ਸ਼ਬਰੀਮਾਲਾ ਵਿਵਾਦ: ਮਹਿਲਾਵਾਂ ਨੂੰ ਮੰਦਰ ਤੱਕ ਨਾ ਪਹੁੰਚਣ ਦਿੱਤਾ

Sabarimala: Police escort Madhavi (of Andhra Pradesh) and her family members after she was heckled by the protesters while she was seeking the entry to the Lord Ayyappa Temple on its opening day in Sabarimala, Kerala, Wednesday, Oct 17, 2018. Tension is witnessed outside Sabarimala temple that was opened for the first time for women between the age of 10 and 50 on Wednesday, turning over the age-old custom of not admitting them based on a 28 September Supreme Court verdict. (PTI Photo) (PTI10_17_2018_000098B) *** Local Caption ***

ਸੁਪਰੀਮ ਕੋਰਟ ਵੱਲੋਂ ਮਹਿਲਾਵਾਂ ਨੂੰ ਸ਼ਬਰੀਮਾਲਾ ਮੰਦਰ ’ਚ ਭਗਵਾਨ ਅਯੱਪਾ ਦੀ ਪੂਜਾ ਅਤੇ ਨਤਮਸਤਕ ਹੋਣ ਦੇ ਦਿੱਤੇ ਫ਼ੈਸਲੇ ਮਗਰੋਂ ਅੱਜ ਜਦੋਂ ਮੰਦਰ ਦੇ ਕਿਵਾੜ ਖੁੱਲ੍ਹੇ ਤਾਂ ਮੰਦਰ ਤਕ ਮਹਿਲਾਵਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ। ਮੰਦਰ ਦੇ ਕਿਵਾੜ ਅੱਜ ਸ਼ਾਮ ਪੰਜ ਵਜੇ ਤੋਂ ਲੈ ਕੇ ਰਾਤ ਸਾਢੇ 10 ਵਜੇ ਤਕ ਖੋਲ੍ਹੇ ਗਏ। ਉਂਜ ਉਥੇ ਪੂਜਾ ਨਹੀਂ ਕੀਤੀ ਗਈ ਅਤੇ ਪੂਜਾ ਵੀਰਵਾਰ ਤੋਂ ਕੀਤੀ ਜਾਵੇਗੀ। ਪ੍ਰਮੁੱਖ ਪੁਜਾਰੀ ਉਨੀਕ੍ਰਿਸ਼ਨਨ ਨੰਬੂਥਿਰੀ ਅਤੇ ਮੁੱਖ ਪੁਜਾਰੀ ਕੇ ਰਾਜੀਵਰੂ ਨੇ ਮੰਤਰ ਪੜ੍ਹਦਿਆਂ ਮੰਦਰ ਦੇ ਕਿਵਾੜ ਖੋਲ੍ਹੇ ਅਤੇ ਜੋਤ ਜਗਾਈ। ਮੰਦਰ ਦੇ ਕਿਵਾੜ ਰਾਤ ਸਾਢੇ 10 ਵਜੇ ਬੰਦ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਦਿਨ ਵੇਲੇ ਆਂਧਰਾ ਪ੍ਰਦੇਸ਼ ਦੀ ਮਹਿਲਾ ਨੇ ਸ਼ਬਰੀਮਾਲਾ ਪਹਾੜੀ ’ਤੇ ਚੜ੍ਹ ਕੇ ਮੰਦਰ ’ਚ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਾਂਬਾ ਮੁੜਨ ਲਈ ਮਜਬੂਰ ਕਰ ਦਿੱਤਾ ਗਿਆ। ਕੇਰਲਾ ਦੇ ਅਲਾਪੂਜ਼ਾ ਦੀ ਮਹਿਲਾ ਲਿਬੀ ਨੂੰ ਪਥਾਨਮਥਿੱਟਾ ਬੱਸ ਅੱਡੇ ’ਤੇ ਹੀ ਰੋਕ ਦਿੱਤਾ ਗਿਆ। ਪਾਂਬਾ ਅਤੇ ਨਿਲਾਕੱਲ ’ਚ ਦਿਨ ਭਰ ਤਣਾਅ ਦਾ ਮਾਹੌਲ ਬਣਿਆ ਰਿਹਾ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਪੁਲੀਸ ਨਾਲ ਟਕਰਾਉਂਦੇ ਰਹੇ। ਪੁਲੀਸ ਨੂੰ ਉਨ੍ਹਾਂ ’ਤੇ ਲਾਠੀਚਾਰਜ ਵੀ ਕਰਨਾ ਪਿਆ। ਪਥਰਾਅ ਦੌਰਾਨ ਇਕ ਬਿਰਧ ਮਹਿਲਾ ਸਮੇਤ ਕਈ ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਕੁਝ ਮਹਿਲਾ ਪੱਤਰਕਾਰਾਂ ਨੂੰ ਵੀ ਅੱਗੇ ਵਧਣ ਤੋਂ ਰੋਕਿਆ। ਚਾਰ ਕੌਮੀ ਟੀਵੀ ਚੈਨਲਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਧਰ ਕੌਮੀ ਮਹਿਲਾ ਕਮਿਸ਼ਨ ਨੇ ਕੇਰਲਾ ਪੁਲੀਸ ਨੂੰ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਾਨੂੰਨ ਨੂੰ ਆਪਣੇ ਹੱਥਾਂ ’ਚ ਲੈਣ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਮਿਸ਼ਨ ਨੇ ਪੱਤਰ ਲਿਖ ਕੇ ਕੇਰਲਾ ਦੇ ਡੀਜੀਪੀ ਲੋਕਨਾਥ ਬਹੇੜਾ ਨੂੰ ਕਾਰਵਾਈ ਰਿਪੋਰਟ ਜਮਾਂ ਕਰਾਉਣ ਲਈ ਕਿਹਾ ਹੈ।

ਕੇਂਦਰ ਨੇ ਕੇਰਲਾ ਦੇ ਮੰਤਰੀਆਂ ਨੂੰ ਵਿਦੇਸ਼ ਜਾਣ ਤੋਂ ਰੋਕਿਆ

ਤਿਰੂਵਨੰਤਪੁਰਮ: ਕੇਂਦਰ ਨੇ ਕੇਰਲਾ ਦੇ ਮੰਤਰੀਆਂ ਨੂੰ ਖਾੜੀ ਮੁਲਕਾਂ ’ਚ ਫੰਡ ਜੁਟਾਉਣ ਵਾਸਤੇ ਜਾਣ ਤੋਂ ਰੋਕ ਦਿੱਤਾ ਹੈ। ਮੁੱਖ ਮੰਤਰੀ ਪੀ ਵਿਜਯਨ ਕੁਝ ਖਾੜੀ ਮੁਲਕਾਂ ਦੀ ਯਾਤਰਾ ’ਤੇ ਜਾ ਰਹੇ ਹਨ ਜਿਥੇ ਉਹ ਸੂਬੇ ’ਚ ਆਏ ਹੜ੍ਹਾਂ ਮਗਰੋਂ ਉਥੇ ਰਾਹਤ ਕਾਰਜਾਂ ਲਈ ਫੰਡ ਜੁਟਾਉਣਗੇ। ਉਨ੍ਹਾਂ ਨਾਲ 17 ਮੰਤਰੀਆਂ ਨੇ ਵੀ ਵਿਦੇਸ਼ ਜਾਣਾ ਸੀ ਪਰ ਕੇਂਦਰ ਨੇ ਇਕੱਲੇ ਮੁੱਖ ਮੰਤਰੀ ਦੇ ਦੌਰੇ ਨੂੰ ਹੀ ਪ੍ਰਵਾਨਗੀ ਦਿੱਤੀ ਹੈ।