ਮਹੀਪਾਲਪੁਰ ’ਚ ਸਿੱਖ ਕਤਲੇਆਮ ਦੇ ਦੋ ਦੋਸ਼ੀਆਂ ’ਚੋਂ ਇੱਕ ਨੂੰ ਫਾਂਸੀ ਅਤੇ ਦੂਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਹੁਣ ਸ਼ਿਕਾਇਤਕਰਤਾ ਜਗਦੀਸ਼ ਕੌਰ ਨੂੰ ਵੀ ਹਾਈ ਕੋਰਟ ਤੋਂ ਇਨਸਾਫ਼ ਦੀ ਆਸ ਬੱਝ ਗਈ ਹੈ। ਸੀਬੀਆਈ ਵੱਲੋਂ ਦਾਖ਼ਲ ਅਪੀਲ ’ਤੇ ਹਾਈ ਕੋਰਟ ’ਚ ਕੱਲ ਲਿਖਤੀ ਤੌਰ ’ਤੇ ਦਲੀਲਾਂ ਪੇਸ਼ ਕਰਨ ਦੀ ਅੰਤਿਮ ਤਰੀਕ ਹੈ। ਇਸ ਮਗਰੋਂ ਸੱਜਣ ਕੁਮਾਰ ਖ਼ਿਲਾਫ਼ ਕਿਸੇ ਵੀ ਦਿਨ ਫ਼ੈਸਲਾ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਕੜਕੜਡੂਮਾ ਅਦਾਲਤ ਨੇ ਅਪਰੈਲ 2013 ’ਚ ਸੱਜਣ ਕੁਮਾਰ ਨੂੰ ਬਰੀ ਕਰਦਿਆਂ ਤਿੰਨ ਵਿਅਕਤੀਆਂ ਨੂੰ ਸਜ਼ਾ ਸੁਣਾਈ ਸੀ। ਬੀਬੀ ਜਗਦੀਸ਼ ਕੌਰ ਦੇ ਪਰਿਵਾਰ ਦੇ ਪੰਜ ਜੀਅ 34 ਸਾਲ ਪਹਿਲਾਂ ਦੰਗਿਆਂ ’ਚ ਮਾਰੇ ਗਏ ਸਨ। ਉਸ ਨੇ ਦੋਸ਼ ਲਾਇਆ ਸੀ ਕਿ ਸੱਜਣ ਕੁਮਾਰ ਨੇ ਭੀੜ ਨੂੰ ਭੜਕਾਇਆ ਸੀ ਜਿਸ ਨੇ ਉਸ ਦੇ ਪਤੀ, ਵੱਡੇ ਪੁੱਤਰ ਤਿੰਨ ਚਚੇਰੇ ਭਰਾਵਾਂ ਨੂੰ ਮਾਰ ਮੁਕਾਇਆ ਸੀ।
INDIA ਸੱਜਣ ਕੁਮਾਰ ਖ਼ਿਲਾਫ਼ ਜਗਦੀਸ਼ ਕੌਰ ਦੀ ਪਟੀਸ਼ਨ ’ਤੇ ਸੁਣਵਾਈ ਅੱਜ