ਮੂਲਨਿਵਾਸੀ ਦੱਬੇ ਕੁਚੱਲੇ ਲੋਕਾਂ ਅਤੇ ਔਰਤਾਂ ਦੇ ਮੁਕਤੀਦਾਤਾ ਡਾ ਅੰਬੇਡਕਰ ਜੀ ਦੇ ਪ੍ਰੀ-ਨਿਰਵਾਨ ਦਿਵਸ ਤੇ ਓਹਨਾ ਨੂੰ ਸ਼ਰਧਾਂਜਲੀ ਦਿਤੀ ਗਈ

ਡਾ ਅੰਬੇਡਕਰ ਮਿਸਨ ਸੁਸਾਇਟੀ ਪੰਜਾਬ ਰਜਿ: ਖੰਨਾ ਵਲੋ ਭਾਰਤ ਰਤਨ ਡਾ ਅੰਬੇਡਕਰ ਜੀ ਦੇ ਪ੍ਰੀ-ਨਿਰਵਾਨ ਦਿਵਸ ਤੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ ਇਸ ਸਮਾਗਮ ਦੀ ਪ੍ਰਧਾਨਗੀ ਜਸਵੰਤ ਸਿੰਘ ਮਿੱਤਰ ਜੀ ਨੇ ਕੀਤੀ |ਓਹਨਾ ਦੱਸਿਆ ਕੀ ਸਦੀ ਦੇ ਮਹਾਨ ਬੁੱਧੀਜੀਵੀ, ਵਿਧਵਾਨ ਅਤੇ ਮੂਲਨਿਵਾਸੀ ਦੱਬੇ ਕੁਚੱਲੇ ਲੋਕਾ ਅਤੇ ਔਰਤਾ ਦੇ ਮੁਕਤੀਦਾਤਾ ਡਾ ਅੰਬੇਡਕਰ ਜੀ ਦੇ ਪ੍ਰੀ ਨਿਰਵਾਨ ਦਿਵਸ ਤੇ ਓਹਨਾ ਦੇ ਜੀਵਨ ਸੰਘਰਸ਼ ਅਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ| ਓਹਨਾ ਦੇ ਦਸੇ ਰਾਸਤੇ ਤੇ ਚੱਲ ਕਿ ਆਪਣੇ ਗਰੀਬ ਭੈਣ ਭਰਾ ਦੀ ਮੱਦਦ ਕਰਕੇ ਕਿ ਅਸੀਂ ਬਾਬਾ ਸਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ|

ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੀਤਮ ਸਿੰਘ ਕੋਰੇ ਸਾਬਕਾ ਜਿਲ੍ਹਾ ਭਲਾਈ ਅਫਸਰ ਨੇ ਬਾਬਾ ਦੇ ਸਿਧਾਤ “ਪੇ ਬੈਕ ਟੂ ਸੋਸਾਇਟੀ” ਨੂੰ ਅਪਨਾਉਣ ਦੀ ਲੋੜ ਹੈ|  ਇਸ ਸਮਾਗਮ ਦੇ  ਮੁੱਖ ਬੁਲਾਰੇ ਡਾ ਅਵਤਾਰ ਸਿੰਘ ਈਸੇਵਾਲ ਜੀ ਨੇ ਕਿਹਾ ਕੀ ਸਾਨੂੰ ਬਾਬਾ ਸਾਹਿਬ ਦੀ ਜੈ-ਜੈ ਕਾਰ ਕਰਨ ਦੀ ਬਿਜਾਏ ਓਹਨਾ ਦੇ ਸਿੰਧਾਤਾ ਤੇ ਪਹਿਰਾ ਦੇਣ ਦੀ ਲੋੜ ਹੈ| ਓਹਨਾ ਕਿਹਾ ਕੀ ਬਾਬਾ ਸਾਹਿਬ ਨੇ ਸਾਨੂੰ ਬਰਾਬਰਤਾ ਦੇ ਹੱਕ ਦਵਾਉਣ ਲਾਈ ਆਪਣਾ ਪੂਰਾ ਪਰਿਵਾਰ ਅਤੇ ਆਪਣੇ ਖੂਨ ਦਾ ਇਕ ਇਕ ਕਤਰਾ ਲੱਗਾ ਦਿੱਤਾ ਪ੍ਰੰਤੂ ਅਸੀਂ ਓਹਨਾ ਦੇ ਸੁਪਨੇ ਪੂਰੇ ਕਰਨ ਲਈ ਪੜ੍ਹੇ ਲਿਖੇ ਸਮਾਜ ਨੇ ਕੁਝ ਨਹੀ ਕੀਤਾ| ਓਹਨਾ ਕਿਹਾ ਕੀ ਬਾਬਾ ਸਾਹਿਬ ਨੇ ਔਰਤਾ ਦੀ ਗੁਲਾਮੀ ਦੀਆ ਜ਼ੰਜੀਰਾ ਕੱਟਣ ਲਈ ਆਪਣੇ ਕਾਨੂੰਨ ਮੰਤਰੀ ਦੇ ਅਹੁੱਦੇ ਤੋ ਅਸਤੀਫਾ ਤੱਕ ਦੇ ਦਿੱਤਾ ਸੀ|ਓਹਨਾ ਮਜਦੂਰਾ ਲਈ ਭਾਰਤ ਦੀ ਪਹਿਲੀ ਲੇਬਰ ਪਾਰਟੀ ਬਣਾਈ| ਓਹਨਾ ਕਿਹਾ ਕਿ ਡਾ ਅੰਬੇਡਕਰ ਨੇ ਬਹੁਜਨ ਸਮਾਜ ਨੂੰ ਕਿਹਾ ਸੀ ਕਿ “ਜਾਓ ਆਪਣੇ ਘਰ ਦੀਆ ਕੰਧਾ ਤੇ ਲਿਖ ਦਿਓ ਕਿ ਤੁਸੀਂ ਇਸ ਦੇਸ ਦੇ ਸ਼ਾਸਕ ਵਰਗ ਹੋ”|ਇਸ ਮੌਕੇ ਦਿਲਬਾਗ ਸਿੰਘ ਲੱਖਾ ਨੇ ਕਿਹਾ ਕਿ ਬਾਬਾ ਸਾਹਿਬ ਹਮੇਸ਼ਾ ਸਾਡੇ ਦਿਲਾ ਵਿੱਚ ਜਿੰਦਾ ਰਹਿਣਗੇ| ਸਿਮਰਨਜੀਤ ਕੌਰ ਭੱਟੀਆ ਨੇ ਇਸ ਮੌਕੇ ਮਿਸ਼ੀਨਰੀ ਕਵਿਤਾ ਪੇਸ਼ ਕੀਤੀ| ਉੱਘੇ ਗਾਇਕ ਹਰਭਜਨ ਜਲੋਆਲ ਨੇ “ਤੂੰ ਭਾਰਤ ਰਤਨ” ਗੀਤ ਪੇਸ਼ ਕਰਕੇ ਹਾਜ਼ਿਰ ਲੋਕਾ ਦਾ ਦਿਲ ਜਿੱਤਿਆ|ਇਸ ਸ਼ਰਧਾਂਜਲੀ ਸਮਾਗਮ ਦੋਰਾਨ  ਸਨਦੀਪ ਸਿੰਘ ਨੇ ਕਿਹਾ ਕਿ ਸਾਨੂੰ ਅੱਜ ਦੇ ਦਿਨ ਬਾਬਾ ਸਾਹਿਬ ਦੇ ਰਿਣ ਨੂੰ ਵਾਪਿਸ ਕਰਨ ਲਈ ਤਾਹਿਯਾ ਕਰਨਾ ਚਹੀਦਾ ਹੈ| ਓਹਨਾ ਦਾ ਜੀਵਨ ਸੰਘਰਸ਼ ਸਾਡੇ ਲਈ ਪ੍ਰੇਣਨਾ ਸਰੋਤ ਹੈ| ਅੰਤ ਵਿੱਚ ਸੁਸਾਇਟੀ ਦੇ ਉਪ ਪ੍ਰਧਾਨ ਧਰ੍ਮਵੀਰ ਜੀ ਨੇ ਸਾਰੇ ਸਾਥੀਆ ਨੂੰ ਬਾਬਾ ਸਾਹਿਬ ਦੇ ਸੁਪਨੇ ਪੂਰੇ ਕਰਨ ਲਈ ਸੁਸਾਇਟੀ ਨਾਲ ਜੁੜਨ ਦੀ ਅਪੀਲ ਕੀਤੀ| ਓਹਨਾ ਵਿਸ਼ਵਾਸ਼ ਦਵਾਇਆ ਕਿ ਸੁਸਾਇਟੀ ਪੜ੍ਹੋ ਜੁੜ੍ਹੋ ਅਤੇ ਸੰਘਰਸ਼ ਕਰੋ ਦੇ ਸਿਧਾਤ ਤੇ ਪਹਿਰਾ ਦਿੰਦੀ ਰਹੇਗੀ| ਇਸ ਮੌਕੇ ਰਾਜ ਸਿੰਘ ਸੁਹਾਵੀ ਸਾਬਕਾ ETO ਜੀ ਵਲੋ ਸੁਸਾਇਟੀ ਨੂੰ 7100/- ਰੁਪਏ ਦਾ ਵਿਤੀ ਸਹਿਯੋਗ ਦਿੱਤਾ ਗਿਆ| ਇਸ ਮੌਕੇ ਮਦਨ ਲਾਲ, ਜਤਿੰਦਰ ਪਾਲ ਸਿੰਘ, ਅਜੈਬ ਸਿੰਘ, ਸੁਰਿੰਦਰ ਕੁਮਾਰ, ਸੰਤੋਖ ਸਿੰਘ, ਜੰਗ ਸਿੰਘ ਲੈਕਚਰਾਰ, ਨਿਰਮਲ ਸਿੰਘ ado , ਸਰਬਜੀਤ ਸਿੰਘ, ਬਲਵੀਰ ਸਿੰਘ, ਗੁਰਨਾਮ ਸਿੰਘ, ਈਸ਼ਰ ਸਿੰਘ ਬਾਹੋਮਾਜਰਾ, ਰਾਮ ਸਿੰਘ, ਮੁਖਤਿਆਰ ਸਿੰਘ,ਟੇਕ ਚੰਦ ਕੈਸੀਅਰ, ਕੁਲਵੰਤ ਸਿੰਘ, ਅਮਨਦੀਪ ਸਿੰਘ, ਮੋਹਨ ਸਿੰਘ ਗਗੜਾ, ਹਾਜ਼ਿਰ ਸਨ|