ਫੋਟੋ ਕੈਪਸ਼ਨ – ਗਾਇਕ ਰਾਜ ਦਦਰਾਲ ਦੇ ਗੀਤ ‘ਬੁਲਟ ਪਰੂਫ’ ਦੀ ਸ਼ੂਟਿੰਗ ਦੌਰਾਨ ਸਮੁੱਚੀ ਟੀਮ।
ਸ਼ਾਮਚੁਰਾਸੀ, (ਚੁੰਬਰ) – ਬਾਬਾ ਸਾਹਿਬ ਡਾ. ਆਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਗੀਤ ‘ਬੁਲਟ ਪਰੂਫ’ ਜਿਸ ਨੂੰ ਬੁਲੰਦ ਅਵਾਜ਼ ਦੇ ਮਾਲਕ ਮਿਸ਼ਨਰੀ ਗਾਇਕ ਰਾਜ ਦਦਰਾਲ ਨੇ ਗਾਇਆ ਹੈ ਦੀ ਸ਼ੂਟਿੰਗ ਗੜੀ ਅਜੀਤ ਸਿੰਘ ਵਿਚ ਮੁਕੰਮਲ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਗਾਇਕ ਨੇ ਦੱਸਿਆ ਕਿ ਇਸ ਦੇ ਜਬਰਦਸਤ ਮਿਸ਼ਨਰੀ ਬੋਲਾਂ ਨੂੰ ਕੌਮ ਦੇ ਮਹਾਨ ਲੇਖਕ ਕਮਲ ਮੇਹਟਾਂ ਯੂ ਕੇ ਨੇ ਲਿਖਿਆ ਹੈ, ਜੋ ਸਮਾਜ ਦੀ ਝੋਲੀ ਦਰਜ਼ਨਾਂ ਗੀਤ ਪਾ ਚੁੱਕੇ ਹਨ। ਇਸ ਗੀਤ ਨੂੰ ਸੰਗੀਤਕ ਛੋਹਾਂ ਬੀ ਆਰ ਡਿਮਾਣਾ ਨੇ ਦਿੱਤੀਆਂ ਜਦਕਿ ਵਿਡੀਓ ਡਾਇਰੈਕਟਰ ਦੀ ਭੂਮਿਕਾ ਨੂੰ ਮੁਨੀਸ਼ ਠੁਕਰਾਲ ਨੇ ਅਦਾ ਕੀਤਾ। ਕੈਮਰਾਮੈਨ ਵਜੋਂ ਸੋਨੂੰ ਬੈਂਸ ਕਾਰਜਸ਼ੀਲ ਹੋਏ। ਇਸ ਗੀਤ ਵਿਚ ਪ੍ਰਗਤੀ ਕਲਾ ਕੇਂਦਰ ਲਾਂਦੜਾ ਨੇ ਅਦਾਕਾਰੀ ਦੀ ਭੂਮਿਕਾ ਨਿਭਾਈ। ਜਿਸ ਦੌਰਾਨ ਸੋਢੀ ਰਾਣਾ, ਸਿਮਰਨ ਕ੍ਰਾਂਤੀ, ਮਿਸਟਰ ਦਾਰਾ ਬੰਗਾ, ਮੇਜਰ ਬਿਮਲਾ, ਜਿੰਦੀ ਬੰਗਾ ਨੇ ਰੋਲ ਅਦਾ ਕੀਤਾ।
ਇਸ ਸ਼ੂਟਿੰਗ ਮੌਕੇ ਗਾਇਕ ਰਾਜ ਦਦਰਾਲ ਨੂੰ ਮੁਬਾਰਕਬਾਦ ਦੇਣ ਲਈ ਵਿਡੀਓ ਡਾਇਰੈਕਟਰ ਬਾਬਾ ਕਮਲ, ਗਾਇਕ ਜਗਦੀਸ਼ ਜਾਡਲਾ, ਮਨਪ੍ਰੀਤ ਦਦਰਾਲ, ਬਸਪਾ ਆਗੂ ਪ੍ਰਵੀਨ ਬੰਗਾ, ਸਰਪੰਚ ਰਾਮ ਸਰੂਪ ਚੱਬਾ, ਅਸ਼ੋਕ ਸੰਧੂ ਵਿਰਕਾਂ ਸਮੇਤ ਕਈ ਹੋਰ ਹਾਜ਼ਰ ਸਨ। ਗਾਇਕ ਰਾਜ ਦਦਰਾਲ ਨੇ ਦੱਸਿਆ ਕਿ ਮਿਸ਼ਨ 2019 ਵਿਚ ਆਪਣਾ ਭਰਪੂਰ ਯੋਗਦਾਨ ਪਾਉਣ ਵਾਲਾ ‘ਬੁਲਟ ਪਰੂਫ’ ਗੀਤ ਦੋ ਨਵੰਬਰ ਨੂੰ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ।