ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਦਾਖਲਾ ਵਧਾਊ ਰੈਲੀ ਦਾ ਆਯੋਜਨ 

ਮਹਿਤਪੁਰ – (ਹਰਜਿੰਦਰ ਛਾਬੜਾ) ਪ੍ਰਿੰਸੀਪਲ ਸ੍ਰੀ ਸਤਨਾਮ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਕੰਨਿਆ ਸਕੈਂਡਰੀ ਸਕੂਲ ਮਹਿਤਪੁਰ ਵਿਖੇ ਕੈਰੀਅਰ ਗਾਈਡੈਂਸ ਸੈੱਲ ਵੱਲੋਂ ਦਾਖਲਾ ਵਧਾਓ ਰੈਲੀ ਦਾ ਸਫਲ ਆਯੋਜਨ ਕੀਤਾ ਗਿਆ। ਇਸ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥਣਾਂ ਨੇ ਬੈਨਰ/ਪੋਸਟਰ ਤੇ ਪੈਂਫਲਿਟ ਵੀ ਪਰਦਰਸ਼ਿਤ ਕੀਤੇ।
ਇਸ ਸਮੇਂ ਪ੍ਰਿੰਸੀਪਲ ਤੋਂ ਇਲਾਵਾ ਸ੍ਰੀ ਨਰੇਸ਼ ਕੁਮਾਰ, ਮੈਡਮ ਦੀਪਿਕਾ, ਗੁਰਮੀਤ ਸਿੰਘ, ਇੰਦਰਜੀਤ ਸਿੰਘ ਤੇ c.g.r.p. ਡਾ. ਰਵਿੰਦਰ ਵੀ ਹਾਜ਼ਰ ਸਨ।ਸਕੂਲ ਦੇ ਸ਼ਾਨਦਾਰ ਪਲੇਸਮੈੰਟ ਰਿਕਾਰਡ ਨੂੰ ਵੀ ਪੇਸ਼ ਕੀਤਾ ਗਿਆ