‘ਮਾਇਆਵਤੀ ਸ਼ੇਰਨੀ’ ਨਾਲ ਹਾਜ਼ਰੀ ਭਰ ਰਹੀ ਹੈ, ਰਜਨੀ ਠੱਕਰਵਾਲ 


ਕੈਪਸ਼ਨ – ‘ਮਾਇਅਵਤੀ ਸ਼ੇਰਨੀ’ ਦਾ ਪੋਸਟਰ।
ਸ਼ਾਮਚੁਰਾਸੀ, (ਚੁੰਬਰ) – ਕਿੰਗ ਸਟਾਰ ਕੈਨੇਡਾ ਅਤੇ ਪ੍ਰੋਡਿਊਸਰ ਨਰਿੰਦਰ ਖੇੜਾ ਵਲੋਂ ਮਿਸ਼ਨਰੀ ਗਾਇਕ ਰਜਨੀ ਠੱਕਰਵਾਲ ਦਾ ਸਿੰਗਲ ਟਰੈਕ ‘ਮਾਇਆਵਤੀ ਸ਼ੇਰਨੀ’ ਰਿਲੀਜ਼ ਕੀਤਾ ਗਿਆ। ਇਸ ਟਰੈਕ ਦੇ ਲੇਖਕ ਰੱਤੂ ਰੰਧਾਵਾ ਹਨ। ਜਿਸ ਦੀ ਜਾਣਕਾਰੀ ਦਿੰਦਿਆਂ ਪ੍ਰਸ਼ੋਤਮ ਸੱਲ੍ਹਣ ਨੇ ਦੱਸਿਆ ਕਿ ਇਸ ਟਰੈਕ ਦਾ ਮਿਊਜਿਕ ਜਤਿੰਦਰ ਜੀਤੂ ਵਲੋਂ ਦਿੱਤਾ ਗਿਆ ਹੈ। ਇਹ ਟਰੈਕ ਮਿਸ਼ਨਰੀ ਸਫ਼ਾਂ ਵਿਚ ਸਫ਼ਲਤਾ ਪੂਰਵਕ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਸ ਨੂੰ ਸ਼ੋਸ਼ਲ ਮੀਡੀਆ, ਵੱਟਸ ਅਪ, ਯੂ ਟਿਊਬ, ਫੇਸਬੁੱਕ ਤੇ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਜਨੀ ਠੱਕਰਵਾਲ ਦਰਜਨਾਂ ਮਿਸ਼ਨਰੀ ਗੀਤ ਸਮਾਜ ਦੀ ਝੋਲੀ ਪਾ ਚੁੱਕੀ ਹੈ।