ਸਰਕਾਰ ਨੇ ਰਾਫ਼ਾਲ ਘੁਟਾਲਾ ਛੁਪਾਉਣ ਲਈ ਝੂਠ ਦਾ ਜਾਲ ਬੁਣਿਆ: ਯੇਚੁਰੀ

ਨਵੀਂ ਦਿੱਲੀ: ਖੱਬੀਆਂ ਪਾਰਟੀਆਂ ਨੇ ਅੱਜ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੇ ਰਾਫ਼ਾਲ ਜਹਾਜ਼ਾਂ ਦੇ ਖਰੀਦ ਸੌਦੇ ਵਿਚ ਕੀਤੀ ਗੜਬੜ ਨੂੰ ਛੁਪਾਉਣ ਲਈ ਝੂਠ ਦਾ ਜਾਲ ਬੁਣਿਆ ਹੈ। ਸੀਪੀਆਈ ਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਦਾਸੋ ਏਵੀਏਸ਼ਨ ਦੇ ਸੀਈਓ ਐਰਿਕ ਟ੍ਰੈਪੀਅਰ ਦੀ ਇੰਟਰਵਿਊ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਫਰਾਂਸ ਤੋਂ ਲੈ ਕੇ ਭਾਰਤ ਤੱਕ ਸਾਰੇ ਚਹੇਤੇ ਕਾਰੋਬਾਰੀ ਇਸ ਮੁੱਦੇ ’ਤੇ ਮੋਦੀ ਸਰਕਾਰ ਦਾ ਪੱਖ ਪੂਰਨ ਲੱਗੇ ਹੋਏ ਹਨ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਬੇਕਾਰ ਜਾਣਗੀਆਂ। ਇਸ ਤੋਂ ਸਾਬਿਤ ਹੁੰਦਾ ਹੈ ਕਿ ਮੋਦੀ ਸਰਕਾਰ ਨੇ ਹਰੇਕ ਰਾਫ਼ਾਲ ਜਹਾਜ਼ ਦੀ 40 ਫ਼ੀਸਦ ਵੱਧ ਕੀਮਤ ਅਦਾ ਕੀਤੀ ਹੈ।ਇਹ ਭ੍ਰਿਸ਼ਟਾਚਾਰ ਦੀ ਰਕਮ ਹੈ ਤੇ ਇਸ ਸੌਦੇ ਵਿਚ ਸਾਡੇ ਦੇਸ਼ ਦਾ 59000 ਕਰੋੜ ਰੁਪਏ ਲੱਗਿਆ ਹੋਇਆ ਹੈ।’’