ਸੰਜੇ ਮਿਸ਼ਰਾ ਨੂੰ ਈਡੀ ਡਾਇਰੈਕਟਰ ਦਾ ਵਾਧੂ ਚਾਰਜ ਸੌਂਪਿਆ

ਆਈਆਰਐਸ ਅਫ਼ਸਰ ਸੰਜੇ ਕੁਮਾਰ ਮਿਸ਼ਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਨਵਾਂ ਮੁਖੀ ਥਾਪਿਆ ਗਿਆ ਹੈ। ਮਿਸ਼ਰਾ 1984 ਬੈਚ ਦੇ ਆਮਦਨ ਕਰ ਸੇਵਾ ਕੇਡਰ ਦੇ ਭਾਰਤੀ ਮਾਲੀਆ ਸੇਵਾ ਅਫ਼ਸਰ ਹਨ ਤੇ ਉਨ੍ਹਾਂ ਨੂੰ ਕੇਂਦਰੀ ਜਾਂਚ ਏਜੰਸੀ ਵਿਚ ਪ੍ਰਿੰਸੀਪਲ ਸਪੈਸ਼ਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਤੇ ਤਿੰਨ ਮਹੀਨਿਆਂ ਲਈ ਈਡੀ ਡਾਇਰੈਕਟਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਉਹ ਮੌਜੂਦਾ ਡਾਇਰੈਕਟਰ ਕਰਨੈਲ ਸਿੰਘ ਦੀ ਥਾਂ ਲੈਣਗੇ ਜੋ ਐਤਵਾਰ ਨੂੰ ਸੇਵਾਮੁਕਤ ਹੋ ਰਹੇ ਹਨ।