ਭਾਜਪਾ  ਨੇ  ਕੀਤਾ  “ਅੰਬੇਡਕਰ  ਹਾਊਸ  ਲੰਡਨ” ਬੰਦ  – ਵਿਜੇ   ਦਿਵਸ  ਤੇ  

ਲੰਡਨ – ਅੰਬੇਡਕਰ  ਹਾਊਸ  ਲੰਡਨ ਕੁਝ  ਸਾਥੀ  ਮਹਾਰ  ਰੈਜੀਮੈਂਟ  ਦੇ  ਉਹ  500  ਯੋਧਿਆਂ  ਦੀ  ਬਹਾਦਰੀ  ਨੂੰ  ਸੱਜਦਾ  ਕਰਨ  ਪਹੁੰਚੇ , ਜਿਨ੍ਹਾਂ  ਨੇ  ਬ੍ਰਾਹਮਣ  ਰਾਜ  ਦੇ  28000 ਪੇਸ਼ਵਾ  ਦੀ  ਰਾਤੋ  ਰਾਤ  ਧੱਜੀਆਂ  ਉੱਡਾ  ਦਿੱਤੀਆਂ ਸੀ  । ਬਾਬਾ  ਸਾਹਿਬ  ਡਾਕਟਰ  ਅੰਬੇਡਕਰ  ਜੀ  ਵੀ ਉਹ  ਸ਼ੂਰਵੀਰਾਂ ਦੀ  ਬਹਾਦਰੀ  ਨੂੰ  ਨਮਸਤਕ  ਕਰਨ  ਇੱਕ  ਜਨਵਰੀ  ਨੂੰ  ਭੀਮਾਕੌਰੇ ਪਿੰਡ  ਜਾਂਦੇ ਹੁੰਦੇ  ਸੀ ਲੰਡਨ  ਚ  ਬਾਬਾ  ਸਾਹਿਬ  ਸੰਬਧਿਤ  ਸਿਰਫ  ‘ਅੰਬੇਡਕਰ ਹਾਊਸ ਲੰਡਨ’ ਹੀ  ਹੈ  ਜਿੱਥੇ  ਅੰਬੇਡਕਰੀ  ਖੁੱਲ ਕੇ  ਇਕੱਠੇ  ਹੋ  ਸਕਦੇ  ਹਨ। ਇਸਨੂੰ  ਮੱਦੇਨਜਰ  ਰੱਖਦੇ  ਹੋਏ  ਕੁਝ  ਸਾਥੀਆਂ  ਵਲੋਂ  ਮਹਾਰਾਸ਼ਟਰਾ ਸਰਕਾਰ  ਨੂੰ  ਕਰੀਬ  ਇਕ  ਮਹੀਨਾ  ਪਹਿਲਾ ਲੈੱਟਰ  ਪਾਏ  ਗਏ  ਅਤੇ  ਕਈ  ਮਹਾਰਾਸ਼ਟਰਾ  ਦੇ  ਉੱਘੇ  ਲੀਡਰਾਂ  ਨੂੰ  ਵੀ  ਲੈੱਟਰ  ਪਾਏ  ਗਏ ।  ਜਿਨ੍ਹਾਂ  ‘ਚ   ਮੁੱਖ  ਮੰਤਰੀ  ਦੇਵੇਂਦਰ ਫੜਨਵੀਸ, ਕੇਂਦਰ ‘ਚ  ਸਮਾਜਿਕ  ਨਿਆਂ ਮੰਤਰੀ  ਰਾਮਦਾਸ  ਅਠਾਵਲੇ, ਆਰ ਪੀ  ਆਈ  ਦੇ  ਵਰਿਸ਼ਟ  ਲੀਡਰ  ਅਵਿਨਾਸ਼  ਮਹਾਤੇਕਰ ,  ਪ੍ਰਕਾਸ਼  ਅੰਬੇਡਕਰ  ਆਦਿ  ਸਨ  । ਜਿੰਨ੍ਹਾਂ  ‘ਚਂੋ  ਅਵਿਨਾਸ਼  ਮਹਾਤੇਕਰ ਜੀ  ਨੇ ਜੋ  ਖੁਦ  ਲੈੱਟਰ  ਸਮਾਜਿਕ  ਨਿਆਂ ਵਿਭਾਗ  ਮਹਾਰਾਸ਼ਟਰਾ  ਨੂੰ  ਲਿਖਿਆ  ਸੀ ਉਸ ਉੱਪਰ  ਪੈੱਨ  ਨਾਲ ਦਿਨੇਸ਼  ਵਾਗਮਾਰੇ   (ਸੈਕਰੇਟਰੀ  ਸੋਸ਼ਲ  ਜਸਟਿਸ  ਮਹਾਰਾਸ਼ਟਰ ) ਜੀ  ਨੇ  ਅੰਡਰ  ਸੇਕ੍ਰੇਟਰੀ  ਨੂੰ  ਆਦੇਸ਼  ਕਰਨ  ਲਈ  ਕਿਹਾ  ਕਿ  ਘਰ  ਖੁੱਲਾ  ਰਹੇ  1  ਜਨਵਰੀ  ਨੂੰ। ਜਿਸ  ਦੀ  ਕੋਪੀ  ਫੋਟੋ  ਚ  ਪੁਸ਼ਟੀ  ਹੁੰਦੀ  ਹੈ। ਸਾਥੀਆਂ  ਨੇ  ਜਿਹੜਾ  ਲੈੱਟਰ  ਈ-ਮੇਲ  ਦੇ  ਮਾਧਿਅਮ  ਨਾਲ  ਰਾਮ  ਦਾਸ  ਅਠਾਵਲੇ  ਜੀ  ਨੂੰ  ਪਾਇਆ ,  ਉਸ  ਚ  ਨਾਲ  ਦੀ  ਨਾਲ  ਸੀ .ਸੀ . ਚ  ਭਾਰਤੀ  ਦੂਤਾਵਾਸ  ਲੰਡਨ  ਨੂੰ  ਰੱਖਿਆ  ਗਿਆ  ਸੀ ।
ਕਈ  ਵੱਡੇ  ਲੀਡਰ  ਅਤੇ ਜਿੰਮੇਵਾਰ  ਬੰਦਿਆਂ  ਨੇ  ਵਿਸ਼ਵਾਸ਼  ਦਿਲਾਇਆ  ਕਿ  ਇੱਕ  ਜਨਵਰੀ  ਨੂੰ  ਬਾਬਾ  ਸਾਹਿਬ  ਦਾ  ਘਰ  ਲੰਡਨ  ਵਾਲਾ  ਖੁਲ੍ਹਾ  ਰਹੇਗਾ । ਇਸੇ  ਵਿਸ਼ਵਾਸ਼ ਨਾਲ  ਸਾਥੀ  ਇੱਕ  ਜਨਵਰੀ  ਨੂੰ  “ਅੰਬੇਡਕਰ  ਹਾਊਸ  ਲੰਡਨ”ਪਹੁੰਚ  ਗਏ ਪਰ ਜਾ ਕੇ ਦੇਖਦੇ  ਨੇ  ਕਿ  ਘਰ  ਬੰਦ  ਨਜ਼ਰ  ਆਉਂਦਾ  ਹੈ।
 ਸਾਥੀਆਂ   ਨੇ  ਕੇਅਰ ਟੇਕਰ  ਨੂੰ  ਫੋਨ  ਕੀਤਾ  ਤਾਂ  ਉਸ  ਦਾ  ਜਵਾਬ  ਸੁਣ  ਕੇ  ਹੱਕੇ-ਬੱਕੇ  ਰਹਿ  ਗਏ। ਕੇਅਰ ਟੇਕਰ ਨੇ  ਕਿਹਾ – ਕੱਲ  ਮੁੰਬਈ  ਤੋਂ  ਮੰਤਰੀ  ਦਾ  ਫੋਨ  ਆਇਆ  ਕਿ 1 ਜਨਵਰੀ  ਨੂੰ  ਘਰ  ਬੰਦ  ਰੱਖਿਓ ,ਉਸ  ਦਿਨ ਘਰ ਖੋਲ੍ਹਣ  ਦੀ  ਕੋਈ  ਜਰੂਰਤ  ਨਹੀਂ  । ਸਾਨੂੰ  ਘਰ  ਖੋਲ੍ਹਣ  ‘ਚ  ਕੋਈ  ਤੰਗੀ  ਨਹੀਂ  ਪਰ  ਮੰਤਰੀ  ਜੀ  ਨੇ  ਖਾਸ  ਤੋਰ  ਤੇ  ਬੰਦ  ਕਰਨ  ਲਈ  ਕਿਹਾ  ਹੈ , ਇਸ  ਕਰਕੇ  ਅਸੀਂ  ਨਹੀਂ  ਖੋਲ੍ਹ  ਸਕਦੇ। ਇਹ  ਕੇਅਰ ਟੇਕਰ  ਦਾ  ਜਵਾਬ  ਸੀ ।  ਕੁਝ  ਦੇਰ  ਬਾਦ ਸਾਥੀਆਂ  ਨੇ  ਕੇਅਰ ਟੇਕਰ ਨੂੰ  ਫਿਰ  ਇਹ  ਪੁੱਛਣ  ਲਈ  ਫੋਨ  ਕੀਤਾ  ਕਿ  ਤੁਹਾਨੂੰ  ਕਿਸ  ਮੰਤਰੀ  ਨੇ  ਬੰਦ  ਕਰਨ  ਲਈ  ਕਿਹਾ  ਹੈ  ਪਰ  ਬਾਅਦ  ‘ਚ  ਉਹ  ਜਵਾਬ  ਗੋਲ -ਮੋਲ  ਕਰ  ਗਏ । ਜਿਸਨੂੰ  ਸਾਰੇ ਸਾਥੀ ਭਲੀ ਭਾਂਤੀ ਸਮਝ ਗਏ ਕਿ ਨੌਕਰੀ ਕਰਕੇ ਉਹਨਾਂ  ਦੀ  ਇਹ  ਮਜਬੂਰੀ  ਹੋ  ਸਕਦੀ  ਹੈ   । ਉੱਥੇ  ਦੂਰ – ਦੂਰ  ਤੋਂ ਲੋਕ  ਆਏ  ਸਨ – ਜਿਵੇਂ ਸਕਾਟਲੈਂਡ  ਤੋਂ ਸਾਥੀ  , ਆਕਸਫੋਰਡ  ਤੋਂ  ਬੱਚਿਆਂ  ਸਮੇਤ  ਇਕ  ਪਰਿਵਾਰ  , ਰਾਈਡਿੰਗ , ਅਤੇ  ਲੰਡਨ  ਦੇ  ਵੱਖ -ਵੱਖ  ਇਲਾਕਿਆਂ  ਚੋ  ਲੋਕ  ਸਨ  ਪਰ  ਉਹ  ਸਾਰੇ  ਭਾਜਪਾ  ਸਰਕਾਰ  ਦੇ  ਇਸ  ਰਵਈਏ  ਤੋਂ  ਬਹੁਤ  ਨਿਰਾਸ਼  ਹੋਏ   । ਕਈ  ਲੋਕਾਂ  ਦੀ  ਆਪਣੀ – ਆਪਣੀ  ਰਾਏ  ਸੀ  ਪਰ  ਇੱਕ  ਗੱਲ  ਤੇ  ਸਾਰੀਆਂ  ਦੀ  ਸਹਿਮਤੀ  ਸੀ  ਕਿ  -ਕਿ  ਇਹ  ਘਰ “ਅੰਬੇਡਕਰ  ਹਾਊਸ ਲੰਡਨ  “ਸਰਕਾਰ  ਨੇ  ਆਪਣੇ  ਲਈ  ਖਰੀਦਿਆ  ਹੈ  ਜਾਂ  ਲੋਕਾਂ  ਲਈ । “ਅੰਬੇਡਕਰ  ਹਾਊਸ ਲੰਡਨ”  ‘ਚ  ਬਾਬਾ  ਸਾਹਿਬ  ਸੰਬਧਿਤ  ਪ੍ਰੋਗਰਾਮ  ਕਰਨ  ਲਈ  ਕਿਨ੍ਹਾਂ   ਲੋਕਾਂ ਨੂੰ ਮਿਲਣਾ ਪੈਂਦਾ ਹੈ ਅਤੇ  ਕਿੰਨੇ  ਦਿਨ  ਪਹਿਲਾ  ਨੋਟਿਸ  ਦੇਣਾ  ਪੈਂਦਾ ਹੈ । ਇਸ  ਦੇ  ਲਈ  ਕਿ  ਮਹਾਰਾਸ਼ਟਰ  ਸਰਕਾਰ  ਵਲੋਂ  ਕੋਈ  ਲਿਖਤ  ਚ  ਲੈੱਟਰ  ਚਾਹੀਦਾ  ਹੈ । 26  ਦਿਸੰਬਰ  ਨੂੰ  ਇੰਗਲੈਂਡ  ਚ  ਬਾਕਸਿੰਗ  ਡੇ  ਨਾਲ  ਜਾਣਿਆ  ਜਾਂਦਾ  ਹੈ  ਜਿਸ  ਦਿਨ  ਸਾਰੇ  ਸਰਕਾਰੀ  ਅਧਾਰੇ  ਬੰਦ  ਹੁੰਦੇ  ਨੇ  ਪਰ  ਉਸ  ਦਿਨ  ਅੰਬੇਡਕਰ  ਹਾਊਸ ਲੰਡਨ 2 ਵੱਜੇ  ਤੱਕ  ਖੁਲਾ  ਰਹਿੰਦਾ  ਹੈ, ਕਿਉਂ।
14  ਅਕਤੂਬਰ  2018  ਦਿਨ ਐਤਵਾਰ  ਨੂੰ  ਬਾਬਾ  ਸਾਹਿਬ  ਦਾ  ਖੁਲ੍ਹਾ  ਸੀ  ਅਤੇ  ਉਸ  ਦਿਨ  ਅੰਬੇਡਕਰੀ  ਸਮਾਜ ਵਲੋਂ  ਦੀਕਸ਼ਾ  ਡੇ  ਦਾ  ਪ੍ਰੋਗਰਾਮ  ਕੀਤਾ ਗਿਆ  ਸੀ   । ਉਸ  ਸਮੇਂ ਤਾਂ  ਕੋਈ ਕੋਈ  ਲਿਖਤ  ‘ਚ  ਆਰਡਰ  ਨਹੀਂ  ਸੀ ।
ਅੰਬੇਡਕਰ  ਹਾਊਸ ਲੰਡਨ ਦੀ  ਕੋਈ  ਵੈਬਸਾਈਟ  ਕਿਉਂ  ਨਹੀਂ  ਬਣਾਈ  ਜਾਂਦੀ  ਸਰਕਾਰ  ਵਲੋਂ  ਜਿੱਥੇ  ਸਾਰੀ ਜਾਣਕਾਰੀ  ਦਿੱਤੀ  ਜਾਵੇ।  ਮਹਾਰਾਸ਼ਟਰ  ਸਰਕਾਰ  ਵਲੋਂ  ਖਰੀਦੇ  ਘਰ  ਦੀ  ਮੈਨੇਜਮੈਂਟ  ਚ  ਪਾਰਦਰਸ਼ਤਾ  ਕਿਉਂ  ਨਹੀਂ । ਆਖਿਰ  ਅੰਬੇਡਕਰ  ਹਾਊਸ ਲੰਡਨ ਦੇ  ਖੋਲਣ  ਦੀ  ਕੇਹੜੀ  ਤਿਲਸਮੀ  ਪ੍ਰਕਿਰਿਆ  ਹੈ  ਜੋ  ਆਮ  ਲੋਕਾਂ  ਨੂੰ  ਨਹੀਂ  ਦੱਸੀ  ਜਾਂਦੀ।                                                            ਇਸ ਤਰ੍ਹਾਂ   ਜਾਪਦਾ  ਹੈ  ਕਿ  ਅੰਬੇਡਕਰ  ਹਾਊਸ ਲੰਡਨ ਪਰ  ਭਾਜਪਾ  ਦੇ  ਕੁਝ  ਚਹੇਤੇ  ਲੋਕਾਂ  ਨੇ  ਆਪਣੇ  ਹੱਕ  ਜਮਾਂ  ਲਏ  ਨੇ। ਇਹਨਾਂ  ਚਹੇਤੀਆਂ  ਨੂੰ  ਅੰਬੇਡਕਰ  ਹਾਊਸ ਲੰਡਨ ਖੋਲਣ  ਲਈ  ਕਿਸੇ  ਵੀ  ਲੈੱਟਰ  ਦੀ  ਜਰੂਰਤ  ਨਹੀਂ  ਹੁੰਦੀ  ਪਰ  ਇਕ   ਆਮ  ਇਨਸਾਨ  ਦੇ  ਕੋਲ  ਇੰਨੇ  ਲੈੱਟਰ  ਹੋਣ  ਦੇ  ਵਾਵਜੂਦ  ਘਰ  ਨੂੰ  ਇੱਕ  ਦਿਨ  ਪਹਿਲਾ  ਕਾਲ  ਕਰਕੇ  ਬੰਦ  ਕਰਾ ਦਿੱਤਾ  ਜਾਂਦਾ  ਹੈ । ਇਸ  ਤੋਂ  ਸਿੱਧਾ -ਸਿੱਧਾ  ਅੰਦਾਜਾ  ਲਗਾਇਆ  ਜਾਂਦਾ  ਹੈ  ਹੁਣ  ਅੰਬੇਡਕਰ  ਹਾਊਸ ਲੰਡਨ ਨੂੰ ਆਰ .ਐਸ .ਐਸ . ਦੇ  ਚੱਮਚਿਆਂ  ਦੁਆਰਾ  , ਸਿਰਫ  ਤੇ  ਸਿਰਫ  ਭਾਜਪਾ  ਅਤੇ  ਆਰ .ਐਸ .ਐਸ . ਦੇ  ਪ੍ਰਚਾਰ  ਲਈ  ਕੰਮ  ‘ਚ  ਲਿਆਂਦਾ  ਜਾਵੇਂਗਾ।  ਜੇਕਰ ਇਦਾ ਨਹੀਂ ਤਾਂ ਫਿਰ  ਸਾਰੀਆਂ  ਲਈ  ਇਕੋ  ਪ੍ਰਕਿਰਿਆ ਕਿਉਂ  ਨਹੀਂ।