ਲੁਧਿਆਣਾ ਵਿੱਚ ਦੀਵਾਲੀ ਦੀ ਰਾਤ 32 ਥਾਈਂ ਅੱਗ ਲੱਗੀ

ਦੀਵਾਲੀ ਜਿੱਥੈ ਲੋਕਾਂ ਲਈ ਖੁਸ਼ੀਆਂ ਲੈ ਕੇ ਆਈ, ਉੱਥੇ ਸਨਅਤੀ ਸ਼ਹਿਰ ’ਚ ਕਈ ਥਾਵਾਂ ’ਤੇ ਇਸ ਦੀਵਾਲੀ ਕਾਫ਼ੀ ਨੁਕਸਾਨ ਵੀ ਹੋਇਆ।
ਸ਼ਹਿਰ ’ਚ ਬੁੱਧਵਾਰ ਦੀ ਰਾਤ ਨੂੰ ਵੱਖ-ਵੱਖ 32 ਥਾਵਾਂ ’ਤੇ ਅੱਗ ਲੱਗੀ, ਇਹ ਅੱਗ ਪਟਾਕਿਆਂ ਦੇ ਕਾਰਨ ਲੱਗੀ। 32 ਥਾਵਾਂ ’ਤੇ ਲੱਗੀ ਅੱਗ ਨਾਲ ਲੱਖਾਂ ਦਾ ਨੁਕਸਾਨ ਹੋਇਆ। ਫੋਕਲ ਪੁਆਇੰਟ ਤੇ ਸੁੰਦਰ ਨਗਰ ’ਚ ਦੋ ਹੌਜ਼ਰੀ ਫੈਕਟਰੀਆਂ ’ਚ ਭਿਆਨਕ ਅੱਗ ਲੱਗੀ।
ਉਧਰ ਤਾਜਪੁਰ ਰੋਡ ਤੇ ਸੁਭਾਸ਼ ਨਗਰ ’ਚ ਕਬਾੜ ਦੇ ਗ਼ੁਦਾਮ ’ਚ ਪਟਾਕਾ ਡਿੱਗਣ ਨਾਲ ਅੱਗ ਲੱਗ ਗਈ। ਅੱਗ ਇੰਨ੍ਹੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 10 ਤੋਂ 15 ਗੱਡੀਆਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਤਾਜਪੁਰ ਰੋਡ ’ਤੇ ਕਬਾੜ ਦੇ ਗ਼ੁਦਾਮ ’ਚ ਲੱਗੀ ਅੱਗ ਦੇਖ ਆਸਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਟ ਨੂੰ ਫੋਨ ਕਰ ਸੂਚਿਤ ਕਤਿਾ। ਇੱਕ ਤੋਂ ਬਾਅਦ ਇੱਕ ਕਰੀਬ 15 ਗੱਡੀਆਂ ਨੇ ਅੱਗ ’ਤੇ ਪਾਣੀ ਪਾ ਅੱਗ ਨੂੰ ਕਾਬੂ ਕੀਤਾ। ਇਸੇ ਤਰ੍ਹਾ ਸੁਭਾਸ਼ ਨਗਰ ਦੇ ਇੱਕ ਗ਼ੁਦਾਮ ’ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਲਾਕੇ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ, ਜਿਸ ਤੋਂ ਬਾਅਦ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸੇ ਤਰ੍ਹਾ ਫੋਕਲ ਪੁਆਇੰਟ ਤੇ ਸੁੰਦਰ ਨਗਰ ਦੀਆਂ ਦੋ ਫੈਕਟਰੀਆਂ ’ਚ ਵੀ ਅੱਗ ਲੱਗ ਗਈ। ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਇਆ।
ਮੋਤੀ ਨਗਰ ਦੀ ਇੱਕ ਫੈਕਟਰੀ, ਗੁੱਜਰਮਲ ਰੋਡ ’ਤੇ ਇੱਕ ਪਲਾਟ ’ਚ ਪਏ ਕਬਾੜ ਨੂੰ, ਗੱਧੀ ਨਗਰ ਤਾਜਪੁਰ ਰੋਡ, ਗਿਆਸਪੁਰਾ, ਸ਼ਿਵਪੁਰੀ, ਸੰਤੋਖ ਨਗਰ, ਇੰਡਸਟਰੀ ਏਰੀਆ-ਬੀ, ਫੋਕਲ ਪੁਆਇੰਟ, ਸਲੇਮ ਟਾਬਰੀ, ਮਾਲੀਗੰਜ, ਹੈਦਰ ਇਨਕਲੇਵ, ਈਐਸਆਈ ਹਸਪਤਾਲ ਦੇ ਕੋਲ ਖਾਲੀ ਪਲਾਟ ’ਚ, ਜਗਰਾਉਂ ਪੁੱਲ ਕੋਲ ਟਾਵਰ ਨੂੰ, ਖੁਡ ਮਹੱਲਾ, ਬਸਤੀ ਜੋਧੇਵਾਲ, ਬਾਜਵਾ ਨਗਰ, ਡੀਆਈਜੀ ਦਫ਼ਤਰ ਦੇ ਕੋਲ ਇੱਕ ਘਰ ’ਚ, ਦਸਮੇਸ਼ ਨਗਰ, ਛਾਉਣੀ ਮੁਹੱਲਾ, ਐਮਆਈਜੀ ਫਲੈਟ, ਸੀਐਮਸੀ ਹਸਪਤਾਲ ਦੇ ਕੋਲ ਕੂੜੇ ਦੇ ਡੰਪ ਨੂੰ, ਮੀਨਾ ਬਾਜ਼ਾਰ, ਸ਼ੇਰਪੁਰ ਚੌਂਕ, ਗਊਸ਼ਾਲਾ ਰੋਡ, ਮਾਡਲ ਟਾਊਨ, ਕਰੀਮਪੁਰਾ, ਨਿਊ ਸੁਭਾਸ਼ ਨਗਰ, ਸ਼ਕਤੀ ਨਗਰ, ਡਾ. ਅੰਬੇਦਕਰ ਨਗਰ ਤੇ ਗਿੱਲ ਰੋਡ ਦੀ ਗ਼ਲੀ ਨੰ/ 16 ’ਚ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ।