ਹਰਸ਼ ਵਰਧਨ ਸ਼੍ਰਿੰਗਲਾ ਅਮਰੀਕਾ ਵਿੱਚ ਭਾਰਤ ਦੇ ਨਵੇਂ ਸਫ਼ੀਰ

ਉੱਘੇ ਕੂਟਨੀਤਕ ਹਰਸ਼ ਵਰਧਨ ਸ਼੍ਰਿੰਗਲਾ ਨੂੰ ਅਮਰੀਕਾ ’ਚ ਭਾਰਤ ਦਾ ਨਵਾਂ ਸਫ਼ੀਰ ਨਿਯੁਕਤ ਕੀਤਾ ਗਿਆ ਹੈ। 1984 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਕੂਟਨੀਤਕ ਸ੍ਰੀ ਸ਼੍ਰਿੰਗਲਾ, ਨਵਤੇਜ ਸਰਨਾ ਦੀ ਥਾਂ ਲੈਣਗੇ। ਇਸ ਸਮੇਂ ਉਹ ਬੰਗਲਾਦੇਸ਼ ’ਚ ਭਾਰਤੀ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਆਈਸੀਸੀਆਰ ਦੀ ਡਾਇਰੈਕਟਰ ਜਨਰਲ ਰੀਵਾ ਗਾਂਗੁਲੀ ਦਾਸ ਨੂੰ ਬੰਗਲਾਦੇਸ਼ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।