ਰਾਖਵੀਆਂ ਹਨ। ਨੋਟੀਫਿਕੇਸ਼ਨ ਮੁਤਾਬਿਕ ਪਿੰਡ ਸੰਗਤਪੁਰਾ, ਭੋਲੂਵਾਲਾ, ਮਹਿਮੂਆਣਾ, ਸਾਧੂਵਾਲਾ, ਸੁੱਖਣਵਾਲਾ, ਬਾਬਾ ਫਰੀਦ ਨਗਰ, ਜਨੇਰੀਆਂ, ਗੋਲੇਵਾਲਾ, ਗੁੱਜਰ, ਫਰੀਦਕੋਟ ਦਿਹਾਤੀ, ਚੱਕ ਸ਼ਾਹੂ, ਕੋਠੇ ਰੱਤੀ ਰੋੜੀ, ਅਨੋਖਪੁਰਾ, ਕੋਠੇ ਵੜਿੰਗ, ਕੰਮੇਆਣਾ, ਨੱਥੇਵਾਲਾ, ਕਲੇਰ, ਚੰਬੇਲੀ, ਕੁਹਾਰ ਵਾਲਾ, ਵਾਂਦਰ ਜਟਾਣਾ ਨਵਾਂ, ਨਵਾਂ ਨੱਥੇਵਾਲਾ, ਸਿਰਸੜੀ, ਮੌੜ, ਕੋਠੇ ਹਜੂਰਾ ਸਿੰਘ, ਲੰਭਵਾਲੀ, ਰੋੜੀ ਕਪੂਰਾ, ਖੱਚੜਾਂ, ਉਕੰਦਵਾਲਾ, ਬੱਗੇਆਣਾ, ਸਿਵੀਆਂ, ਬੁਰਜ ਜਵਾਹਰ ਸਿੰਘ ਵਾਲਾ, ਦਬੜੀ ਖਾਨਾ, ਝੱਖੜਵਾਲਾ, ਰੁਪਈਆਂ ਵਾਲਾ, ਹਸਨਭੱਟੀ, ਬਿਸ਼ਨੰਦੀ, ਵਾੜਾ ਭਾਈਕਾ, ਝੋਕ ਸਰਕਾਰੀ, ਢਾਬ ਸ਼ੇਰ ਸਿੰਘ ਵਾਲਾ, ਘੋਨੀਵਾਲਾ, ਝੋਟੀਵਾਲਾ, ਬੇਗੂਵਾਲਾ, ਮਰਾੜ, ਸੈਦੇਕੇ, ਚੇਤ ਸਿੰਘ ਵਾਲਾ, ਅਰਾਈਆਂ ਵਾਲਾ ਕਲਾਂ, ਭਾਗ ਸਿੰਘ ਵਾਲਾ, ਕੋਠੇ ਮਲੂਕਾ ਪੱਤੀ, ਟਿੱਬੀ ਭਰਾਈਆਂ, ਸੰਧਵਾਂ, ਵਾਂਦਰ ਜਟਾਣਾ, ਮਿਸ਼ਰੀਵਾਲਾ, ਮੋਰਾਂਵਾਲੀ, ਜਲਾਲੇਆਣਾ, ਦੇਵੀਵਾਲਾ, ਕੋਟਸੁਖੀਆ, ਫਿੱਡੇ ਖੁਰਦ, ਘਣੀਏ ਵਾਲਾ, ਬੁਰਜ ਹਰੀਕਾ, ਕਰੀਰਵਾਲੀ, ਢੀਮਾਂਵਾਲੀ ਵਿੱਚ ਅਨੁਸੂਚਿਤ ਜਾਤੀ ਵਰਗ ਦੇ ਸਰਪੰਚ ਬਣਨਗੇ। ਜਾਰੀ ਨੋਟੀਫਿਕੇਸ਼ਨ ਮੁਤਾਬਿਕ ਪਿੰਡ ਪਿੱਪਲੀ, ਭਾਗਥਲਾ ਖੁਰਦ, ਕਾਬਲਵਾਲਾ, ਮਿੱਡੂਮਾਨ, ਨਰੈਣਗੜ, ਪਿੰਡੀ ਬਲੋਚਾਂ, ਸ਼ੇਰ ਸਿੰਘ ਵਾਲਾ, ਚੰਨੀਆਂ, ਡੱਲੇਵਾਲਾ, ਰਾਜੋਵਾਲਾ, ਮਲੂਕਾ ਪੱਤੀ ਗੋਲੇਵਾਲਾ, ਬੀੜ ਸਿੱਖਾਂਵਾਲਾ, ਢੁੱਡੀ, ਡੱਗੋਰੁਮਾਣਾ, ਘੁਮਿਆਰਾ, ਚਹਿਲ, ਗੁੰਮਟੀ ਖੁਰਦ, ਕੋਠੇ ਬੰਬੀਹਾ, ਦਲ ਸਿੰਘ ਵਾਲਾ, ਗੋਂਦਾਰਾ, ਰੋਮਾਣਾ ਅਲਬੇਲ ਸਿੰਘ, ਢੈਪਈ, ਰਾਮੂਵਾਲਾ, ਕਾਸਮ ਭੱਟੀ ਆਦਿ ਜਰਨਲ ਔਰਤ ਵਰਗ ਲਈ ਰਾਖਵੇਂ ਹਨ। ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਪੰਜਾਬ ਰਿਜ਼ਰਵੇਸ਼ਨ ਫਾਰ ਸਰਪੰਚਜ਼ ਆਫ਼ ਗਰਾਮ ਪੰਚਾਇਤ ਐਕਟ ਦੀ ਧਾਰਾ 12 ਤਹਿਤ ਪੰਚਾਇਤਾਂ ਦਾ ਰਾਖਵਾਂਕਰਨ ਕੀਤਾ ਗਿਆ ਹੈ।