ਰਾਜ ਦਦਰਾਲ ਦਾ ਮਿਸ਼ਨਰੀ ਗੀਤ ‘ਬੁਲਟ ਪਰੂਫ’ ਚਰਚਾ ’ਚ

ਕੈਪਸ਼ਨ – ਰਾਜ ਦਦਰਾਲ ਦੇ ਗੀਤ ਬੁਲਟ ਪਰੂਫ ਦਾ ਪੋਸਟਰ। (ਫੋਟੋ ਚੁੰਬਰ)
ਸ਼ਾਮਚੁਰਾਸੀ, (ਚੁੰਬਰ) – ਅੰਤਰਰਾਸ਼ਟਰੀ ਪ੍ਰਸਿੱਧੀ ਖੱਟਣ ਵਾਲੇ ਮਿਸ਼ਨਰੀ ਗਾਇਕ ਰਾਜ ਦਦਰਾਲ ਵਲੋਂ ਕੀਤਾ ਗਿਆ ਸਿੰਗਲ ਟਰੈਕ ‘ ਬੁਲਟ ਪਰੂਫ’ ਜੋ ਕੌਮੀ ਸਫ਼ਾਂ ਵਿਚ ਚਰਚਾ ਦਾ ਵਿਸ਼ਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਰਾਜ ਦਦਰਾਲ ਨੇ ਦੱਸਿਆ ਕਿ ਇਸ ਗੀਤ ਨੂੰ ਪ੍ਰਸਿੱਧ ਮਿਸ਼ਨਰੀ ਪ੍ਰਵਾਸੀ ਗੀਤਕਾਰ ਕਮਲ ਮੇਹਟਾਂ ਯੂ ਕੇ ਵਲੋਂ ਕਲਮਬੱਧ ਕੀਤਾ ਗਿਆ ਹੈ। ਜਿਸ ਦਾ ਵੀਡੀਓ ਮੁਨੀਸ਼ ਠੁਕਰਾਲ ਵਲੋਂ ਸ਼ਾਨਦਾਰ ਢੰਗ ਨਾਲ ਫਿਲਮਾਂਕਣ ਕੀਤਾ ਗਿਆ ਹੈ। ਇਸ ਦਾ ਸੰਗੀਤ ਬੀ ਆਰ ਡਿਮਾਣਾ ਨੇ ਤਿਆਰ ਕੀਤਾ ਹੈ। ਕਿੰਗ ਸਟਾਰ ਕੈਨੇਡਾ ਕੰਪਨੀ ਨੇ ਪ੍ਰੋਡਿਊਸਰ ਨਰਿੰਦਰ ਖੇੜਾ ਵਲੋਂ ਇਸ ਨੂੰ ਪ੍ਰਮੋਟਰ ਬਿਲ ਬਸਰਾ ਕੈਨੇਡਾ ਦੀ ਪੇਸ਼ਕਾਰੀ ਵਿਚ ਲਾਂਚ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਗੀਤ ਦਾ ਪੋਸਟਰ ਬਸਪਾ ਦੇ ਸਟੇਟ ਪ੍ਰਧਾਨ ਰਸ਼ਪਾਲ ਸਿੰਘ ਰਾਜੂ, ਰਜਿੰਦਰ ਸਿੰਘ ਰੀਹਲ ਮੀਤ ਪ੍ਰਧਾਨ ਬਸਪਾ, ਮੱਖਣ ਸਿੰਘ ਸੰਗਰੂਰ, ਸਰਵੀਰ ਸਿੰਘ ਸੁੰਮਨ, ਲਾਲ ਸਿੰਘ ਸੁਲਹਾਨੀ, ਪ੍ਰਵੀਨ ਬੰਗਾ, ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ, ਸਤਨਾਮ ਰਾਮ, ਬੀਬੀ ਰਚਨਾ ਦੇਵੀ, ਹਰਮੇਸ਼ ਕੌਲ, ਅਜੇ ਕਟਾਰੀਆਂ, ਮੱਖਣ ਚੌਹਾਨ, ਗੁਰਮੇਲ ਲੁਧਿਆਣਾ, ਸੁਰਜੀਤ ਜਲੰਧਰ, ਠੇਕੇਦਾਰ ਰਜਿੰਦਰ ਸਿੰਘ ਚੱਬੇਵਾਲ, ਯਸ਼ ਭੱਟੀ, ਮਨੋਹਰ ਬਹਿਰਾਮ, ਹਰਿੰਦਰ ਜੰਡਿਆਲੀ, ਹਰਬੰਸ ਕੌਰ, ਦਲਵੀਰ ਕੌਰ, ਗੁਰਦੇਵ ਕੌਰ ਖੋਥੜਾਂ, ਕਮਲਜੀਤ ਕੌਰ, ਹਰਪ੍ਰੀਤ ਡਾਹਰੀ, ਸੋਨੂੰ ਸੂਦ, ਉਂਕਾਰ ਸਿੰਘ ਬੰਗਾ, ਚਰਨਜੀਤ ਸੱਲ੍ਹਾ, ਵਿਜੇ ਮਜਾਰੀ ਸਮੇਤ ਕਈ ਹੋਰਾਂ ਨੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਸੀ।