ਮੋਦੀ ਵੱਲੋਂ ਪਟੇਲ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ

ਨਵੀਂ ਦਿੱਲੀ: ਊਰਜਿਤ ਪਟੇਲ ਵੱਲੋਂ ਰਿਜ਼ਰਵ ਬੈਂਕ ਦੇ ਗਵਰਨਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਹੈੇ। ਉਨ੍ਹਾਂ ਕਿਹਾ ਕਿ ਸ੍ਰੀ ਪਟੇਲ ਨੇ ਬੈਕਿੰਗ ਪ੍ਰਬੰਧ ਨੂੰ ਆਪੋਧਾਪੀ ਵਿਚੋਂ ਕੱਢ ਕੇ ਉਚਾਈਆਂ ਉੱਤੇ ਪਹੁੰਚਾਇਆ ਹੈ ਅਤੇ ਅਨੁਸ਼ਾਸਨ ਯਕੀਨੀ ਬਣਾਇਆ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਉੱਚ ਮਿਆਰ ਸਥਾਪਿਤ ਕੀਤੇ ਹਨ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਦੀ ਖੁ਼ਦਮੁਖਤਿਆਰੀ ਲਈ ਸਰਕਾਰ ਨਾਲ ਮੱਤਭੇਦਾਂ ਦੇ ਚੱਲਦਿਆਂ ਪਟੇਲ ਨੇ ਅੱਜ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।