ਮਾਓਵਾਦੀਆਂ ਨਾਲ ਸਬੰਧਾਂ ਦੇ ਦੋਸ਼ ’ਚ ਸ਼ਨਿਚਰਵਾਰ ਨੂੰ ਫੜੇ ਗਏ ਤੇਲਗੂ ਕਵੀ ਵਰਵਰਾ ਰਾਓ ਨੂੰ 26 ਨਵੰਬਰ ਤਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਵਰਵਰਾ ਰਾਓ ਨੂੰ ਐਤਵਾਰ ਸਵੇਰੇ ਇਥੇ ਲਿਆਂਦਾ ਗਿਆ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਡੀ ਵਡਾਨੇ ਮੂਹਰੇ ਪੇਸ਼ ਕੀਤਾ ਗਿਆ। ਸਰਕਾਰੀ ਵਕੀਲ ਉਜਵਲਾ ਪਵਾਰ ਨੇ 14 ਦਿਨ ਦੀ ਪੁਲੀਸ ਹਿਰਾਸਤ ਮੰਗਦਿਆਂ ਅਦਾਲਤ ਨੂੰ ਕਿਹਾ ਕਿ ਸ੍ਰੀ ਰਾਓ ਦੀ ਸੀਪੀਆਈ (ਮਾਓਵਾਦੀ) ਨਾਲ ਗੰਢ-ਤੁਪ ਹੈ ਅਤੇ ਉਹ ਹਥਿਆਰ ਤੇ ਗੋਲੀ-ਸਿੱਕੇ ਦੀ ਖ਼ਰੀਦ, ਨੌਜਵਾਨਾਂ ਦੀ ਭਰਤੀ ਅਤੇ ਮਾਓਵਾਦੀ ਸਰਗਰਮੀਆਂ ਲਈ ਫੰਡ ਦੇਣ ਜਿਹੇ ਮਾਮਲਿਆਂ ’ਚ ਸ਼ਾਮਲ ਹਨ। ਇਸ ਲਈ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕਰਨ ਦੀ ਲੋੜ ਹੈ।
INDIA ਵਰਵਰਾ ਰਾਓ ਦਾ 26 ਤੱਕ ਪੁਲੀਸ ਰਿਮਾਂਡ