‘ਸਭ ਕਿਰਪਾ ਤੇਰੀ ਆ’ ਲੈ ਕੇ ਹਾਜ਼ਰ ਹੋਇਆ ‘ਕੁਲਵਿੰਦਰ ਕਿੰਦਾ’

ਕੈਪਸ਼ਨ – ‘ਸਭ ਕਿਰਪਾ ਤੇਰੀ ਆ’ ਦਾ ਪੋਸਟਰ। (ਫੋਟੋ ਚੁੰਬਰ)
ਸ਼ਾਮਚੁਰਾਸੀ, (ਚੁੰਬਰ) – ਦਰਜ਼ਨਾਂ ਪੰਜਾਬੀ ਅਤੇ ਸੂਫ਼ੀ ਗੀਤ ਗਾਉਣ ਵਾਲਾ ਬੇਹੱਦ ਸੁਰੀਲਾ ਗਾਇਕ ਕੁਲਵਿੰਦਰ ਕਿੰਦਾ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਕਰਕੇ ਆਪਣਾ ਸਿੰਗਲ ਟਰੈਕ ‘ ਧੰਨ ਗੁਰੂ ਨਾਨਕ ਸਭ ਕਿਰਪਾ ਤੇਰੀ ਆ’ ਲੈ ਕੇ ਹਾਜ਼ਰੀ ਭਰ ਰਿਹਾ ਹੈ। ਮਿਊਜਿਕ ਕੇਅਰ ਕੰਪਨੀ ਅਤੇ ਪਿੱਪਲ ਤੂਰ ਵਲੋਂ ਇਸ ਟਰੈਕ ਨੂੰ ਸੰਗੀਤਕਾਰ ਦਵਿੰਦਰ ਕੈਂਥ ਦੇ ਸੰਗੀਤ ਨਾਲ ਸ਼ਿੰਗਾਰ ਕੇ ਲਾਂਚ ਕੀਤਾ ਗਿਆ ਹੈ। ਇਸ ਦੇ ਗੀਤਕਾਰ ਪਿੱਪਲ ਤੂਰ ਹਨ। ਜਦ ਕਿ ਪ੍ਰੋਡਿਊਸਰ ਸੁਰਜੀਤ ਸਿੰਘ ਲਵਲੀ ਹਨ। ਵੀਡੀਓ ਮਿਊਜਿਕ ਕੇਅਰ ਟੀਮ ਵਲੋਂ ਤਿਆਰ ਕੀਤਾ ਗਿਆ ਹੈ। ਜੋ ਵੱਖ-ਵੱਖ ਸ਼ੋਸ਼ਲ ਸਾਈਟਾਂ ਅਤੇ ਸ਼ੋਸ਼ਲ ਮੀਡੀਏ ਤੇ ਚੋਖੀ ਪ੍ਰਸਿੱਧੀ ਖੱਟ ਰਿਹਾ ਹੈ।