ਸਰਕਾਰੀ ਪ੍ਰਾਇਮਰੀ ਸਕੂਲ ਮੰਡੇਰਾਂ ’ਚ ਬੂਟੇ ਲਗਾਉਣ ਮੌਕੇ ਸਰਪੰਚ ਰਮਨਦੀਪ ਕੌਰ, ਪਰਮਜੀਤ ਕੌਰ, ਮੈਡਮ ਕਮਲਜੀਤ ਕੌਰ, ਦੀਆ ਰਾਣੀ ਤੇ ਹੋਰ। (ਫੋਟੋ ਚੁੰਬਰ)
ਸ਼ਾਮਚੁਰਾਸੀ, (ਚੁੰਬਰ) – ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਨਰੇਗਾ ਸਕੀਮ ਤਹਿਤ ਪਿੰਡ ਮੰਡੇਰਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਪਿੰਡ ਦੀਆਂ ਵੱਖ ਵੱਖ ਸਾਂਝੀਆਂ ਥਾਵਾਂ ਤੇ ਬੂਟੇ ਲਗਾਏ ਗਏ। ਇਸ ਮੌਕੇ ਪਿੰਡ ਦੀ ਸਰਪੰਚ ਰਮਨਦੀਪ ਕੌਰ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਹਰ ਇਕ ਨੂੰ 1 ਬੂਟਾ ਲਾਉਣ ਅਤੇ ਉਸਦੀ ਦੇਖਭਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਕੂਲ ਇੰਚਾਰਜ ਮੈਡਮ ਕਮਲਜੀਤ ਕੌਰ, ਮੈਡਮ ਦੀਆ ਰਾਣੀ, ਰੂਪ ਸਿੰਘ ਜੀ ਓ ਜੀ , ਸੰਦੀਪ ਕੌਰ, ਪਰਮਜੀਤ ਕੌਰ, ਰੂਪ ਲਾਲ ਹਾਜ਼ਰ ਸਨ।
INDIA ਵਾਤਾਵਰਣ ਦੀ ਸ਼ੁੱਧਤਾ ਲਈ ਲਗਾਏ ਬੂਟੇ