ਚੰਡੀਗੜ੍ਹ—ਪੰਜਾਬ ਸਰਕਾਰ ਨੇ ਅੰਮ੍ਰਿਤਸਰ ਰੇਲ ਹਾਦਸੇ ਦੇ ਕਾਰਨ ਸੂਬੇ ‘ਚ 20 ਅਕਤੂਬਰ ਨੂੰ ਇਕ ਦਿਨ ਦਾ ਸੋਗ ਰੱਖਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਾਰੇ ਦਫ਼ਤਰ ਅਤੇ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ। ਸੂਬਾ ਸਰਕਾਰ ਵਲੋਂ ਰਾਹਤ ਅਤੇ ਮੁੜ ਵਸੇਬਾ ਕਾਰਜਾਂ ਲਈ ਜੰਗੀ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸਬੰਧ ‘ਚ ਮੁੱਖ ਮੰਤਰੀ ਨੇ ਲੋੜੀਂਦਾ ਪ੍ਰਸ਼ਾਸਨਿਕ ਅਤੇ ਪੁਲਸ ਅਮਲਾ ਤਾਇਨਾਤ ਕਰਨ ਦੇ ਵੀ ਹੁਕਮ ਦਿੱਤੇ ਹਨ। ਮੁੱਖ ਮੰਤਰੀ ਵੱਲੋਂ ਹੰਗਾਮੀ ਮੀਟਿੰਗ ਤੋਂ ਬਾਅਦ ਰਾਹਤ ਅਤੇ ਮੁੜ ਵਸੇਵਾ ਕੰਮਾਂ ਲਈ 3 ਮੰਤਰੀਆਂ ਦਾ ਦਲ ਗਠਿਤ ਕੀਤਾ ਹੈ ਅਤੇ ਇਨ੍ਹਾਂ ਨੂੰ ਤੁਰੰਤ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ ਹੈ। ਗਠਿਤ ਕੀਤੇ ਗਏ ਮੰਤਰੀਆਂ ਦੇ ਦਲ ‘ਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਇਸ ਗਰੁੱਪ ਦੇ ਮੁਖੀ ਹੋਣਗੇ, ਜਦਕਿ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਮੈਂਬਰ ਹੋਣਗੇ।
INDIA ਰੇਲ ਹਾਦਸਾ : ਸਰਕਾਰ ਵਲੋਂ ਪੰਜਾਬ ‘ਚ ਸੋਗ ਦਾ ਐਲਾਨ