ਹਜ਼ਰਤਬਲ ’ਚ ਫਾਰੂਕ ਅਬਦੁੱਲਾ ਵਿਰੁੱਧ ਨਾਅਰੇਬਾਜ਼ੀ

ਸ੍ਰੀਨਗਰ: ਅੱਜ ਈਦ ਮੌਕੇ ਹਜ਼ਰਤਬਲ ਮਸਜਿਦ ਵਿੱਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਿਰੁੱਧ ਕੁੱਝ ਹੁੱਲੜਬਾਜ਼ਾਂ ਨੇ ਉਦੋਂ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਵੱਲ੍ਹ ਵੱਧਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਜਦੋਂ ਉਹ ਮੂਹਰਲੀ ਕਤਾਰ ਵਿੱਚ ਨਮਾਜ਼ ਅਦਾ ਕਰ ਰਹੇ ਸਨ। ਨਵੀਂ ਦਿੱਲੀ ਵਿੱਚ ਦੋ ਦਿਨ ਪਹਿਲਾਂ ਸ੍ਰੀ ਫਾਰੂਕ ਅਬਦੁੱਲਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੰਦਿਆਂ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਲਾਇਆ ਸੀ। ਅੱਜ ਜਦੋਂ ਅਬਦੁੱਲਾ ਵਿਰੁੱਧ ਨਾਅਰੇਬਾਜ਼ੀ ਹੋ ਰਹੀ ਸੀ ਅਤੇ ਮੁਜ਼ਾਹਰਾਕਾਰੀ ਧੱਕਾਮੁੱਕੀ ਕਰ ਰਹੇ ਸਨ ਤਾਂ ਸ੍ਰੀ ਅਬਦੁੱਲਾ ਨੇ ਬਿਨਾਂ ਘਬਰਾਏ ਆਪਣੀ ਨਮਾਜ਼ ਪੂਰੀ ਕੀਤੀ।