ਮੁਕੇਰੀਆਂ- ਇੱਥੇ ਦੇਰ ਸ਼ਾਮ ਬੱਸ ਅੱਡੇ ਸਾਹਮਣੇ ਚੌਂਕ ‘ਚ ਇੱਕ ਟਰੱਕ ਦੀ ਮੋਟਰਸਾਈਕਲ ਸਵਾਰ ਨੂੰ ਪਿੱਛੇ ਤੋਂ ਟੱਕਰ ਕਾਰਨ ਮੋਟਰ ਸਾਈਕਲ ਪਿੱਛੇ ਬੈਠੀ ਮਾਮੀ ਦੀ ਮੌਤ ਹੋ ਗਈ। ਮੋਟਰ ਸਾਈਕਲ ਸਵਾਰ ਭਾਣਜਾ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਰਮਲਾ ਦੇਵੀ (60 ਸਾਲ) ਪਤਨੀ ਮੰਗਤ ਰਾਮ ਵਾਸੀ ਪਿੰਡ ਪੰਡੋਰੀ ਆਪਣੇ ਭਾਣਜੇ ਨਵਦੀਪ ਸਿੰਘ ਨਾਲ ਮੋਟਰ ਸਾਈਕਲ ‘ਤੇ ਬੱਸ ਅੱਡੇ ਕੋਲ ਪੈਂਦੇ ਸਹਿਗਲ ਹਸਪਤਾਲ ‘ਚ ਦਵਾਈ ਲੈਣ ਆਈ ਸੀ। ਉਹ ਜਦੋਂ ਬੱਸ ਅੱਡੇ ਕੋਲ ਪੁੱਜੇ ਤਾਂ ਪਿਛੇ ਤੋਂ ਆ ਰਹੇ ਟਰੱਕ ਨੰਬਰ ਪੀਬੀ 10 ਈ ਐਚ 1491 ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਵੱਜਣ ਕਾਰਨ ਮੋਟਰ ਸਾਈਕਲ ਦੇ ਪਿੱਛੇ ਬੈਠੀ ਉਰਮਲਾ ਦੇਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਨਵਦੀਪ ਸਿੰਘ ਜ਼ਖਮੀ ਹੋ ਗਿਆ। ਮੌਕੇ ‘ਤੇ ਪੁੱਜੇ ਏ.ਐਸ.ਆਈ ਬਲਵੀਰ ਸਿੰਘ ਨੇ ਟਰੱਕ ਕਬਜ਼ੇ ਵਿੱਚ ਲੈ ਕੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ‘ਚ ਰੱਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
INDIA ਹਾਦਸੇ ਵਿੱਚ ਮਾਮੀ ਦੀ ਮੌਤ, ਭਾਣਜਾ ਜ਼ਖਮੀ