ਕੈਪਸ਼ਨ – ਰੰਜਨਾ ਰੰਝਪਾਲ ਢਿੱਲੋਂ ਤੇ ਕਮਲ ਤੱਲ੍ਹਣ ਦੇ ਗਾਏ ‘ਸ਼ੇਰਾਂ ਦਾ ਪਟਾਕਾ’ ਟਰੈਕ ਦਾ ਪੋਸਟਰ। (ਫੋਟੋ ਚੁੰਬਰ)
ਸ਼ਾਮਚੁਰਾਸੀ, (ਚੁੰਬਰ) – ਕਿੰਗ ਸਟਾਰ ਕੈਨੇਡਾ ਦੇ ਪ੍ਰੋਡਿਊਸਰ ਨਰਿੰਦਰ ਖੇੜਾ ਵਲੋਂ ਕੌਮ ਦੇ ਇਤਿਹਾਸਕ ਰੰਗਾਂ ਨੂੰ ਗੂੜਾ ਕਰਨ ਹਿੱਤ ਨਿੱਤ ਦਿਨ ਨਵੇਂ ਨਵੇਂ ਮਿਸ਼ਨਰੀ ਟਰੈਕ ਮਾਰਕੀਟ ਵਿਚ ਲਾਂਚ ਕੀਤੇ ਜਾ ਰਹੇ ਹਨ। ਜਿਸ ਕੜੀ ਤਹਿਤ ਮਿਸ਼ਨਰੀ ਗਾਇਕ ਜੋੜੀ ਰੰਜਨਾ ਰੰਝਪਾਲ ਢਿੱਲੋਂ ਤੇ ਕਮਲ ਤੱਲ੍ਹਣ ਦੀ ਅਵਾਜ਼ ਵਿਚ ‘ਸ਼ੇਰਾਂ ਦਾ ਪਟਾਕਾ’ ਟਰੈਕ ਰਿਲੀਜ਼ ਕੀਤਾ ਗਿਆ ਹੈ। ਜੋ ਕਿ ਸ਼ੋਸ਼ਲ ਸਾਈਟਾਂ ਤੇ ਮਿਸ਼ਨ ਪ੍ਰੇਮੀਆਂ ਦੀ ਸਪੋਰਟ ਨਾਲ ਕਾਫ਼ੀ ਤਹਿਲਕਾ ਮਚਾ ਰਿਹਾ ਹੈ। ਇਸ ਟਰੈਕ ਦੇ ਲੇਖਕ ਨਰਿੰਦਰ ਖੇੜਾ ਹੀ ਹਨ, ਜਦਕਿ ਮਿਊੁਜਿਕ ਹਰੀ ਅੰਮ੍ਰਿਤ ਨੇ ਦਿੱਤਾ ਹੈ। ਵੀਡੀਓ ਬੀ ਐਮ ਕੇ ਵਲੋਂ ਆਰ ਜੋਗੀ ਦੀ ਡਾਇਰੈਕਸ਼ਨ ਵਿਚ ਤਿਆਰ ਕੀਤਾ ਗਿਆ ਹੈ। ਨਰਿੰਦਰ ਖੇੜਾ ਲਗਾਤਾਰ ਮਿਸ਼ਨ 2019 ਨੂੰ ਭਰਵਾਂ ਹੁੰਗਾਰਾ ਦੇਣ ਲਈ ਮਿਸ਼ਨਰੀ ਗੀਤ ਧੜਾਧੜ ਮਾਰਕੀਟ ਵਿਚ ਲਾਂਚ ਕਰ ਰਿਹਾ ਹੈ। ਜ਼ਿਕਰਯੋਗ ਹੈ ਇਸ ਕੜੀ ਵਿਚ ਪੰਜਾਬ ਭਰ ਦੇ ਲਗਭਗ ਸਾਰੇ ਕਲਾਕਾਰ ਕਿੰਗ ਸਟਾਰ ਕੰਪਨੀ ਨਰਿੰਦਰ ਖੇੜਾ ਨਾਲ ਕਾਰਜਸ਼ੀਲ ਹਨ।
Entertainment ਰੰਜਨਾ ਰੰਝਪਾਲ ਢਿੱਲੋਂ ਅਤੇ ਕਮਲ ਤੱਲ੍ਹਣ ਲੈ ਹਾਜਰ ਹੋਏ ‘ਸ਼ੇਰਾਂ ਦਾ ਪਟਾਕਾ’